ਪੰਨਾ:ਮਾਣਕ ਪਰਬਤ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਏ। ਤੇ ਕਿਉਂ ਜੋ ਇਹ ਇਕ ਗਰੀਬ ਆਦਮੀ ਲਈ ਬਹੁਤ ਵੱਡੀ ਰਕਮ ਸੀ , ਉਹ ਇਹਦੀਆਂ ਸੋਚਾਂ ਸੋਚਣ ਤੇ ਫ਼ਿਕਰ ਕਰਨ ਲਗ ਪਿਆ। ਉਹ ਆਪਣੇ ਆਪ ਨੂੰ ਕਹਿੰਦਾ : ਜੇ ਕਦੀ ਕਿਸੇ ਤਰ੍ਹਾਂ ਮੇਰੇ ਪੈਸੇ ਗੁਆਚ ਗਏ ਤਾਂ ?.. ਇਹਨਾਂ ਨੂੰ ਆਪਣੇ ਨਾਲ - ਨਾਲ ਲਈ ਫਿਰਨਾ ਬੇਵਕੂਫ਼ੀ ਏ, ਇਸ ਲਈ ਕਿ ਇਹ ਮੇਰੇ ਤੋਂ ਗੁਆਚ ਸਕਦੇ ਨੇ ; ਨਾਲੇ , ਇਹਨਾਂ ਦਾ ਕਿਸੇ ਹੋਰ ਨੂੰ ਵੀ ਪਤਾ ਲਗ ਸਕਦੈ ਤੇ ਉਹ ਫਿਰ ਮੈਨੂੰ ਮਾਰ ਸਕਦੈ ਤੇ ਲੁਟ ਸਕਦੈ। ਪੈਸਿਆਂ ਨੂੰ ਆਪਣੇ ਟਿਕਾਣੇ ਲੁਕਾ ਦੇਣ ਨਾਲ ਵੀ ਕੁਝ ਨਹੀਂ ਬਣਨ ਲਗਾ , ਇਸ ਲਈ ਕਿ ਇਹ ਓਥੋਂ ਵੀ ਗਾਇਬ ਹੋ ਸਕਦੇ ਨੇ। ਕੋਈ ਮੈਨੂੰ ਲੁਕਾਂਦਾ ਵੇਖ ਸਕਦੈ , ਤੇ ਦੁਨੀਆਂ ਵਿਚ ਖਚਰੇ ਤੇ ਬਦ ਲੋਕਾਂ ਦੀ ਘਾਟ ਨਹੀਂ। ਮੈਥੋਂ ਮੇਰੇ ਪੈਸੇ ਜਾਂਦੇ ਰਹਿਣਗੇ ਤੇ ਮੈਨੂੰ ਆਪਣੇ ਟੱਬਰ ਕੋਲ ਖਾਲੀ ਹੱਥੋਂ ਮੁੜਨਾ ਪਵੇਗਾ ... ਉਹ ਇੰਜ ਸੋਚ ਰਿਹਾ ਸੀ ਤੇ ਉਹਨੂੰ ਸੁਝ ਨਹੀਂ ਸੀ ਰਿਹਾ , ਉਹ ਕੀ ਕਰੇ। ਪਰ ਅਖੀਰ ਉਹਨੇ ਆਪਣੇ ਹਜ਼ਾਰ ਟਾਂਗੇ ਰੱਖਣ ਲਈ ਕਾਜ਼ੀ ਨੂੰ ਦੇਣ ਦਾ ਮਤਾ ਪਕਾਇਆ। "ਕਹਿੰਦੇ ਨੇ , ਉਹ ਈਮਾਨਦਾਰ ਤੇ ਨੇਕ ਆਦਮੀ ਏ ," ਉਹ ਦਿਲ ਵਿਚ ਕਹਿਣ ਲਗਾ। “ਮੇਰੇ ਪੈਸੇ ਉਹਦੇ ਕੋਲ ਮਹਿਫੂਜ਼ ਰਹਿਣਗੇ। ਜਦੋਂ ਮੈਂ ਘਰ ਆਪਣੇ ਜੀਆਂ ਕੋਲ ਜਾਣ ਦੀ ਧਾਰੀ , ਮੈਂ ਵਾਪਸ ਲੈ ਲਵਾਂਗਾ। ਗ਼ਰੀਬ ਆਦਮੀ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਾਇਆ , ਤੇ ਇਸੇ ਖ਼ਿਆਲ ਨਾਲ ਹੀ ਉਹ ਕਾਜ਼ੀ ਨੂੰ ਮਿਲਣ ਗਿਆ। ਕਾਜ਼ੀ ਨੇ ਉਹਨੂੰ ਆਪਣੇ ਕੋਲ ਆਉਣ ਦਿਤਾ ਤੇ ਪੁਛਿਆ , ਉਹਨੂੰ ਕੀ ਕੰਮ ਸੀ। “ਬਹੁਤ ਈ ਅਦਬ - ਜੋਗ ਕਾਜ਼ੀ , ਮੈਂ ਆਪਣੇ ਪੈਸੇ ਤੇਰੇ ਕੋਲ ਰੱਖਣਾ ਚਾਹੁਨਾਂ ; ਮੈਨੂੰ ਇਸ ਤੋਂ ਬਹੁਤੀ ਮਹਿਫੂਜ਼ ਥਾਂ ਹੋਰ ਕੋਈ ਨਹੀਂ ਲਭਦੀ। ਜਿੰਨਾ ਚਿਰ ਮੈਂ ਇਸ ਸ਼ਹਿਰ 'ਚ ਰਹਿ ਕੇ ਕੰਮ ਕਰ ਰਿਹਾਂ , ਮਿਹਰਬਾਨੀ ਕਰਕੇ ਇਹਨਾਂ ਨੂੰ ਆਪਣੇ ਕੋਲ ਰੱਖ । | ਕਾਜ਼ੀ ਨੇ ਪੈਸਿਆਂ ਵਾਲੀ ਗੁੱਥੀ ਫੜ ਲਈ ਤੇ ਗੰਭੀਰਤਾ ਨਾਲ ਕਹਿਣ ਲਗਾ : “ਜਿਵੇਂ ਤੂੰ ਕਹਿ ਰਿਹੈਂ , ਮੈਨੂੰ ਕਰ ਕੇ ਬਹੁਤ ਖੁਸ਼ੀ ਹੋਵੇਗੀ । ਗਲ ਤੂੰ ਸਚ ਈ ਕੀਤੀ ਏ। ਤੈਨੂੰ ਆਪਣੇ ਪੈਸੇ ਰੱਖਣ ਲਈ ਇਸ ਤੋਂ ਮਹਿਫੂਜ਼ ਥਾਂ ਨਹੀਂ ਸੀ ਲਭ ਸਕਦੀ ।" ਗ਼ਰੀਬ ਆਦਮੀ ਚਲਾ ਗਿਆ , ਤੇ ਕਾਜ਼ੀ ਨੇ ਪੈਸੇ ਗਿਣੇ ਤੇ ਉਹਨਾਂ ਨੂੰ ਇਕ ਵਡੇ ਸਾਰੇ ਗੱਲੇ ਵਿਚ ਰਖ ਦਿਤਾ। ਕੁਝ ਵਕਤ ਲੰਘ ਗਿਆ ਤੇ ਪੈਸਿਆਂ ਦਾ ਮਾਲਕ ਵਾਪਸ ਆਪਣੇ ਟੱਬਰ ਕੋਲ ਜਾਣ ਲਈ ਤਿਆਰ ਹੋਣ ਲਗਾ । ਉਹ ਕਾਜ਼ੀ ਕੋਲ ਆਇਆ ਤੇ ਉਹਨੂੰ ਕਹਿਣ ਲਗਾ : “ਬਹੁਤ ਈ ਅਦਬ - ਜੋਗ ਕਾਜ਼ੀ , ਮੇਰੇ ਪੈਸੇ ਮੈਨੂੰ ਮੋੜ ਦੇ , ਭਲਕੇ ਮੈਂ ਇਸ ਸ਼ਹਿਰੋਂ ਜਾ ਰਿਹਾਂ। ਕਾਜ਼ੀ ਨੇ ਉਹਦੇ ਵਲ ਤਕਿਆ । “ਕਿਹੜੇ ਪੈਸੇ ਕਹਿ ਰਿਹੈਂ ?' ਉਹਨੇ ਪੁਛਿਆ। “ਬਹੁਤ ਈ ਅਦਬ - ਜੋਗ ਕਾਜ਼ੀ , ਇਕ ਹਜ਼ਾਰ ਟਾਂਗੇ ਜਿਹੜੇ ਮੈਂ ਤੇਰੇ ਕੋਲ ਰਖੇ ਸਨ। ‘ਦਿਮਾਗ਼ ਖ਼ਰਾਬ ਹੋ ਗਿਐ ਤੇਰਾ ! ਕਾਜ਼ੀ ਕੜਕਿਆ। “ਮੈਨੂੰ ਕੋਈ ਪੈਸੇ ਤੂੰ ਦਿਤੇ ਕਦੋਂ ਸਨ ? ਕਮਾਲ ਦੀ ਗਲ ਕੀਤੀ ਆ , ਸਚੀ ! ਇਕ ਹਜ਼ਾਰ ਟਾਂਗੇ' ! ਤੇਰੇ ਵਡ - ਵਡੇਰਿਆਂ ਦੀਆਂ ਸਤ ਪੀੜੀਆਂ ਨੇ ਵੀ ਇਕ ਸੋ ਟਾਂਗੇ' ਵੀ ਤੱਕੇ ਨਹੀਂ ਹੋਣੈ ! ਤੈਨੂੰ ਪੂਰੇ ਹਜ਼ਾਰ ਟਾਂਗੇ' ਲਭ ਕਿਥੋਂ ਜਾਣੇ ਸਨ ? २०२