ਪੰਨਾ:ਮਾਣਕ ਪਰਬਤ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਰੀਬ ਆਦਮੀ ਨੇ ਕਾਜ਼ੀ ਨੂੰ ਚੇਤੇ ਕਰਾਣ ਦੀ ਕੋਸ਼ਿਸ਼ ਕੀਤੀ , ਉਹਨੇ ਉਹਨੂੰ ਪੈਸੇ ਕਦੋਂ ਲਿਆ ਕੇ ਦਿਤੇ ਸਨ ਤੇ ਉਹਨਾਂ ਦੀਆਂ ਆਪੋ ਵਿਚ ਕੀ ਗੱਲਾਂ ਹੋਈਆਂ ਸਨ। ਪਰ ਕਾਜ਼ੀ ਸੁਣਨ ਵਿਚ ਹੀ ਨਹੀਂ ਸੀ ਆਉਂਦਾ। ਉਹਨੇ ਪੈਰ ਜ਼ਮੀਨ ਉਤੇ ਮਾਰੇ ਤੇ ਆਪਣੇ ਨੌਕਰਾਂ ਨੂੰ ਸਦਿਆ।

  • ਇਹ ਆਦਮੀ ਧੋਖੇਬਾਜ਼ ਏ ! ਉਹ ਚਿਲਕਿਆ । “ਇਹਨੂੰ ਕੁੱਟ , ਠੁੱਡੇ ਮਾਰੋ ਤੇ ਘਰੋਂ ਬਾਹਰ ਕਢ ਦਿਓ ।

ਕਾਜ਼ੀ ਦੇ ਨੌਕਰ ਗ਼ਰੀਬ ਆਦਮੀ ਉਤੇ ਟੁੱਟ ਪਏ , ਉਹਨਾਂ ਉਹਨੂੰ ਬੇ - ਤਰਸੀ ਨਾਲ ਟਿਆ ਤੇ ਘਰੇ ਬਾਹਰ ਕਢ ਦਿਤਾ। ਗਰੀਬ ਆਦਮੀ , ਰੋਂਦਾ - ਧੱਦਾ , ਠੇਡੇ ਖਾਂਦਾ ਬਾਹਰ ਸੜਕ ਉਤੇ ਟੁਰ ਪਿਆ। “ਮੇਰੀ ਸਾਰੀ ਮਿਹਨਤ ਖੂਹ - ਖਾਤੇ ਪੈ ਗਈ ਏ ! ਮੇਰੇ ਪੈਸੇ ਰੁੜ ਗਏ ਨੇ !" ਉਹ ਦਿਲਗੀਰੀ ਨਾਲ ਮੁੜ - ੜ ਬੋਲੀ ਜਾਂਦਾ। “ਲਾਲਚੀ ਕਾਜ਼ੀ ਸਾਰੇ ਦੇ ਸਾਰੇ ਖਾ ਗਿਐ ! ਐਨ ਓਸੇ ਵੇਲੇ ਕੋਲੋਂ ਇਕ ਔਰਤ ਲੰਘੀ। ਗ਼ਰੀਬ ਆਦਮੀ ਦਾ ਰੋਣਾ - ਧੋਣਾ ਸੁਣ , ਉਹ ਉਹਨੂੰ ਮਿਹਣਾ ਮਾਰਦੀ ਕਹਿਣ ਲਗੀ : “ਕੀ ਹੋ ਗਿਆ ਈ , ਭਰਾਵਾ ? ਦਾੜੀ ਤੇ ਦਸਤਾਰ ਵਾਲਾ ਏਡੀ ਉਮਰ ਦਾ ਆਦਮੀ ਏਂ ਤੂੰ , ਬੱਚੇ ਵਾਂਗ ਕਿਉਂ ਵਿਲਕੀ ਜਾ ਰਿਹੈਂ ? | ਗਰੀਬ ਆਦਮੀ ਨੇ ਉਦਾਸੀ ਨਾਲ ਆਖਿਆ : “ਭੈਣੇਂ , ਜੇ ਕਦੀ ਤੈਨੂੰ ਪਤਾ ਹੋਵੇ , ਮੇਰੇ ਨਾਲ ਕਿਵੇਂ ਧੋਖਾ ਖੇਡਿਆ ਗਿਐ ! ਸਾਲਾਂ ਬੱਧੀ ਮੈਂ ਲਕ ਹੋੜਦਾ ਰਿਹਾਂ , ਮੈਂ ਕਦੀ ਢਿਡ ਭਰ ਕੇ ਨਹੀਂ ਖਾਧਾ ਤੇ ਕਦੀ ਪੂਰਾ ਸੁੱਤਾ ਨਹੀਂ , ਤੇ ਡਾਢੇ ਜੱਫ਼ਰ ਜਾਲ ਮੈਂ ਇਕ ਹਜ਼ਾਰ ਟਾਂਗੇ' ਜੋੜ ਸਕਿਆ। ਹੁਣ ਮੈਂ ਗੁਆ ਬੈਠਾ ਉਹਨਾਂ ਨੂੰ। ਜੇ ਤੈਨੂੰ ਪਤਾ ਲਗੇ , ਇਹ ਕਿਵੇਂ ਹੋਇਐ , ਤੂੰ ਮੈਨੂੰ ਮਿਹਣੇ ਨਾ ਮਾਰੇ । . “ਮੈਨੂੰ ਦਸ ਕਿਵੇਂ ਹੋਇਐ , ਔਰਤ ਨੇ ਆਖਿਆ। ਤੇ ਗ਼ਰੀਬ ਆਦਮੀ ਨੇ ਉਹਨੂੰ ਦਸਿਆ , ਉਹਦੇ ਪੈਸੇ ਕਿਵੇਂ ਲੁਟ ਲਏ ਗਏ ਸਨ। ‘ਤੇ ਲੋਕੀ ਕਹਿੰਦੇ ਨੇ ਕਿ ਕਾਜ਼ੀ ਈਮਾਨਦਾਰ ਤੇ ਪਾਕਬਾਜ਼ ਏ ! ਕੁੜੱਤਣ ਨਾਲ ਉਹ ਅਗੋਂ ਬੋਲਿਆ। “ਦਿਲਗੀਰ ਨਾ ਹੋ , ਸਾਰਾ ਕੁਝ ਚਲਾ ਨਹੀਂ ਗਿਆ , ਉਹ ਕਹਿਣ ਲਗੀ। "ਮੇਰੇ ਨਾਲ ਆ , ਮੈਂ ਈ ਤਰਕੀਬ ਸੋਚਾਂਗੀ। ਉਹ ਔਰਤ ਦੇ ਘਰ ਗਏ , ਤੇ ਔਰਤ ਨੇ ਓਥੇ ਪਈ ਇਕ ਵੱਡੀ ਸਾਰੀ ਸੰਦੂਕੜੀ ਫੜੀ ਤੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਕਹਿਣ ਲਗੀ : "ਮੈਂ ਇਸ ਆਦਮੀ ਨਾਲ ਕਾਜ਼ੀ ਕੋਲ ਜਾ ਰਹੀ ਹਾਂ। ਕੁਝ ਦੂਰ ਰਹਿ ਸਾਡੇ ਪਿੱਛੇ ਪਿੱਛੇ ਆ ਜਾ , ਪਰ ਬਹੁਤਾ ਨੇੜੇ ਨਾ ਹੋਈਂ । ਵੇਖੀਂ ਤੈਨੂੰ ਕੋਈ ਤਕ ਨਾ ਲਵੇ। ਜਦੋਂ ਅਸੀਂ ਕਾਜ਼ੀ ਦੇ ਘਰ ਪਹੁੰਚ ਜਾਈਏ , ਲਕ ਆਈਂ ਤੇ ਓਦੋਂ ਤਕ ਉਡੀਕੀਂ , ਜਦੋਂ ਤਕ ਕਾਜ਼ੀ ਇਸ ਆਦਮੀ ਨੂੰ ਪੈਸੇ ਨਹੀਂ ਦੇਂਦਾ। ਜਦੋਂ ਦਿੱਲੀ, ਕਾਜ਼ੀ ਇਹ ਸੰਦੂਕੜੀ ਫੜਨ ਲਈ ਹਥ ਅਗੇ ਕਰ ਰਿਹਾ ਏ , ਭੱਜਾ - ਭੱਜਾ ਆਈਂ ਤੇ ਆਖੀਂ : ਅੱਬਾ ਆਪਣੇ ਉਨਾਂ ਤੇ ਮਾਲ - ਅਸਬਾਬ ਨਾਲ ਆ ਗਿਐ “ਹੱਛਾ , ਜਿਵੇਂ ਤੂੰ ਕਿਹੈ , ਮੈਂ ਉਵੇਂ ਈ ਕਰਾਂਗਾ।' ਮੁੰਡੇ ਨੇ ਆਖਿਆ। ੨੦੩