ਪੰਨਾ:ਮਾਣਕ ਪਰਬਤ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਔਰਤ ਹਸ ਕੇ ਕਹਿਣ ਲਗੀ । ਉਹ ਆਪਣੇ ਖ਼ਜ਼ਾਨੇ ਦੀ ਹਿਫ਼ਾਜ਼ਤ ਅਦਬ - ਜੋਗ ਕਾਜ਼ੀ ਦੀ ਮਦਦ ਤੋਂ ਬਿਨਾਂ ਈ ਕਰ ਲਵੇਗਾ।” ਤੇ ਇਹ ਲਫ਼ਜ਼ ਕਹਿ ਔਰਤ ਨੇ ਆਪਣੀ ਸੰਦੂਕੜੀ ਫੜ ਲਈ, ਉਹਨੂੰ ਆਪਣੇ ਸਿਰ ਉਤੇ ਰਖ ਲਿਆ ਤੇ ਗ਼ਰੀਬ ਆਦਮੀ ਦੇ ਨਾਲ ਕਾਜ਼ੀ ਦੇ ਘਰੋਂ ਨਿਕਲ ਆਈ। “ਭਰਾਵਾ , ਮਾਯੂਸ ਕਦੀ ਨਹੀਂ ਹੋਣਾ ਚਾਹੀਦੈ ," ਉਹਨੇ ਆਖਿਆ। “ਚੇਤੇ ਰਖ , ਕੋਈ ਵੀ ਅਜਿਹਾ ਧੋਖੇਬਾਜ਼ ਤੇ ਲੁੱਚਾ ਜਿਉਂਦਾ ਨਹੀਂ , ਜਿਦੀਆਂ ਚਲਾਕੀਆਂ ਹਰ ਵਾਰ ਚਲ ਜਾਂਦੀਆਂ ਹੋਣ। ਆਪਣੇ ਬੱਰ ਕੋਲ ਵਾਪਸ ਜਾ ਤੇ ਅਮਨ-ਚੈਨ ਨਾਲ ਰਹੋ । ਤੇ ਦੇਸੀਂ ਗਿਰਦੋਰੀ ਕਾਫ਼ੀ ਕਰ ਲਈ ਏ। ਆਪਣਾ ਮਿਹਨਤ ਨਾਲ ਕਮਾਇਆ ਪੈਸਾ ਖਰਚ ਕਰ ਤੇ ਮਜ਼ੇ ਉਡਾ। 'ਤੇ ਇਕ ਦੂਜੇ ਨੂੰ ਅਲਵਿਦਾ ਆਖ , ਉਹ ਆਪੋ -ਆਪਣੇ ਰਾਹੇ ਪੈ ਗਏ । 'ਤੇ ਏਧਰ ਕਾਜ਼ੀ ਦਾ , ਹੁਣ ਜਦੋਂ ਉਹ ਇਕੱਲਾ ਰਹਿ ਗਿਆ , ਗੁੱਸੇ ਨਾਲ ਬੁਰਾ ਹਾਲ ਹੋ ਗਿਆ। ਉਹਨੇ ਆਪਣੀ ਦਾੜੀ ਖਿੱਚੀ , ਪੈਰ ਜ਼ਮੀਨ ਉਤੇ ਮਾਰੇ ਤੇ ਉਹ ਏਨਾ ਕੁੱਝ ਤੇ ਦੁਖ ਗਿਆ ਕਿ ਉਹਨੂੰ ਸੁੱਝੇ ਹੀ ਨਾ , ਆਪਣਾ ਕੀ ਬਣਾਏ। | "ਬਦਨਸੀਬ ਆਦਮੀ ਹਾਂ ਮੈਂ ਵੀ ! ਉਹ ਅਫ਼ਸੋਸ ਦੇ ਲਹਿਜੇ ਵਿਚ ਮੁੜ - ਘੜ ਕਹਿੰਦਾ। 'ਕਿੱਡੀ ਤਬਾਹੀ ਆਣ ਮਚੀ ਏ ! ਬਦ - ਦੁਆ ਲੱਗੇ ਸੁਦਾਗਰ ਰਹੀਮ ਨੂੰ ! ਉਹ ਇਕ ਘੰਟੇ , ਇਕੋ ਈ ਘੰਟੇ , ਪਿਛੋਂ ਕਿਉਂ ਨਾ ਪਹੁੰਚ ਸਕਿਆ ! ਓਦੋਂ ਤਕ ਸਾਰਾ ਕੰਮ ਹੋ ਗਿਆ ਹੋਣਾ ਸੀ , ਖਜ਼ਾਨੇ ਵਾਲੀ ਸੰਦੜੀ ਮੇਰੀ ਹੋ ਗਈ ਹੋਣੀ ਸੀ। ਮੇਰੀ ਦੌਲਤ ਦੂਣ - ਸਵਾਈ ਹੋ ਜਾਣੀ ਸੀ। ਮੇਰਾ ਵੱਡਾ ਗੱਲਾ ਨਕੋ - ਨਕ ਭਰ ਜਾਣਾ ਸੀ। ਮੈਨੂੰ ਇਹ ਕਦੀ ਨਹੀਂ ਭੁੱਲਣ ਲਗਾ , ਕਦੀ ਵੀ ਨਹੀਂ ! ਮੇਰੇ ਨਸੀਬੇ ਦੁਖ ਏ ! ਮੇਰੇ ਨਸੀਬੇ ਦਖ ਏ! .