ਪੰਨਾ:ਮਾਣਕ ਪਰਬਤ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਆਣੇ ਭਰਾ ਉਜ਼ਬੇਕ ਪਰੀ-ਕਹਾਣੀ ਇਕ ਵਾਰੀ ਇਕ ਗ਼ਰੀਬ ਆਦਮੀ ਹੁੰਦਾ ਸੀ , ਜਿਹਦੇ ਤਿੰਨ ਪੁੱਤਰ ਸਨ। ਉਹ ਆਪਣੇ ਪੁੱਤਰਾਂ ਨੂੰ ਅਕਸਰ ਕਿਹਾ ਕਰਦਾ : | “ਬਚਿਉ ! ਸਾਡੇ ਕੋਲ ਇੱਜੜ ਕੋਈ ਨਹੀਂ ਤੇ ਸੋਨਾ ਕੋਈ ਨਹੀਂ , ਸਾਡੇ ਕੋਲ ਕੁਝ ਵੀ ਨਹੀਂ । ਇਸ ਲਈ ਤੁਹਾਨੂੰ ਹੋਰ ਤਰਾਂ ਦੇ ਖਜ਼ਾਨੇ 'ਕੱਠੇ ਕਰਨੇ ਚਾਹੀਦੇ ਨੇ: ਤੁਹਾਨੂੰ ਬਹੁਤਾ ਕੁਝ ਸਮਝਣ ਤੇ ਬਹੁਤਾ ਕੁਝ ਜਾਣਨ ਦੀ ਜਾਚ ਸਿਖਣੀ ਚਾਹੀਦੀ ਏ। ਅਖੋਂ ਕੁਝ ਨਹੀਂ ਲੰਘਣ ਦੇਣਾ ਚਾਹੀਦਾ। ਵਡੇ - ਵਡੇ ਇੱਜੜਾਂ ਦੀ ਥਾਂ ਤੁਹਾਡੇ ਕੋਲ ਤੇਜ਼ ਦਮਾਗ਼ ਹੋਵੇਗਾ , ਤੇ ਸੋਨੇ ਦੀ ਥਾਂ ਤੇਜ਼ ਸੂਝ। ਇਹੋ ਜਿਹੀ ਦੌਲਤ ਨਾਲ ਤੁਸੀਂ ਕਦੀ ਵੀ ਘਾਟਾ ਨਹੀਂ ਖਾਉਗੇ , ਤੇ ਤੁਹਾਡੀ ਹਾਲਤ ਦੂਜਿਆਂ ਨਾਲੋਂ ਮਾੜੀ ਨਹੀਂ ਰਹਿਣ ਲਗੀ। ਬਹੁਤ ਵਕਤ ਲੰਘ ਗਿਆ ਜਾਂ ਥੋੜਾ ਵਕਤ ਲੰਘ ਗਿਆ , ਤੋਂ ਬੁੱਢਾ ਗੁਜ਼ਰ ਗਿਆ। ਭਰਾ ਜੁੜ ਬੈਠੇ , ਉਹਨਾਂ ਸਲਾਹ ਕੀਤੀ ਤੋਂ ਵੇਰ ਕਹਿਣ ਲਗੇ : “ਏਥੇ ਸਾਡੇ ਕਰਨ ਨੂੰ ਕੁਝ ਨਹੀਂ। ਚਲੋ ਸਫ਼ਰ ਕਰੀਏ ਤੇ ਦੁਨੀਆਂ ਵੇਖੀਏ। ਲੋੜ ਪਈ ਤੇ ਅਸੀਂ | ਹਮੇਸ਼ਾ ਈ ਆਜੜੀਆਂ ਤੇ ਖੇਤ - ਮਜ਼ਦੂਰਾਂ ਦਾ ਕੰਮ ਕਰ ਸਕਦੇ ਹਾਂ। ਜਿਥੇ ਵੀ ਹੋਏ , ਅਸੀਂ ਭੁੱਖੇ ਨਹੀਂ ਮਰਨ ਲਗੇ। ਤੇ ਉਹ ਤਿਆਰ ਹੋ ਗਏ ਤੇ ਆਪਣੇ ਰਾਹੇ ਪੈ ਗਏ। | ਉਹਨਾਂ ਸੁੰਨੀਆਂ ਵਾਦੀਆਂ ਪਾਰ ਕੀਤੀਆਂ ਤੇ ਉਚੇ - ਉਚੇ ਪਹਾੜਾਂ ਉਤੋਂ ਲੰਘੇ , ਤੇ ਪੂਰੇ ਚਾਲੀ ਦਿਨ ਦੂਰਦੇ ਰਹੇ । | ਹੁਣ ਤਕ ਉਹ ਆਪਣੀ ਸਾਰੀ ਰਸਦ ਮੁਕਾ ਚੁਕੇ ਸਨ ਤੇ ਥੱਕੇ ਟੁੱਟੇ ਪਏ ਸਨ ਤੇ ਅਜੇ ਵੀ ਸੜਕ ੧੪ਮ ਹੁੰਦੀ ਨਹੀਂ ਸੀ ਦਿਸਦੀ। ਉਹ ਸਾਹ ਲੈਣ ਲਈ ਅਟਕ ਗਏ , ਤੇ ਪਿਛੋਂ ਫੇਰ ਟੁਰ ਪਏ। ਅਖੀਰ , ਉਹਨਾਂ ਨੂੰ ਅਗੇ ਦਰਖ਼ਤ , ਮੁਨਾਰੇ ਤੇ ਮਕਾਨ ਦਿੱਸਣ ਲਗ ਪਏ - ਉਹ ਇਕ ਵਡੇ ਸਾਰੇ "ਹਰ ਪਹੁੰਚਣ ਵਾਲੇ ਸਨ। ਭਰਾਵਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਹ ਹੋਰ ਤੇਜ਼ ਟੁਰਨ ਲਗ ਪਏ। ਸਭ ਤੋਂ ਭੈੜਾ ਕੁਝ ਸਾਡੇ ਪਿਛੇ ਰਹਿ ਗਿਐ ਤੇ ਸਭ ਤੋਂ ਚੰਗਾ ਕੁਝ ਸਾਡੇ ਅਗੇ ਏ , ਉਹਨਾਂ ਆਖਿਆ। ਉਹ ਸ਼ਹਿਰ ਕੋਲ ਪਹੁੰਚਣ ਵਾਲੇ ਸਨ ਕਿ ਸਭ ਤੋਂ ਵਡਾ ਭਰਾ ਅਚਣਚੇਤ ਹੀ ਅਟਕ ਗਿਆ , ਉਹਨੇ ਮਨ ਵਲ ਵੇਖਿਆ ਤੇ ਬੋਲਿਆ : ੨੭ ੨੦੭