ਪੰਨਾ:ਮਾਣਕ ਪਰਬਤ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਕੁਝ ਚਿਰ ਹੋਇਐ , ਏਥੋਂ ਇਕ ਵੱਡਾ ਸਾਰਾ ਉਠ ਲੰਘਿਐ। ਉਹ ਕੁਝ ਰਾਹ ਅਗੇ ਗਏ , ਤੇ ਵਿਚਲਾ ਭਰਾ ਅਟਕ ਗਿਆ , ਤੇ ਸੜਕ ਦੇ ਦੋਵਾਂ ਪਾਸ ਵੀ “ਊਠ ਦੀ ਇਕ ਅਖ ਮਾਰੀ ਹੋਈ ਏ। ਉਹ ਹੋਰ ਅਗੇ ਟੁਰਦੇ ਗਏ , ਤੇ ਛੋਟੇ ਭਰਾ ਨੇ ਆਖਿਆ : ਉਠ 'ਤੇ ਇਕ ਔਰਤ ਤੇ ਇਕ ਛੋਟਾ ਬੱਚਾ ਚੜ੍ਹੇ ਹੋਏ ਸਨ। “ਠੀਕ ਏ , ਦੋਵਾਂ ਵਡੇ ਭਰਾਵਾਂ ਨੇ ਆਖਿਆ , ਤੇ ਤਿੰਨੇ ਫੇਰ ਅਗੇ ਟੁਰ ਪਏ। ਕੁਝ ਚਿਰ ਪਿਛੋਂ ਉਹਨਾਂ ਨੂੰ ਇਕ ਘੋੜਸਵਾਰ ਆ ਰਲਿਆ। ਸਭ ਤੋਂ ਵਡੇ ਭਰਾ ਨੇ ਉਹਦੇ ਵਲ ਤਕਿਆ ਤੇ ਪੁੱਛਣ ਲਗਾ : ਘੋੜਸਵਾਰਾ , ਕੋਈ ਗੁਆਚੀ ਚੀਜ਼ ਤਾਂ ਨਹੀਂ ਲਭ ਰਿਹਾ ? ਘੋੜਸਵਾਰ ਨੇ ਆਪਣੇ ਘੋੜੇ ਦੀ ਲਗਾਮ ਖਿਚ ਲਈ । “ਆਹਖੋ , ਲਭ ਰਿਹਾਂ , ਉਹਨੇ ਜਵਾਬ ਦਿਤਾ। “ਕੋਈ ਊਠ ਗੁਆਚ ਗਿਆ ਈ ? ਸਭ ਤੋਂ ਵਡੇ ਭਰਾ ਨੇ ਪੁੱਛਿਆ। “ਆਹਖੋ , ਉਠ ਈ ਗੁਆਚੇ ," ਉਹਨੇ ਜਵਾਬ ਦਿਤਾ। “ਵਡਾ ਸਾਰਾ ਊਠ ਸੀ ? “ਆਹਖੋ। 'ਤੇ ਉਹਦੀ ਖੱਬੀ ਅਖ ਮਾਰੀ ਹੋਈ ਸੀ ? ਵਿਚਲਾ ਭਰਾ ਬੋਲ ਪਿਆ। “ਆਹਖੋ। ‘ਤੇ ਉਹਦੇ 'ਤੇ ਇਕ ਔਰਤ ਤੇ ਛੋਟਾ ਜਿਹਾ ਬੱਚਾ ਨਹੀਂ ਸੀ ਚੜੇ ਹੋਏ ?" ਸਭ ਤੋਂ ਛੋਟੇ ਭਰਾ ਨੇ ਪੁਛਿਆ। ਘੋੜਸਵਾਰ ਨੇ ਭਰਾਵਾਂ ਵਲ ਸ਼ਕ ਦੀ ਨਜ਼ਰ ਨਾਲ ਵੇਖਿਆ ਤੇ ਬੋਲਿਆ : “ਹੱਛਾ , ਤੇ ਤੁਸੀਂ ਹੋ , ਜਿਨਾਂ ਕੋਲ ਮੇਰਾ ਉਠ ਏ ! ਬੋਲੋ , ਕੀ ਕੀਤਾ ਜੇ ਉਹਦਾ।" "ਤੇਰਾ ਊਠ ਅਸੀਂ ਕਦੀ ਤਕਿਆ ਈ ਨਹੀਂ , ਭਰਾਵਾਂ ਨੇ ਜਵਾਬ ਦਿਤਾ । ਤਾਂ ਫੇਰ , ਤੁਹਾਨੂੰ ਉਹਦਾ ਏਨਾ ਪਤਾ ਕਿਸ ਤਰ੍ਹਾਂ ਲਗ ਗਿਐ ?" “ਸਾਨੂੰ ਆਪਣੀਆਂ ਅੱਖਾਂ ਵਰਤਣ ਤੇ ਮਾਮਲੇ ਨੂੰ ਸਮਝਣ ਦੀ ਜਾਚ ਆਉਂਦੀ ਏ , ਭਰਾਵਾਂ ਨੇ ਜਵਾਬ ਦਿਤਾ। “ਛੇਤੀ ਕਰ ਤੇ ਉਸ ਪਾਸੇ ਘੋੜਾ ਦੁੜਾ , ਤੇ ਉਠ ਲਭ ਪਏਗਾ ਈ । "ਨਹੀਂ , ਊਠ ਦਾ ਮਾਲਕ ਆਖਣ ਲਗਾ। ਮੈਂ ਉਸ ਪਾਸੇ ਨਹੀਂ ਚਲਿਆ। ਮੇਰਾ ਉਠ ਤੁਹਾਡੇ ਕ? ਏ , ਤੇ ਤੁਹਾਨੂੰ ਉਹ ਮੈਨੂੰ ਮੋੜਨਾ ਪਏਗਾ। “ਅਸੀਂ ਤਾਂ ਤੇਰੇ ਊਠ ਨੂੰ ਤਕਿਆ ਤਕ ਵੀ ਨਹੀਂ , ਭਰਾ ਕੂਕ ਉਠੇ। ਪਰ ਘੋੜਸਵਾਰ ਸੁਣਨ ਵਿਚ ਹੀ ਨਹੀਂ ਸੀ ਆਉਂਦਾ। ਉਹਨੇ ਆਪਣੀ ਤਲਵਾਰ ਧੂਹ ਲਈ , ਤੇ ਉਹ ਅੰਨੁ ਵਾਹ ਘੁਮਾਂਦਿਆਂ , ਉਹਨੇ ਭਰਾਵਾਂ ਨੂੰ ਹੁਕਮ ਦਿਤਾ , ਉਹਦੇ ਅਗੇ-ਅਗੇ ਟੁਰ ਪੈਣ। ਇਸ ਤਰ੍ਹਾਂ , ਉਚ ਉਹਨਾਂ ਨੂੰ ਸਿੱਧਾ , ਦੇਸ ਦੇ ਹਾਕਮ , ਪਾਤਸ਼ਾਹ , ਦੇ ਮਹਿਲ ਲੈ ਗਿਆ। ਉਹਨੇ ਭਰਾਵਾਂ ਨੂੰ ਹਾਫ਼ਜ਼ਾਂ ਦੇ ਨਿਗਰਾਨੀ ਵਿਚ ਛਡ ਦਿਤਾ ਤੇ ਆਪ ਸਿੱਧਾ ਪਾਤਸ਼ਾਹ ਕੋਲ ਜਾ ਪਹੁੰਚਿਆ। ੨੦t