ਪੰਨਾ:ਮਾਣਕ ਪਰਬਤ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਕਮਾਲ ਕਰ ਦਿਤੀ ਆ ! ਪਾਤਸ਼ਾਹ ਨੇ ਆਖਿਆ। ਤੇ ਤੁਹਾਡੇ 'ਚੋਂ ਕਿੰਨੇ ਬੁਝਿਆ ਸੀ , ਉਠ ’ਤੇ ਇਕ ਔਰਤ ਤੇ ਬੱਚਾ ਬੈਠਾ ਹੋਇਆ ਸੀ ? "ਮੈਂ ਬੁਝਿਆ ਸੀ , ਸਭ ਤੋਂ ਛੋਟੇ ਭਰਾ ਨੇ ਜਵਾਬ ਦਿਤਾ। “ਮੈਂ ਇਕ ਥਾਂ ਵੇਖੀ ਜਿਥੇ ਉਠ ਨੇ ਗੋਡੇ ਟੇਕੇ ਸਨ , ਤੇ ਨੇੜੇ ਈ ਰੇਤੇ 'ਤੇ ਮੈਂ ਇਕ ਔਰਤ ਦੀ ਜੁੱਤੀ ਦਾ ਨਿਸ਼ਾਨ ਵੇਖਿਆ। ਦੂਜੇ , ਉਹਦੇ ਤੋਂ ਛੋਟੇ ਨਿਸ਼ਾਨਾਂ ਤੋਂ ਮੈਨੂੰ ਪਤਾ ਲਗਾ , ਔਰਤ ਦੇ ਨਾਲ ਇਕ ਬੱਚਾ ਸੀ। “ਠੀਕ ਏ , ਤੇ ਤੂੰ ਮਚ ਆਖਿਐ , ਪਾਤਸ਼ਾਹ ਨੇ ਕਿਹਾ। “ਪਰ ਤੁਹਾਨੂੰ ਇਹ ਪਤਾ ਕਿਵੇਂ ਲਗਾ , ਪੇਟੀ 'ਚ ਇਕੋ ਅਣ - ਪੱਕਾ ਅਨਾਰ ਏ ? ਇਹਦੀ ਤਾਂ ਮੈਨੂੰ ਉਕਾ ਸਮਝ ਨਹੀਂ ਆ ਰਹੀ। | ਸਭ ਤੋਂ ਵਡੇ ਭਰਾ ਨੇ ਆਖਿਆ : "ਜਿਸ ਤਰ੍ਹਾਂ ਦੇ ਨੌਕਰਾਂ ਨੇ ਪੇਟੀ ਅੰਦਰ ਲਿਆਂਦੀ , ਉਸ ਤੋਂ ਜ਼ਾਹਿਰ ਸੀ , ਉਹ ਭਾਰੀ ਨਹੀਂ ਸੀ । ਜਦੋਂ ਉਹ ਉਹਨੂੰ ਫ਼ਰਸ਼ 'ਤੇ ਰਖ ਰਹੇ ਸਨ , ਮੇਰੇ ਕੰਨੀਂ ਕਿਸੇ ਗੋਲ ਚੀਜ਼ ਦੀ , ਜੁ ਬਹੁਤੀ ਵਡੀ ਨਹੀਂ ਸੀ , ਤੇ ਇਕ ਤੋਂ ਦੂਜੇ ਸਿਰੇ ਤਕ ਰਿੜ ਰਹੀ ਸੀ , ਖੜ ਖੜ ਦੀ ਆਵਾਜ਼ ਪਈ ।" ਵਿਚਲੇ ਭਰਾ ਨੇ ਕਿਹਾ : 'ਤੇ ਮੈਂ ਅੰਦਾਜ਼ਾ ਲਾਇਆ , ਕਿਉਂਕਿ ਪੇਟੀ ਬਾਗ ਤੋਂ ਲਿਆਂਦੀ ਗਈ ਸੀ ਤੇ ਉਹਦੇ 'ਚ ਕੋਈ ਇਕ ਗੋਲ ਚੀਜ਼ ਸੀ , ਇਸ ਲਈ ਉਹ ਚੀਜ਼ ਜ਼ਰੂਰ ਈ ਅਨਾਰ ਹੋਣੀ ਏ। ਇਸ ਲਈ ਕਿ ਤੁਹਾਡੇ ਮਹਿਲ ਕੋਲ ਅਨਾਰਾਂ ਦੇ ਦਰਖ਼ਤ ਬਹੁਤ ਲਗੇ ਹੋਏ ਨੇ । “ਬਹੁਤ ਹੱਛਾ ! ਪਾਤਸ਼ਾਹ ਨੇ ਕਿਹਾ ਤੇ ਉਹਨੇ ਸਭ ਤੋਂ ਛੋਟੇ ਭਰਾ ਵਲ ਮੂੰਹ ਕੀਤਾ। “ਪਰ ਤੂੰ ਇਹ ਕਿਵੇਂ ਦਸ ਸਕਿਆ , ਅਨਾਰ ਪੱਕਾ ਨਹੀਂ ਸੀ ? "ਹੁਣ ਸਾਲ ਦਾ ਇਹੋ ਜਿਹਾ ਵਕਤ ਏ , ਸਭ ਤੋਂ ਛੋਟੇ ਭਰਾ ਨੇ ਜਵਾਬ ਦਿਤਾ, "ਜਦੋਂ ਅਜੇ ਸਾਰੇ ਦੇ ਸਾਰੇ ਅਨਾਰ ਹਰੇ ਨੇ। ਤੁਸੀਂ ਆਪ ਤਕ ਸਕਦੇ ਹੋ। ਤੇ ਉਹਨੇ ਖੁਲੀ ਬਾਰੀ ਵਲ ਇਸ਼ਾਰਾ ਕੀਤਾ। ਪਾਤਸ਼ਾਹ ਨੇ ਬਾਰੀ ਵਿਚੋਂ ਬਾਹਰ ਤਕਿਆ ਤੇ ਉਹਨੇ ਵੇਖਿਆ , ਉਹਦੇ ਬਾਗ਼ ਦੇ ਅਨਾਰਾਂ ਦੇ ਦਰਖ਼ਤਾਂ ਨੂੰ ਹਰਾ ਫਲ ਲੱਗਾ ਹੋਇਆ ਸੀ। ਪਾਤਸ਼ਾਹ ਭਰਾਵਾਂ ਦੀ ਵੇਖਣ - ਚਾਖਣ ਦੀ ਅਨੋਖੀ ਤਾਕਤ ਤੇ ਤੇਜ਼ ਸੂਝ ਉਤੇ ਅਸ਼ - ਅਸ਼ ਕਰ ਉਠਿਆ। "ਤੁਸੀਂ ਪੈਸੇ ਤੇ ਦੁਨੀਆਂ ਦੀਆਂ ਚੀਜ਼ਾਂ ਵਲੋਂ ਦੌਲਤਮੰਦ ਭਾਵੇਂ ਨਾ ਹੋਵੇ , ਪਰ ਸਿਆਣਪ ਵਲੋਂ ਤੁਸੀਂ 'ਚ ਚੀ ਈ ਦੌਲਤਮੰਦ ਹੋ ! ਉਹਨੇ ਆਖਿਆ।