ਪੰਨਾ:ਮਾਣਕ ਪਰਬਤ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਅਖ `ਚ ਕੋਈ ਤੀਲਾ ਪੈ ਗਿਆ ," ਉਹਨੇ ਸੋਚਿਆ। ਸ਼ਾਮ ਵੇਲੇ ਆਜੜੀ ਆਪਣੇ ਇੱਜੜ ਨੂੰ ਹਿਕ ਪਿੰਡ ਲੈ ਗਿਆ। ਉਹਦੀ ਅਪ ਦੀ ਪੀੜ ਬਹੁਤ ਵਧ ਗਈ ਹੋਈ ਸੀ , ਤੇ ਉਹ ਚੀਕਾਂ ਮਾਰਦਾ ਮਿੰਨਤਾਂ ਕਰਨ ਲਗਾ : “ਪਿੰਡ ਵਾਲਿਓ , ਛੇਤੀ ਨਾਲ ਹਕੀਮ ਬੁਲਾਓ ! ਉਹ ਮੇਰੀ ਅਖ ’ਚ ਚਾਲੀ ਬੇੜੀਆਂ 'ਚ ਬਹਿ ਠਿਲ ਪੈਣ ਤੇ ਤੀਲਾ ਲਭ ਲੈਣ। ਮੈਨੂੰ ਇਕ ਪਲ ਵੀ ਚੈਨ ਨਹੀਂ ਲੈਣ ਦੇ ਰਿਹਾ। ਤੇ ਪਿੰਡ ਵਾਲੇ ਗਏ ਤੇ ਉਹਨਾਂ ਚਾਲੀ ਹਕੀਮ ਲੱਭੇ ਤੇ ਉਹਨਾਂ ਨੂੰ ਕਹਿਣ ਲਗੇ : “ਸਾਡੇ ਆਜੜੀ ਦੀ ਅਖ 'ਚ ਠਲ ਪਵੋ। ਤੀਲਾ ਲਭ ਲਵੋ ਤੇ ਇਹਦੀ ਪੀੜ ਖ਼ਤਮ ਕਰ ਦਿਓ ॥ ਪਰ ਖ਼ਿਆਲ ਇਹ ਰਖਣਾ , ਅਖ ਨੂੰ ਸਟ ਨਾ ਲਗ ਜਾਏ ਸੂ । ਚਾਲ਼ੀ ਹਕੀਮ ਆਪਣੀਆਂ ਚਾਲੀ ਬੇੜੀਆਂ ਵਿਚ ਠਲ ਪਏ , ਤੇ ਉਹਨਾਂ ਤੀਲਾ ਲਭ ਲਿਆ , ਜਿਹੜਾ ਅਸਲ ਵਿਚ ਤੀਲਾ ਨਹੀਂ , ਢੱਗੇ ਦੇ ਮੋਢੇ ਦੀ ਹੱਡੀ ਸੀ। ਉਹ ਆਜੜੀ ਦੀ ਅਖ ਵਿਚ ਆ ਵੜੀ ਸੀ , ਜਦੋਂ ਉਹਨੇ ਬਕਰੇ ਦੀ ਦਾੜੀ ਹੇਠ ਮੀਂਹ ਤੋਂ ਓਟ ਲਈ ਹੋਈ ਸੀ। | ਜਦੋਂ ਆਜੜੀ ਦੀ ਅਖ ਵਿਚ ਪੀੜ ਹੋਣੀ ਬੰਦ ਹੋ ਗਈ , ਹਕੀਮ ਸਾਰੇ ਚਲੇ ਗਏ , ਤੇ ਢੱਗੇ ਦੇ ਮੋਢੇ ਦੀ ਹੱਡੀ ਪਿੰਡਾਂ ਦੂਰ ਬਾਹਰ ਲਿਜਾਈ ਤੇ ਸੁਟ ਦਿਤੀ ਗਈ। ਛੇਤੀ ਹੀ ਪਿਛੋਂ , ਜਿਥੇ ਮੋਢੇ ਦੀ ਹੱਡੀ ਪਈ ਸੀ , ਉਥੋਂ ਕੁਝ ਟਪਰੀਵਾਸ ਲੰਘ ਰਹੇ ਸਨ। ਰਾਤ ਪੈ ਰਹੀ ਸੀ , ਵਡਿਆਂ ਨੇ ਆਪੋ ਵਿਚ ਗਲ ਕੀਤੀ ਤੇ ਉਹਨਾਂ ਅਟਕ ਪੈਣ ਤੇ ਧੂਣੀ ਬਾਲਣ ਦਾ ਮਤਾ ਪਕਾਇਆਂ । “ਇਹ ਲੂਣੀ ਦਲਦਲ ਸਭ ਤੋਂ ਚੰਗੀ ਤੇ ਮਹਿਫੂਜ ਥਾਂ ਏ , ਸਾਡੇ ਰਾਤ ਗੁਜ਼ਾਰ ਸਕਣ ਲਈ , ਉਹਨਾਂ ਆਖਿਆ। ਪਰ ਜਦੋਂ ਉਹ ਸਾਰੇ ਟਿਕ ਗਏ ਤੇ ਸੌਣ ਲਈ ਤਿਆਰ ਹੋਣ ਲਗੇ , ਚਾਣਚਕ ਹੀ ਜ਼ਮੀਨ ਕੰਬਣ ਤੇ । ਹਿੱਲਣ ਲਗ ਪਈ। ਟਪਰੀਵਾਸ ਸਹਿਮ ਗਏ , ਤੇ ਉਹਨਾਂ , ਕਾਹਲੀ - ਕਾਹਲੀ ਆਪਣਾ ਮਾਲ - ਅਸਬਾਬ ਆਪਣੇ ਡਿਆਂ ਉਤੇ ਲਦ , ਆਪਣੇ ਘੜੇ ਜੋ ਲਏ ਤੇ ਛੇਤੀ ਨਾਲ ਨਿਕਲ ਰੇ ! | ਉਹਨਾਂ ਦਾ ਸਹਿਮ ਦਿਨ ਚੜ੍ਹਨ ਉਤੇ ਹੀ ਲੱਥਾ ਤੇ ਉਹਨਾਂ ਆਪਣਾ ਡੇਰਾ ਲਾ ਲਿਆ। ਇਸ ਪਿਓ ਵਡਿਆਂ ਨੇ ਚਾਲੀ ਘੋੜਸਵਾਰ ਭੁਚਾਲ ਵਾਲੀ ਥਾਂ ਇਹ ਪਤਾ ਕਰਨ ਲਈ ਘੱਲੇ , ਓਥੇ ਹੋਇਆ ਕੀ ਸੀ, ਚਾਲੀ ਘੋੜਸਵਾਰ ਛੇਤੀ ਹੀ ਅੱਪੜ ਪਏ , ਤੇ ਉਹਨਾਂ ਵੇਖਿਆ , ਜਿਸ ਚੀਜ਼ ਨੂੰ ਉਹਨਾਂ ਰਾਹੀਂ ਲੂਣਾ ਦਲਦਲ ਸਮਝ ਲਿਆ ਸੀ , ਅਸਲ ਵਿਚ ਇੱਕ ਬਹੁਤ ਵਡੀ ਹੱਡੀ ਸੀ -- ਕਿਸੇ ਢੱਗੇ ਦੇ ਮੋਢੇ ਦੀ ਹੱਡੀ ਦਾ ਨੂੰ , ਉਹਨਾਂ ਦੇ ਵੇਖਦਿਆਂ - ਵੇਖਦਿਆਂ ਵੀ , ਇਕ ਲੂੰਮੜੀ ਚਬ ਰਹੀ ਸੀ । ‘ਤੇ ਏਨੇ ਕੰਬਾਈ ਸੀ ਜ਼ਮੀਨ ! ਘੋੜਸਵਾਰ ਕੂਕ ਉਠੇ। ਉਹਨਾਂ ਨਿਸ਼ਾਨਾ ਬੰਨਿਆ , ਤੀਰੇ ਛੱਡੇ ਲੂੰਮੜੀ ਨੂੰ ਮਾਰ ਦਿਤਾ। ਇਸ ਪਿਛੋਂ ਉਹ ਉਹਦੀ ਖਲ ਲਾਹੁਣ ਲਗ ਪਏ । ਪਰ ਉਹ ਸਿਰਫ਼ ਇਕੋ ਪਾਸੇ ਵਾਲੀ ਖਲ ਹੀ ' ਸਕੇ ਤੇ ਦੂਜਾ ਪਾਸਾ ਉਹਨਾਂ ਨੂੰ ਅਣ - ਲੱਥਾ ਹੀ ਛਡਣਾ ਪਿਆ , ਕਿਉਂ ਜੁ ਭਾਵੇਂ ਉਹਨਾਂ ਕਿੰਨਾ ਹੀ " ਲਾਇਆ , ਉਹਨਾਂ ਤੋਂ ਲੂੰਮੜੀ ਉਲਟਾਈ ਨਾ ਜਾ ਸਕੀ । ਘੋੜਸਵਾਰ ਆਪਣੇ ਡੇਰੇ ਵਾਪਸ ਆ ਗਏ ਤੇ ਉਹਨਾਂ ਵਡਿਆਂ ਨੂੰ ਸਾਰੀ ਗਲ ਸੁਣਾਈ , ਤੇ ਵੱਡੇ ਲਗੇ , ਕੀ ਕੀਤਾ ਜਾਵੇ। ਠੀ ਖਲ ਹੀ ਲਾਹ | ਸੁਣਾਈ, ਤੇ ਵੱਡੇ ਸੋਚਣ ੨੧੪