ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/228

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਦਾਰ-ਕੋਸੇ ਤੇ ਸ਼ਿਗਾਏ-ਬੇ

ਕਜ਼ਾਖ਼ ਪਰੀ-ਕਹਾਣੀ

ਪਹਿਲੀਆਂ ਵੇਲੇ, ਸਤੈਪੀ - ਮੈਦਾਨ ਵਿਚ ਅਲਦਾਰ-ਕੋਸੇ ਨਾਂ ਦਾ ਇਕ ਗ਼ਰੀਬ ਆਦਮੀ ਹੁੰਦਾ ਇਕ ਘੜੇ ਤੋਂ ਸਿਵਾ ਉਹਦੇ ਕੋਲ ਹੋਰ ਕੁਝ ਨਹੀਂ ਸੀ, ਪਰ ਹੁਸ਼ਿਆਰ ਉਹ ਬਹੁਤ ਸੀ ਤੇ ਕਿੰਨੇ ਸਾਰੇ ਕਰਤਬ ਤੇ ਮਜ਼ਾਕ ਉਹ ਹਮੇਸ਼ਾ ਹੀ ਕਰ ਕੇ ਵਿਖਾ ਸਕਦਾ ਸੀ।

ਤੇ ਏਧਰ ਓਸੇ ਹੀ ਸਤੈਪੀ ਵਿਚ ਸ਼ਿਗਾਏ-ਬੇ ਨਾਂ ਦਾ ਇਕ ਦੌਲਤਮੰਦ ਆਦਮੀ ਹੁੰਦਾ ਸੀ। ਸ਼ਿਗਾਏ-ਬੇ ਬਹੁਤ ਕੰਜੂਸ ਸੀ। ਸੱਚੀ ਗਲ ਇਹ ਏ, ਉਹਦੀ ਕੰਜੂਸੀ ਉਹਦੀ ਅਮੀਰੀ ਨੂੰ ਵੀ ਮਾਤ ਪਾਂਦੀ ਸੀ।ਉਹਦੇ ਸ਼ੂਮ ਹੋਣ ਦੀ ਹਦ ਇਹ ਸੀ ਕਿ ਉਹ ਆਏ-ਗਏ ਅਗੇ ਰੋਟੀ ਦਾ ਟੁਕ ਜਾਂ ਪਾਣੀ ਦੀ ਬੂੰਦ ਤਕ ਵੀ ਨਹੀਂ ਸੀ ਰਖਦਾ।

ਇਕ ਦਿਨ ਹੁਸ਼ਿਆਰ ਤੇ ਖਚਰੇ ਅਲਦਾਰ-ਕੋਸੇ ਨੇ ਸ਼ਿਗਾਏ - ਬੇ ਨੂੰ ਸਬਕ ਸਿਖਾਣ ਦਾ ਮਤਾ ਲਿਆ।

ਉਹ ਆਪਣੇ ਘੋੜੇ ਉਤੇ ਚੜ੍ਹ ਬੈਠਾ ਤੇ ਸ਼ਿਗਾਏ-ਬੇ ਨੂੰ ਮਿਲਣ ਲਈ ਚਲ ਪਿਆ। ਜਦੋਂ ਉਹਦੇ ਦੋਸਤਾਂ ਤੇ ਗਵਾਂਢੀਆਂ ਨੂੰ ਪਤਾ ਲਗਾ, ਅਲਦਾਰ-ਕੋਸੇ ਕਿਥੇ ਜਾ ਰਿਹਾ ਸੀ, ਉਹਨਾਂ ਦਾ ਹਾਸਾ ਛੂਟ ਪਿਆ:

"ਠਹਿਰ ਜਾ ਤੂੰ, ਅਲਦਾਰ - ਕੋਸੇ", ਉਹ ਆਖਣ ਲਗੇ। "ਸ਼ਿਗਾਏ - ਬੇ ਤੇਰੀ ਸ਼ਾਹਾਨਾ ਜ਼ਿਆਫ਼ਤ ਕਰੇਗਾ। ਭੇਡ ਦੇ ਗੋਸ਼ਤ ਤੇ ਵਧੀਆ ਤੋਂ ਵਧੀਆ ‘ਏਰਾਨ'[1]ਨਾਲ ਢਿਡ ਭਰ ਜਾਏਗਾ ਤੇਰਾ।"

"ਪਰਵਾਹ ਨਾ ਕਰੋ, ਅਲਦਾਰ - ਕੋਸੇ ਨੇ ਜਵਾਬ ਦਿਤਾ, "ਵੇਖ ਲਵਾਂਗੇ।"


੨੧੬

  1. ਏਰਾਨ - ਖਮੀਰੇ ਕੀਤੇ ਦੁੱਧ ਤੋਂ ਬਣਾਈ ਪੀਣ ਦੀ ਇਕ ਚੀਜ਼ - ਅ: