ਪੰਨਾ:ਮਾਣਕ ਪਰਬਤ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਉਹ ਸ਼ਿਗਾਏ - ਬੇ ਦਾ ‘ਯੁਰਤਾ ਲਭਦਾ , ਸਨੈਪੀ ਵਿਚ ਕਿੰਨੇ ਹੀ ਦਿਨ ਘੋੜਾ ਦੁੜਾਂਦਾ ਫਿਰਿਆ, ਪਰ ਜਿਥੇ ਕਿਤੇ ਵੀ ਉਹ ਗਿਆ , ਉਹਨੂੰ ਦਸਿਆ ਗਿਆ : ਸ਼ਿਗਾਏ - ਬੇ ਨੂੰ ਏਥੇ ਨਾ ਲਭਦਾ ਫਿਰ । ਉਹ ਸਾਡੇ ਸਭ ਤੋਂ ਲਾਂਭੇ , ਕਿਤੇ ਬਹੁਤ ਦੂਰ ਚਲਾ ਗਿਐ। ਅਲਦਾਰ - ਕਸੇ ਲਈ ਘੋੜੇ ਨੂੰ ਅਗੇ ਲਿਜਾਈ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ । ਅਖੀਰ ਉਹਨੂੰ ਸਤੰਪੀ ਵਿਚ ਖਲੋਤਾ ਇਕ ਕਲ - ਮਕੱਲਾ ਯਰਤਾ’ ਦਿਸ ਪਿਆ। ਉਹਦੇ ਚੌਹਾਂ ਪਾਸੇ ਸੰਘਣੇ ਸਰੂਟ ਸਨ । ‘ਸ਼ਿਗਾਏ - ਬ ਸਰਟਾਂ ਵਿਚਾਲੇ ਕਿਸੇ ਗੱਲੇ ਈ ਆ ਵਸਿਆ ਹੋਇਐ ," ਅਲਦਾਰ - ਕੋਸੇ ਆਪਣੇ ਆਪ ਨੂੰ ਕਹਿਣ ਲਗਾ । ਤੇ , ਸਚੀ ਗਲ ਇਹ ਸੀ ਕਿ ਉਹ ਠੀਕ ਹੀ ਕਹਿ ਰਿਹਾ ਸੀ; ਇੰਜ ਇਸ ਲਈ ਕੀਤਾ ਗਿਆ ਸੀ ਕਿ ਜੋ ਕੋਈ ਓਪਰਾ ਆਦਮੀ ਨੇੜੇ ਆ ਰਿਹਾ ਹੋਵੇ ਤਾਂ ਘਰ ਦੇ ਮਾਲਕ ਤੇ ਉਹਦੇ ਟੱਬਰ ਨੂੰ ਪਹਿਲੋਂ ਹੀ ਪਤਾ ਲਗ ਜਾਵੇ । ਸਰੂਟਾਂ ਦੀ ਸਰ - ਸਰ ਨਾਲ ਉਹਨਾਂ ਨੂੰ ਆਉਣ ਵਾਲੇ ਦੀ ਖ਼ਬਰ ਹੋ ਜਾਂਦੀ ਸੀ , ਤੇ ਫੇਰ ਉਹ | ਘਰ ਦੀਆਂ ਖਾਣ - ਪੀਣ ਦੀਆਂ ਸਭ ਚੀਜ਼ਾਂ ਲੁਕਾ ਦੇਂਦੇ ਸਨ , ਤਾਂ ਜੋ ਆਉਣ ਵਾਲੇ ਨੂੰ ਖੁਆਣਾ - ਪਿਆਣਾ ਨਾ ਪਵੇ। ਹੁਸ਼ਿਆਰ ਅਲਦਾਰ - ਕਸੇ ਨੇ ਇਹ ਚਲਾਕੀ ਇਕਦਮ ਹੀ ਬੁਝ ਲਈ , ਤੇ ਉਹ ਕੋਈ ਢੰਗ ਸੋਚਣ | ਲੋਗਾ , ਜਿਸ ਨਾਲ ਉਹ ਸਰੂਟਾਂ ਵਿਚੋਂ ਖੜਾਕ ਕੀਤੇ ਬਿਨਾਂ ਲੰਘ ਜਾਏ ਤੇ ਸੁਣਾਈ ਦਿਤੇ ਬਿਨਾਂ ਸ਼ਿਗਾਏ - ਬੇ ਦੇ 'ਤੇ ਪਹੁੰਚ ਪਵੇ । | ਪਰ ਭਾਵੇਂ ਉਹਨੇ ਕਿੰਨਾ ਹੀ ਸੋਚਿਆ , ਉਹਨੂੰ ਕੋਈ ਇਹੋ ਜਿਹਾ ਢੰਗ ਨਾ ਸੂਝ ਸਕਿਆ। ਫੇਰ ਉਹਨੂੰ ਇਕ ਚਲਾਕੀ ਵਾਲੀ ਤਰਕੀਬ ਅਹੁੜੀ। ਆਪਣੇ ਘੋੜੇ ਨੂੰ ਇਕ ਪਾਸੇ ਲਿਜਾ , ਉਹ ਛੋਟੇ -ਛੋਟੇ ਪਥਰ ਤੇ ਗੀਟੇ ਇੱਕਠੇ ਕਰਨ ਲਗ ਪਿਆ , ਤੇ ਐਨਾ ਚਿਰ ਉਹਨੇ ਬਹੁਤ ਸਾਰੇ ਇਕੱਠੇ ਨਾ ਕਰ ਲਏ , ਓਨਾ ਚਿਰ ਉਹ ਨਾ ਅਟਕਿਆ। ਇਸ ਪਿਛੋਂ ਉਹ ਪੈਨੋਰਾ ਪੈਣ ਦੀ ਉਡੀਕ ਕਰਨ ਲਗਾ ਤੇ ਫੇਰ ਪੱਥਰਾਂ ਨੂੰ ਇਕ -ਇਕ ਕਰਕੇ ਸਰੂਟਾਂ ਵਿਚ ਸੁੱਟਣ ਲਗ ਪਿਆ ! ਉਹਨੇ ਇਕ ਪੱਥਰ ਸੁਟਿਆ ਤੇ ਸਰੂਟ ਝੂਲਣ ਤੇ ਸਰਸਰਾਣ ਲਗੇ । ਸ਼ਿਗਾਏ -ੳ ਛੇਤੀ ਨਾਲ ਯੁਰਤੇ ਵਿਚੋਂ ਨਿਕਲਿਆ। ਉਹਨੇ ਆਪਣੇ ਦੁਆਲੇ ਵੇਖਿਆ ਤੇ ਇਕ ਪਲ ਕੰਨ ਲਾਈ ਰਖੇ । “ਕੌਣ ਏਂ ?' ਉਹਨੇ ਆਵਾਜ਼ ਦਿਤੀ। ਕਿਸੇ ਨੇ ਵੀ ਜਵਾਬ ਨਾ ਦਿਤਾ , ਤੇ ਸ਼ਿਗਾਏ - ਬੇ ਵਾਪਸ ਆਪਣੇ 'ਯੁਰਤੇ ਵਿਚ ਚਲਾ ਗਿਆ। ਫੇਰ ਅਲਦਾਰ - ਕੋਸੇ ਨੇ ਇਕ ਪੱਥਰ ਹੋਰ ਸੁਟਿਆ । ਸਰੂਟ ਪਹਿਲਾਂ ਵਾਂਗ ਹੀ ਸਰਸਰਾਏ , ਤੇ ਸ਼ਿਗਾਏ - ਫੇਰ ਯੂਰਤੇ ਵਿਚੋਂ ਬਾਹਰ ਭੱਜਾ ਆਇਆ। ਉਹਨੇ ਆਪਣੇ ਚੌਹਾਂ ਪਾਸੇ ਵੇਖਿਆ , ਪਰ ਉਹਨੂੰ ਕੋਈ ਵੀ ਦਿਸਿਆ। “ਜ਼ਰੂਰ ਹਵਾ ਸਰੂਟਾਂ ਨੂੰ ਹਿਲਾ ਰਹੀ ਹੋਣੀ ਏਂ , ਸ਼ਿਗਾਏ - ਬੇ ਨੇ ਆਪਣੇ ਆਪ ਨੂੰ ਆਖਿਆ , ਤੇ ਹੋਨੇ 'ਯੂਰਤੇ ਵਿਚੋਂ ਬਾਹਰ ਭੱਜਾ ਆਉਣਾ ਛਡ ਦਿਤਾ। · ਅਲਦਾਰ - ਕੋਸੇ ਇਸੇ ਵੇਲੇ ਦੀ ਹੀ ਉਡੀਕ ਕਰ ਰਿਹਾ ਸੀ। ਉਹਨੇ ਆਪਣੇ ਘੋੜੇ ਨੂੰ ਲਗਾਮ ਤੋਂ ਆ ਤੇ ਸਰੂਟਾਂ ਵਿਚੋਂ ਚੋਰੀ - ਚੋਰੀ ਕੰਜੂਸ ਦੇ ‘ਯੂਰਤੇ ਤਕ ਪਹੁੰਚਣ ਲਗਾ। ਉਹ ਇਕ ਪੈਰ ਪੁੱਟਦਾ , ਅਟਕ ' ਤੇ ਕੁਝ ਚਿਰ ਉਡੀਕਦਾ , ਫੇਰ ਇਕ ਹੋਰ ਪੈਰ ਪੁੱਟਦਾ ਤੇ ਫੇਰ ਅਟਕ ਜਾਂਦਾ ਤੇ ਮੁੜ ਉਡੀਕਣ ਲਗਦਾ। २१०