ਪੰਨਾ:ਮਾਣਕ ਪਰਬਤ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਇਹ ਹੈ ਕੀ ਸੀ , ਉਹਨੇ ਕਿਸੇ ਨੂੰ ਵੀ ਨਾ ਦਸਿਆ। ਉਹਨੇ ਆਪਣਾ ਸਭ ਤੋਂ ਪੱਕਾ ਕਮਾਨ ਤੇ ਆਪਣੇ ਸਭ ਤੋਂ ਤੇਜ਼ ਤੀਰ ਚੁਕੇ , ਤੇ ਆਪਣੇ ਪੁੱਤਰ ਨੂੰ ਪੁੱਛਣ ਲਗਾ : “ਦਿਲ 'ਚ ਹਿੰਮਤ ਹੈ ਈ ? “ਹੈ ਵੇ ! ਮੁੰਡੇ ਨੇ ਜਵਾਬ ਦਿਤਾ। “ਦਿਲ ’ਚ ਲੋਕਾਂ ਲਈ ਦਰਦ ਹੈ ਈ ? ਹੈ ਵੇ । “ਤਾਂ ਆ ਮੇਰੇ ਨਾਲ ਵਾਟ ਸਾਡੀ ਲੰਮੀ ਏਂ , ਤੇ ਕੰਮ ਸਾਡਾ ਡਰਾਉਣਾ। ਪਰ ਜਾਣਾ ਅਸੀਂ ਜ਼ਰੂਰ ਏ। ਕੁਝ ਮੇਰੇ ਤੋਂ ਪੁੱਛਣਾ ਚਾਹੁਣੈ ?" , ਪਰ ਮੁੰਡੇ ਨੇ ਸਿਰ ਹਿਲਾ ਦਿਤਾ , ਤੇ ਸ਼ਿਕਾਰੀ ਤੇ ਉਹਦਾ ਪੁੱਤਰ ਚੁਪ – ਚਾਪ ਟੁਰ ਪਏ , ਉਹਨਾਂ ਪਹਾੜਾਂ ਵਲ ਹੋ ਪਏ , ਜਿਹੜੀਆਂ ਅਲਮਾਸ ਦਾ ਲਾਂਘਾ ਸਮਝੀਆਂ ਜਾਂਦੀਆਂ ਸਨ। | ਉਹ ਇਕ ਸੰਘਣੇ ਜੰਗਲ ਵਿਚੋਂ ਲੰਘੇ , ਪਥਰੀਲੇ ਢਲਾਣਾਂ ਉਤੇ ਚੜੇ ਤੇ ਰਾਹ ਵਿਖਾਣ ਲਈ ਕਿਸੇ ਹੋ ਤਕ ਦੀ ਹੋਂਦ ਤੋਂ ਬਿਨਾਂ ਵੀ ਉਹ ਅਗੇ ਟੁਰਦੇ ਗਏ ਤੇ ਅਖ਼ੀਰ ਇਕ ਖੁਲੀ ਥਾਂ ਪਹੁੰਚ ਪਏ। ਉਥੇ ਦਰਖ਼ਤ ਦਾ ਇਕ ਉਚਾ ਸਾਰਾ ਠੰਡ ਖੜਾ ਸੀ ਤੇ ਉਹਦੇ ਕੋਲ ਕੁਝ ਝਾੜੀਆਂ ਤੇ ਦਰਖਤ ਉਗੇ ਹੋਏ ਸਨ। ਕਿਤੇ ਨਾ ਕੋਈ ਜਾਨਵਰ ਦਿਸਦਾ ਸੀ , ਨਾ ਕੋਈ ਪੰਛੀ। ਬੋਰੋਲਦੋਈ - ਮੇਰਗੇਨ ਖਲੋ ਗਿਆ , ਉਹਨੇ ਆਪਣੇ ਸ਼ਿਕਾਰ ਵਾਲੇ ਕਪੜੇ ਲਾਹੇ ਤੇ ਉਹ ਦਰਖ਼ਤ ਦੇ ਠੰਡ ਨੂੰ ਪਾ ਦਿਤੇ। ਉਹਦਾ ਪੁੱਤਰ ਉਹਦੇ ਵਲ ਚੁਪ – ਚਾਪ ਵੇਖਦਾ ਰਿਹਾ ਤੇ ਉਹਨੇ ਕੋਈ ਵੀ ਸਵਾਲ ਨਾਂ ਪੁਛਿਆ। ਪਿਉ ਨੇ ਠੰਡ ਦੇ ਕੋਲ ਕਰ ਕੇ ਧੂਣੀ ਬਾਲੀ , ਤੇ ਤਾਂ ਵੀ ਮੁੰਡਾ ਵੇਖਦਾ ਰਿਹਾ ਤੇ ਮੂੰਹੋਂ ਕੁਝ ਨਾ ਬੋਲਿਆ। ਸ਼ਿਕਾਰੀ ਨੇ ਆਪਣੇ ਪੁੱਤਰ ਨੂੰ ਆਖਿਆ : “ਏਥੇ ਧੂਣੀ ਕੋਲ ਬਹਿ ਜਾ , ਤੇ ਭਾਵੇਂ ਕੀ ਪਿਆ ਹੋਵੇ , ਕੁੱਸੀਂ ਨਾ। "ਨਹੀਂ ਭੁੱਜਾਂਗਾ। ‘ਜੁ ਕੁਝ ਹੋਵੇਗਾ , ਦਹਿਸ਼ ਪਾ ਦੇਗਾ ਤੈਨੂੰ। “ਨਹੀਂ ਪਾਏਗਾ। “ਚੰਗਾ , ਫੇਰ , ਬਹਿ ਜਾ ਤੇ ਉਡੀਕ । ਮੁੰਡਾ ਧੂਣੀ ਕੋਲ ਬਹਿ ਗਿਆ , ਤੇ ਪਿਓ ਨੇ ਆਪਣਾ ਕਮਾਨ ਤੇ ਤੀਰ ਫੜੇ ਤੇ ਆਪਣੇ ਆਪ ਨੂੰ ਝਾੜੀਆਂ ਵਿਚ ਲੁਕਾ ਲਿਆ। ਉਹਨਾਂ ਦੋਵਾਂ ਦੇ ਸਿਵਾ ਓਥੇ ਹੋਰ ਕੋਈ ਨਹੀਂ ਸੀ , ਤੇ ਸਭ ਕੁਝ ਚੁਪ – ਚਾਪ ਤੇ ਅਡੋਲ ਸੀ। ਇਸ ਤਰ੍ਹਾਂ ਉਹ ਕਿੰਨਾ ਹੀ ਚਿਰ ਬੈਠੇ ਰਹੇ । ਚਾਣਚਕ ਹੀ ਡਾਹਣੀਆਂ ਦੇ ਤਿੜਕਣ ਤੇ ਡਾਹਣਾਂ ਦੇ ਟੁੱਟਣ ਦੀ ਆਵਾਜ਼ ਆਈ , ਤੇ ਦਰਖ਼ਤਾਂ ਵਿਚੋਂ ਆਪ ਅਲਮੀਸ ਨਿਕਲ ਆਇਆ। ਉਹਦੀਆਂ ਕਾਲੀਆਂ ਮੁੱਛਾਂ ਉਹਦੇ ਮੋਢਿਆਂ ਉਤੇ ਪਈਆਂ ਸਨ । ਅੱਖਾਂ ਉਹਦੀਆਂ ਲਾਲ ਸੂਹੀਆਂ ਸਨ ਤੇ ਉਹ ਆਪਣ ਤੇਜ਼ ਦੰਦ ਕਰੀਚ ਰਿਹਾ ਸੀ। ਜਦੋਂ ਉਹਨੇ ਧਣੀ ਕੋਲੋਂ ਮੁੰਡੇ ਨੂੰ ਵੇਖਿਆ , ਉਹ ਖੁਸ਼ੀ ਨਾਲ ਗੜਕ ਪਿਆ : | २२