ਪੰਨਾ:ਮਾਣਕ ਪਰਬਤ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਦਿਨ ਖ਼ਰਜ਼ੀਤ - ਬੋਰਗੇਨ ਨਾਂ ਦਾ ਇਕ ਨੋਜਵਾਨ ਸ਼ਿਕਾਰੀ ਤਾਇਗਾ ਦੇ ਵਿਚ ਸ਼ਿਕਾਰ ਖੇਡਣ ਗਿਆ। ਉਹਨੂੰ ਇਕ ਚਿੱਟੀ ਗਾੜ ਦਿੱਸੀ ਤੇ ਉਹਨੇ ਉਹਨੂੰ ਇਕ ਤੀਰ ਮਾਰਿਆ। ਉਹ ਸਵੇਰ ਸਾਰ ਤੋਂ ਲੈ ਕੇ ਸੂਰਜ ਡੁੱਬਣ ਤਕ ਤੀਰ ਛਡਦਾ ਰਿਹਾ , ਪਰ ਉਹ ਇਕ ਵਾਰੀ ਵੀ ਗਾਲੜ ਦਾ ਨਿਸ਼ਾਨਾ ਨਾ ਬਣਾ ਸਕਿਆ। | ਗਾਲੜ ਪੋਸੀਆਂ ਮਾਰਦੀ ਕੇਲੋਂ ਦੇ ਇਕ ਰੁਖ ਉਤੇ ਚੜ ਗਈ , ਕੋਲੋਂ ਤੋਂ ਉਹਨੇ ਇਕ ਬਰਚ - ਰੁਖ ਉਤੇ ਛਾਲ ਕਢ ਮਾਰੀ ਤੇ ਓਥੋਂ ਇਕ ਲਾਰਚ - ਰੁਖ ਉਤੇ ਤੇ ਛੋਟੇ ਕੱਦ ਵਾਲੀ ਬੁੱਢੀ ਦੇ 'ਯੁਰਤੇ ਕੋਲ ਪਹੁੰਚ ਉਹ ਇਕ ਚੀੜ ਦੇ ਰੁਖ ਉਤੇ ਆ ਬੈਠੀ। ਖਰਜ਼ੀਤ - ਬੋਰਗੇਨ ਭੱਜਾ - ਭੱਜਾ ਭੀੜ ਦੇ ਦੁਖ ਕੋਲ ਆਇਆ ਤੇ ਉਹਨੇ ਇਕ ਤੀਰ ਹੋਰ ਛਡਿਆ , ਪਰ ਗਾੜ ਫੇਰ ਭਜ ਨਿਕਲੀ , ਤੇ ਤੀਰ ਛੋਟੇ ਕੱਦ ਵਾਲੀ ਬੁੱਢੀ ਦੇ 'ਯੁਰਤੇ' ਦੀ ਧੂੰਏ ਵਾਲੀ ਮੋਰੀ ਵਿਚ ਜਾ ਪਿਆ ! “ਮੈਨੂੰ ਤੀਰ ਚਾਹੀਦੇ , ਬੇਬੇ , ਉਹ ਮੌੜ ਦੇ ਮੈਨੂੰ !" ਖਰਜ਼ੀਤ - ਬੋਰਗੇਨ ਨੇ ਉਚੀ ਸਾਰੀ ਆਵਾਜ਼ ਦਿਤੀ , ਪਰ ਛੋਟੇ ਕਦ ਵਾਲੀ ਬੁੱਢੀ ਬਾਹਰ ਨਾ ਨਿਕਲੀ ਤੇ ਉਹਨੇ ਕੋਈ ਜਵਾਬ ਨਾ ਦਿਤਾ। ਖਰਜ਼ੀਤ - ਬੋਰਗੇਨ ਨੂੰ ਡਾਢਾ ਗੁੱਸਾ ਚੜ੍ਹ ਗਿਆ , ਰੋਹ ਨਾਲ ਉਹਦੇ ਮੂੰਹ ਲਾਲ ਹੋ ਗਿਆ ਤੇ ਉਹ ਯੂਰਤੇ ਅੰਦਰ ਭਜਿਆ। ਓਥੇ , ਉਹਦੇ ਸਾਹਮਣੇ , ਇਕ ਸੁਹਣੀ ਮੁਟਿਆਰ ਬੈਠੀ ਸੀ। ਉਹ ਏਡੇ ਹੁਸਨ ਵਾਲੀ ਸੀ ਕਿ ਖਰਜ਼ੀਤ - ਬਰਗਨ ਦਾ ਅੰਦਰ ਦਾ ਸਾਹ ਅੰਦਰ ਰਹਿ ਗਿਆ ਤੇ ਉਹਨੂੰ ਘੇਰਨੀ ਆ ਗਈ। ਇਕ ਵੀ ਲਫ਼ਜ਼ ਬੋਲੇ ਬਿਨਾਂ , ਉਹ ਬਾਹਰ ਭੱਜ ਨਿਕਲਿਆ , ਪਲਾਕੀ ਮਾਰ ਘੋੜੇ ਉਤੇ ਚੜ੍ਹ ਗਿਆ ਤੇ ਉਹਨੂੰ ਸਿਰਪਟ ਘਰ ਵਲ ਦੁੜਾ ਦਿਤਾ। “ਮੇਰੇ ਮਾਪਿਓ , ਉਹਨੇ ਆਖਿਆ ਪੰਜਾਂ ਗਉਆਂ ਦੀ ਮਾਲਕਨ , ਛੋਟੇ ਕਦ ਵਾਲੀ ਬੁੱਢੀ , ਕੋਲ ਤੇ ਵਿਚ ਡਾਢੀ ਸੁਹਣੀ ਕੁੜੀ ਏ। ਉਹਦੇ ਵਲ ਵਿਚੋਲਿਆਂ ਨੂੰ ਭੇਜੋ , ਮੈਂ ਉਹਨੂੰ ਵਹੁਟੀ ਬਣਾਣਾ ਚਾਹੁਨਾਂ। ਖਰਜ਼ੀਤ - ਬੋਰਗੇਨ ਦੇ ਪਿਓ ਨੇ ਕੁੜੀ ਲਈ ਇਕਦਮ ਹੀ ਨੌ ਘੋੜਿਆਂ ਉਤੇ ਨੇਂ ਬੰਦੇ ਘਲ ਦਿਤੇ। ਵਿਚੋਲੇ ਛੋਟੇ ਕਦ ਵਾਲੀ ਬੁੱਢੀ ਦੇ 'ਯੁਰਤੇ' ਵਿਚ ਆਏ , ਉਹਨਾਂ ਕੁੜੀ ਨੂੰ ਵੇਖਿਆ। ਉਹ ਏਡੇ ਹੁਸਨ ਵਾਲੀ ਸੀ ਕਿ ਉਹਨਾਂ ਦਾ ਅੰਦਰ ਦਾ ਸਾਹ ਅੰਦਰ ਹੀ ਰਹਿ ਗਿਆ । ਫੇਰ , ਜਦੋਂ ਉਹਨਾਂ ਦੀ ਸੁਰਤ ਪਰਤ ਆਈ , ਉਹ ਸਾਰੇ , ਸਿਵਾਇ ਇਕ ਤੋਂ , ਜਿਹੜਾ ਉਹਨਾਂ ਵਿਚੋਂ ਸਭ ਤੋਂ ਬੁੱਢਾ ਤੇ ਸਭ ਤੋਂ ਵਧ ਇਤ - ਮਾਨ ਵਾਲਾ ਸੀ, “ਯੂਰਤੇ ਵਿਚੋਂ ਚਲੇ ਗਏ । "ਛੋਟੇ ਕੱਦ ਵਾਲੀਏ ਬੁੱਢੀਏ , ' ਉਹਨੇ ਆਖਿਆ, “ਇਹ ਮੁਟਿਆਰ ਖਰਜ਼ੀਤ - ਬੋਰਗੇਨ ਨੂੰ ਦੇ ਦੇਵੇਂਗੀ , ਉਹਦੀ ਵਹੁਟੀ ਬਣਨ ਲਈ ? ਦੇ ਦਿਆਂਗੀ , ਛੋਟੇ ਕੱਦ ਵਾਲੀ ਬੁੱਢੀ ਨੇ ਆਖਿਆ। ਫੇਰ ਉਹਨਾਂ ਮੁਟਿਆਰ ਨੂੰ ਪੁਛਿਆ , ਉਹ ਰਜ਼ਾਮੰਦ ਸੀ ਜਾਂ ਨਹੀਂ , ਤੇ ਮੁਟਿਆਰ ਨੇ ਆਖਿਆ , ਉਹ ਰਜ਼ਾਮੰਦ ਸੀ।

  • ਤਾਇਗਾ - ਸੰਘਣਾ ਜੰਗਲ - ਸੰ:

੨੨੯