ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਪੜੇ ਲਾਹ ਲਏ, ਤੇ ਉਹਨਾਂ ਨੂੰ ਆਪ ਪਾ, ਉਹਨੇ ਮੈਨੂੰ ਲੋਹੇ ਦੇ ‘ਯੂਰਤੇ' ਦੇ ਪਾਰ ਸੁਟ ਦਿਤਾ। ਇਸ ਪਿਛੋਂ ਉਹ ਮੇਰੇ ਡੱਬੇ ਘੋੜੇ ਉਤੇ ਚੜ੍ਹ ਗਈ ਤੇ ਨਿਕਲ ਟੁਰੀ । ਕੁਝ ਚਿੱਟੇ ਕੁੱਤਿਆਂ ਨੇ ਮੈਨੂੰ ਆਪਣੇ ਜਬਾੜਿਆਂ 'ਚ ਫੜ ਲਿਆ, ਤੇ ਧਰੂੰਹਦੇ - ਧਰੂੰਹਦੇ ਮੈਨੂੰ ਤੇਰੇ ‘ਯੁਰਤੇ' ਕੋਲ ਇਕ ਵਡੀ ਸਾਰੀ ਪੈਲੀ 'ਚ ਲੈ ਆਏ, ਤੇ ਮੈਂ ਘੋੜੇ ਦੀ ਪੂਛਲ ਦੀ ਸ਼ਕਲ ਵਾਲੇ ਬੂਟੇ ਦੇ ਰੂਪ 'ਚ ਫੇਰ ਜਿਉਂ ਪਈ। ਹਾਇ, ਨੀ ਮਾਏ, ਦਸ ਮੈਂ ਫੇਰ ਕਦੀ ਮਿਲ ਸਕਾਂਗੀ ਖਰਜ਼ੀਤ —ਬੇਰਗੇਨ ਨੂੰ?"

ਛੋਟੇ ਕਦ ਵਾਲੀ ਬੁੱਢੀ ਨੇ ਉਹਦੀ ਕਹਾਣੀ ਸੁਣੀ, ਤੇ ਉਹਨੂੰ ਧਰਵਾਸ ਦੇਣ ਦਾ ਜਤਨ ਕਰਨ ਲਗੀ।

"ਦੁਖੀ ਨਾ ਹੋ, ਮਿਲੇਂਗੀ ਤੂੰ ਉਹਨੂੰ," ਬੁੱਢੀ ਨੇ ਆਖਿਆ। "ਤੇ ਏਨਾ ਚਿਰ ਪਹਿਲਾਂ ਵਾਂਗ ਮੇਰੇ ਕੋਲ ਰਹੋ ਤੇ ਮੇਰੀ ਧੀ ਬਣ ਜਾ।"

ਤੇ ਇਸ ਤਰ੍ਹਾਂ ਫ਼ਰਨ — ਮੁਟਿਆਰ ਇਕ ਵਾਰੀ ਫੇਰ ਛੋਟੇ ਕਦ ਵਾਲੀ ਬੁੱਢੀ ਦੇ ‘ਯੂਰਤੇ' ਵਿਚ ਰਹਿਣ ਲਗ ਪਈ।

ਡੱਬੇ ਘੋੜੇ ਨੂੰ ਪਤਾ ਲਗ ਗਿਆ ਕਿ ਫ਼ਰਨ-ਮੁਟਿਆਰ ਜਿਉਂ ਪਈ ਏ ਤੇ ਉਹ ਖਰਜ਼ੀਤ — ਬੇਰਗੇਨ ਦੇ ਪਿਓ ਨੂੰ ਮਨੁਖੀ ਆਵਾਜ਼ ਵਿਚ ਕਹਿਣ ਲਗਾ:

"ਸੁਣ, ਖਰਜੀਤ — ਬੇਰਗੇਨ ਵਹੁਟੀ ਨੂੰ ਏਥੇ ਲਿਆਂਦਿਆਂ ਉਹਨੂੰ 'ਕਲਿਆਂ ਛਡ ਗਿਆ ਸੀ, ਤੇ ਉਹਨੂੰ ਅਗੇ ਆਪਣੇ ਆਪ ਆਣਾ ਪਿਆ ਸੀ। ਜਦੋਂ ਉਹ ਦੁਰਾਹੇ 'ਤੇ ਪਹੁੰਚੀ ਸੀ, ਉਹ ਉਸ ਪਾਸੇ ਮੁੜ ਪਈ ਸੀ, ਜਿਥੇ ਰਿਛ ਦੀ ਖਲ ਟੰਗੀ ਹੋਈ ਸੀ ਤੇ ਲੋਹੇ ਦੇ ਇਕ ‘ਯੂਰਤੇ' ਕੋਲ ਪਹੁੰਚ ਪਈ ਸੀ। ਅਠਵੇਂ ਸ਼ੈਤਾਨ ਦੀ ਧੀ ਭਜਦੀ ਬਾਹਰ ਆ ਗਈ ਸੀ, ਉਹਨੇ ਉਹਦੇ ਮੂੰਹ ਦਾ ਮਾਸ ਲਾਹ ਲਿਆ ਤੇ ਆਪਣੇ ਮੂੰਹ 'ਤੇ ਚੜ੍ਹਾ ਲਿਆ ਸੀ, ਉਹਦੇ ਸੁਹਣੇ ਕਪੜੇ ਲਾਹ ਲਏ ਤੇ ਉਹ ਆਪ ਪਾ ਲਏ ਸਨ, ਤੇ ਫੇਰ ਉਹਨੂੰ ਉਹਨੇ ਲੋਹੇ ਦੇ ‘ਯੁਰਤੇ' ਤੋਂ ਪਾਰ ਸੂਟ ਦਿਤਾ ਸੀ। ਹੁਣ ਤੇਰੇ ‘ਯੁਰਤੇਂ' 'ਚ ਸ਼ੈਤਾਨ ਦੀ ਧੀ ਰਹਿੰਦੀ ਏ ਤੇ ਤੇਰੀ ਨੂੰਹ ਬਣੀ ਹੋਈ ਏ ਤੇ ਜਿਥੋਂ ਤਕ ਮੇਰੀ ਅਸਲੀ ਮਾਲਕਨ ਦਾ ਸਵਾਲ ਏ, ਉਹ ਫੇਰ ਜਿਊਂ ਪਈ ਏ। ਤੈਨੂੰ ਚਾਹੀਦੈ, ਉਹਨੂੰ ਆਪਣੇ ‘ਯੁਰਤੇ’ ਲੈ ਆਵੇਂ, ਤੇ ਆਪਣੇ ਪੁੱਤਰ ਨਾਲ ਉਹਦਾ ਵਿਆਹ ਕਰੇਂ, ਨਹੀਂ ਤਾਂ ਹਾਲਤ ਖਰਾਬ ਹੋ ਜਾਏਗੀ ਆ। ਸ਼ੈਤਾਨ ਦੀ ਧੀ ਤੇਰੇ ਚੁਲ੍ਹਾ ਤੇ ‘ਯੁਰਤਾ' ਢਾਹ ਦੇਵੇਗੀ, ਤੇਰੀ ਜ਼ਿੰਦਗੀ ਮੁਸੀਬਤ ਬਣਾ ਦੇਵੇਗੀ ਤੇ ਤੁਹਾਨੂੰ ਸਾਰਿਆਂ ਨੂੰ ਮਾਰ ਦੇਵੇਗੀ।"

ਇਹ ਸੁਣ, ਬੁੱਢਾ ਭੱਜਾ — ਭੱਜਾ 'ਯੂਰਤੇਂ' ਅੰਦਰ ਗਿਆ।

"ਪੁੱਤਰਾ, ਆਪਣੀ ਵਹੁਟੀ ਕਿਥੋਂ ਲਿਆਂਦੀ ਸਾਈ?" ਉਹਨੇ ਖਰਜ਼ੀਤ —ਬੇਰਗੇਨ ਤੋਂ ਪੁਛਿਆ। ਕੌਣ ਏ ਉਹ?"

"ਉਹ ਪੰਜ ਗਊਆਂ ਦੀ ਮਾਲਕਨ, ਛੋਟੇ ਕਦ ਵਾਲੀ ਬੁੱਢੀ, ਦੀ ਧੀ ਏ," ਖਰਜ਼ੀਤ —ਬੇਰ- ਗੇਨ ਨੇ ਜਵਾਬ ਦਿਤਾ।

ਪਿਓ ਨੇ ਆਖਿਆ:

"ਡੱਬਾ ਘੋੜਾ ਮੇਰੇ ਅਗੇ ਸ਼ਿਕਾਇਤ ਕਰਦਾ ਰਿਹੈ। ਉਹ ਕਹਿੰਦੈ, ਜਦੋਂ ਤੂੰ ਵਹੁਟੀ ਨੂੰ ਏਥੇ ਲਿਆ ਰਿਹਾ ਸੈ, ਤੇ ਉਹਨੂੰ 'ਕੱਲੀ ਛਡ ਗਿਆ ਸੈਂ ਤੇ ਜਦੋਂ ਉਹ ਦੁਰਾਹੇ ਕੋਲ ਪਹੁੰਚੀ, ਉਹ ਉਸ ਰਾਹੇ ਪੈ ਗਈ,ਜਿਨ੍ਹੇ ਉਹਨੂੰ ਲੋਹੇ ਦੇ ਇਕ 'ਯੁਰਤੇ' ਕੋਲ ਪਹੁੰਚਾ ਦਿਤੇ। ਅਠਵੇਂ ਸ਼ੈਤਾਨ ਦੀ ਧੀ ਨੇ ਉਹਨੂੰ ਘੋੜਿਉਂ ਧਰੂਹ ਲਿਆ। ਪੰਜੇ ਮਾਰ - ਮਾਰ ਉਹਦੇ ਮੂੰਹ ਦਾ ਮਾਸ ਲਾਹ ਲਿਆ ਤੇ ਆਪਣੇ ਮੂੰਹ ਉਤੇ ਚੜ੍ਹਾ ਲਿਆ, ਉਹਨੇ ਉਹਦੇ

੨੩੨