ਪੰਨਾ:ਮਾਣਕ ਪਰਬਤ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੂਰਜ ਨੇ ਜ਼ਮੀਨ ਨੂੰ ਤਪਾਇਆ ਹੋਇਆ ਸੀ ਤੇ ਸਾਰੀ ਘਾਹ ਸਾੜ ਸੁੱਟੀ ਸੀ। ਨੇੜੇ-ਤੇੜੇ ਕਿਤੇ ਦਰਿਆ ਕੋਈ ਨਹੀਂ ਸੀ , ਏਥੋਂ ਤਕ ਕਿ ਕੋਈ ਨਦੀ ਤਕ ਵੀ ਨਹੀਂ ਸੀ। ਆਦਮੀਆਂ ਤੇ ਪਸ਼ੂਆਂ ਦਾ ਡਾਢੀ ਤਿਹ ਨਾਲ ਬੁਰਾ ਹਾਲ ਹੋਣ ਲਗਾ । ਸੰਨਦ ਖਾਨ ਨੇ ਪਾਣੀ ਦੀ ਭਾਲ ਲਈ ਸਾਰਿਆਂ ਪਾਸਿਆਂ ਵਲ ਘੋੜਸਵਾਰ ਘੱਲੇ . ਪਰ ਭਾਵੇਂ ਉਹਨਾਂ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕੀਤੀ, ਉਹਨਾਂ ਨੂੰ ਪਾਣੀ ਕੋਈ ਨਾ ਲਭ ਸਕਿਆ , ਕਿਉਂ ਜੂ ਚੌਹਾਂ ਪਾਸੇ ਸੁੱਕੀ , ਭੁਜੀ ਹੋਈ ਜ਼ਮੀਨ ਸੀ। ਲੋਕਾਂ ਨੂੰ ਸਹਿਮ ਪੈ ਰਿਹਾ ਸੀ। ਉਹਨਾਂ ਨੂੰ ਸੁਝ ਨਹੀਂ ਸੀ ਰਿਹਾ , ਕੀ ਕਰਨ ਜਾਂ ਕਿਥੇ ਜਾਣ। ਸੀਟੇਨ ਚੋਰੀ - ਚੋਰੀ ਓਥੇ ਗਿਆ, ਜਿਥੇ ਉਹਨੇ ਆਪਣੇ ਪਿਓ ਨੂੰ ਛਡਿਆ ਹੋਇਆ ਸੀ। "ਅੱਬਾ , ਦਸ , ਅਸੀਂ ਕੀ ਕਰੀਏ ? ਉਹਨੇ ਪੁਛਿਆ। "ਅਸੀਂ ਸਾਰੇ ਤਿਹ ਨਾਲ ਮਰ ਰਹੇਂ ਹਾਂ , ਤੇ ਇਸੇ ਤਰ੍ਹਾਂ ਮਾਲ - ਡੰਗਰ ਵੀ। ਬੁੱਢੇ ਨੇ ਆਖਿਆ : “ਤਿੰਨ ਸਾਲਾਂ ਦੀ ਗਾਂ ਖੁਲੀ ਛਡ ਦਿਓ ਤੇ ਉਹਨੂੰ ਧਿਆਨ ਨਾਲ ਤਕਦੇ ਰਹੋ। ਜਿਥੇ ਕਿਤੇ ਉਹ . ਅਟਕ ਪਵੇ ਤੇ ਜ਼ਮੀਨ ਸੁੰਘਣ ਲਗ ਪਵੇ , ਓਥੋਂ ਪੁੱਟਣ ਲਗ ਪਵੋ। ਸੀਰੇਨ ਭੱਜਾ-ਭੱਜਾ ਗਿਆ ਤੇ ਉਹਨੇ ਤਿੰਨਾਂ ਵਰਿਆਂ ਦੀ ਇਕ ਗਾਂ ਖੋਲ੍ਹ ਛੱਡੀ , ਤੇ ਗਾਂ ਨੇ ਸਿਰ ਨੀਵਾਂ ਪਾ ਲਿਆ ਤੇ ਥਾਉਂ - ਥਾਈਂ ਘੁੰਮਣ ਲਗੀ । ਅਖ਼ੀਰ ਉਹ ਅਟਕ ਗਈ ਤੇ ਤਪਦੀ ਜ਼ਮੀਨ ਉਤੇ ਨਾਸਾਂ ਸੁੜਕਣ ਲਗੀ । “ਏਥੋਂ ਪੁੱਟ ,' ਸੀਰੇਨ ਨੇ ਆਖਿਆ। ਲੋਕੀ ਪੁੱਟਣ ਲਗ ਪਏ , ਤੇ ਉਹਨਾਂ ਨੂੰ ਛੇਤੀ ਹੀ ਜ਼ਮੀਨ ਹੇਠਾਂ ਇਕ ਵਡਾ ਸਾਰਾ ਚਸ਼ਮਾ ਲਭ ਪਿਆ । ਠੰਡਾ , ਸਾਫ਼ ਪਾਣੀ ਬਾਹਰ ਫੁਟ ਪਿਆ , ਤੇ ਜ਼ਮੀਨ ਉਤੇ ਵਹਿ ਆਇਆ। ਹਰ ਕਿਸੇ ਨੇ ਢਿਡ ਭਰ ਕੇ ਪੀਤਾ , ਤੇ ਉਹਦਾ ਦਿਲ ਖੁਸ਼ ਹੋ ਗਿਆ ਤੇ ਹੌਸਲਾ ਵਧ ਗਿਆ। ਸੰਨਦ ਖਾਨ ਨੇ ਸੀਰੇਨ ਨੂੰ ਆਪਣੇ ਕੋਲ ਬੁਲਾਇਆ ਤੇ ਉਹਦੇ ਤੋਂ ਪੁਛਿਆ : "ਇਸ ਸੁੱਕੀ ਥਾਂ 'ਤੇ ਜ਼ਮੀਨ - ਹੇਠਲਾ ਚਸ਼ਮਾ ਤੈਨੂੰ ਕਿਵੇਂ ਲਭ ਪਿਆ ? "ਮੈਨੂੰ ਕੁਝ ਅਲਾਮਤਾਂ ਦਿੱਸੀਆਂ , ਜਿਨ੍ਹਾਂ ਤੋਂ ਮੈਨੂੰ ਪਤਾ ਲਗਾ ਪਿਆ , ਇਹ ਕਿਥੇ ਸੀ , ਸੀਰੇਨ ਨੇ ਜਵਾਬ ਦਿਤਾ। | ਲੋਕਾਂ ਨੇ ਕੁਝ ਹੋਰ ਪੀਤਾ , ਆਰਾਮ ਕੀਤਾ ਤੇ ਫੇਰ ਅਗੇ ਚਲ ਪਏ। ਉਹ ਕਿੰਨੇ ਹੀ ਦਿਨ ਚਲਦੇ ਰਹੇ , ਤੇ ਫੇਰ ਉਹ ਅਟਕ ਪਏ ਤੇ ਉਹਨਾਂ ਡੇਰਾ ਲਾ ਲਿਆ। ਚਾਣਚਕ ਹੀ ਰਾਤ ਵੇਲੇ ਡਾਢਾ ਸਖ਼ਤ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਧੂਣੀ ਬੁਝ ਗਈ। ਭਾਵੇਂ ਉਹਨਾਂ ਕਿੰਨਾ ਹੀ ਜ਼ੋਰ ਲਾਇਆ , ਲੋਕਾਂ ਤੋਂ ਅਗ ਫੇਰ ਨਾ ਬਾਲੀ ਗਈ। ਉਹ ਹੱਡਾਂ ਤੀਕ ਠਰ ਤੇ ਭੱਜ ਗਏ , ਤੇ ਉਹਨਾਂ ਨੂੰ ਸੁਝ ਨਹੀਂ ਸੀ ਰਿਹਾ , ਉਹ ਕੀ ਕਰਨ। ਫੇਰ ਕਿਸੇ ਇਕ ਨੂੰ ਦਿਸਿਆ , ਜੁ ਇਕ ਦੁਰਾਡੇ ਪਹਾੜ ਦੀ ਟੀਸੀ ਉਤੇ ਬਲਦੀ ਧੂਣੀ ਦੀ ਲੋ ਜਾਪਦੀ ਸੀ । ਸੰਦ ਖਾਨ ਨੇ ਇਕਦਮ ਹੁਕਮ ਦਿਤਾ ਕਿ ਪਹਾੜ ਤੋਂ ਅਗ ਲਿਆਂਦੀ ਜਾਏ। ਲੋਕੀ ਖਾਨ ਦਾ ਹੁਕਮ ਪੂਰਾ ਕਰਨ ਲਈ ਭੱਜੇ । ਪਹਿਲੋਂ ਇਕ , ਫੇਰ ਦੂਜਾ ਤੇ ਫੇਰ ਤੀਜਾ ਪਹਾੜੇ ਚੜਿਆ। ਉਹਨਾਂ ਸਭਨਾਂ ਨੂੰ ਅਗ ਲਭ ਪਈ , ਜਿਹੜੀ ਇਕ ਬਹੁਤ ਵਡੇ ਸਪਰੂਸ - ਰੁੱਖ ਦੀਆਂ ਸੰਘਣੀਆਂ ੨੩੯