ਪੰਨਾ:ਮਾਣਕ ਪਰਬਤ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਰਫ਼ ਝਾੜਨ ਤੇ ਕੋਟ ਦੀਆਂ ਤਣੀਆਂ ਬੰਨਣ ਲਈ ਠਹਿਰ ਸਕਣੀ ਏ। ਹੌਲੀ-ਹੌਲੀ ਇਕ ਨਿੱਕਾ ਜਿਹਾ ਪੰਛੀ ਉਡਦਾ-ਉਡਦਾ ਤੇਰੇ ਕੋਲ ਆਏਗਾ ਤੇ ਤੇਰੇ ਮੋਢੇ 'ਤੇ ਆ ਬਹੇਗਾ। ਉਹਨੂੰ ਉਡਾਈਂ ਨਾ , ਉਹਦੇ ਨਾਲ ਮਿਹਰ ਤੋਂ ਕੰਮ ਲਵੀਂ ਤੇ ਉਹਨੂੰ ਪਿਆਰ ਕਰੀਂ। ਫੇਰ ਸਲੈਜ 'ਚ ਬਹਿ ਜਾਈਂ ਤੇ ਪਹਾੜ ਤੋਂ ਹੇਠਾਂ ਚਲੀ ਜਾਵੀਂ। ਸਲੈਜ ਤੈਨੂੰ ਸਿਧੀ ਕੋਤੁਰੇ ਦੇ ' ਚੁਮ' ਦੇ ਬੂਹੇ 'ਤੇ ਪਹੁੰਚਾ ਦੇਵੇਗੀ। 'ਚੂਮ' ਅੰਦਰ ਵੜ ਜਾਈਂ , ਪਰ ਕਿਸੇ ਚੀਜ਼ ਨੂੰ ਛੂਹੀਂ ਨਾ , ਬਸ ਬੈਠ ਜਾਈਂ ਤੇ ਉਡੀਕੀਂ । ਜਦੋਂ ਕਤੂਰਾ ਆਵੇ , ਜੋ ਕੁਝ ਵੀ ਉਹ ਤੈਨੂੰ ਕਰਨ ਲਈ ਕਹੇ , ਕਰੀਂ। ਜੋ ਸਭ ਤੋਂ ਵਡੀ ਧੀ ਨੇ ਆਪਣੇ ਜੱਤ ਦੇ ਕਪੜੇ ਪਾ ਲਏ , ਆਪਣੇ ਪਿਓ ਦੀ ਦਿਤੀ ਸਲੈਜ ਨੂੰ ਉਹਨੇ ਇਸ ਤਰ੍ਹਾਂ ਰਖ ਦਿਤਾ ਕਿ ਉਹ ਹਵਾ ਦੇ ਸਾਹਮਣੇ ਹੋ ਗਈ , ਤੇ ਇਕ ਵਾਰੀ ਧਕ ਉਹਨੇ ਉਹਨੂੰ ਅਗੇ ਵਲ ਠੇਲ ਦਿਤਾ। | ਉਹ ਉਹਦੇ ਪਿਛੇ-ਪਿਛੇ ਕੁਝ ਕੁ ਵਾਟ ਗਈ , ਤੇ ਉਹਦੇ ਕੋਟ ਦੀਆਂ ਤਣੀਆਂ ਖੁਲ੍ਹ ਗਈਆਂ , ਬਰਫ਼ ਉਹਦੇ ਬੂਟਾਂ ਵਿਚ ਵੜ ਗਈ ਤੇ ਉਹਨੂੰ ਡਾਢੀ ਸਖ਼ਤ ਠੰਡ ਲਗਣ ਲਗ ਪਈ । ਉਹਨੇ ਉਵੇਂ ਨਾ ਕੀਤਾ, ਜਿਵੇਂ ਕਰਨ ਲਈ ਉਹਨੂੰ ਉਹਦੇ ਪਿਓ ਨੇ ਆਖਿਆ ਸੀ , ਸਗੋਂ ਅਟਕ ਗਈ ਤੇ ਆਪਣੇ ਕੋਟ ਦੀਆਂ ਤਣੀਆਂ ਬੰਨ੍ਹਣ ਲਗ ਪਈ ਤੇ ਆਪਣੇ ਬੂਟਾਂ ਵਿਚੋਂ ਬਰਫ਼ ਝਾੜਨ ਲਗ ਪਈ। ਇਸ ਪਿਛੋਂ ਉਹ ਫੇਰ ਅਗੇ ਤੁਰ ਪਈ , ਓਧਰ ਜਿਧਰੋ ਹਵਾ ਆ ਰਹੀ ਸੀ। ਉਹ ਕਿੰਨਾ ਚਿਰ ਤੁਰਦੀ ਰਹੀ ਤੇ ਅਖੀਰ ਉਹਨੂੰ ਇਕ ਉੱਚਾ ਸਾਰਾ ਪਹਾੜ ਦਿਸਿਆ। ਉਹ ਪਹਾੜ ਉਤੇ ਚੜੀ ਹੀ ਸੀ ਕਿ ਇਕ ਛੋਟਾ ਜਿਹਾ ਪੰਛੀ ਉਡਦਾ-ਉਡਦਾ ਉਹਦੇ ਕੋਲ ਆਇਆ ਤੇ ਉਹਦੇ ਮੋਢੇ ਉਤੇ ਬਹਿਣ ਲਗਾ। ਪਰ ਸਭ ਤੋਂ ਵਡੀ ਧੀ ਨੇ ਉਹਨੂੰ ਚਕ ਦੇਣ ਲਈ ਹਥ ਮਾਰੇ ਤੇ ਪੰਛੀ ਕੁਝ ਚਿਰ ਉਹਦੇ ਉਤੇ ਚੱਕਰ ਲਾਂਦਾ ਰਿਹਾ ਤੇ ਫੇਰ ਉਡ ਗਿਆ। ਸਭ ਤੋਂ ਵਡੀ ਧੀ ਆਪਣੀ ਸਲੈਜ ਵਿਚ ਬਹਿ ਗਈ ਤੇ ਪਹਾੜ ਤੋਂ ਠਲ ਪਈ , ਤੇ ਸਲੈਜ ਇਕ ਵਡੇ ਸਾਰੇ ਰੂਮ' ਅਗੇ ਆਣ ਖਲੋਤੀ ।. . ਕੁੜੀ ਅੰਦਰ ਵੜ ਗਈ ਤੇ ਉਹਨੇ ਆਪਣੇ ਦੁਆਲੇ ਵੇਖਿਆ ਤੇ ਪਹਿਲੀ ਚੀਜ਼ ਜਿਹੜੀ ਉਹਨੇ ਵੇਖੀ , ਉਹ ਸੀ ਹਿਰਨ ਦੇ ਭੁੱਜੇ ਹੋਏ ਮਾਸ ਦਾ ਇਕ ਬਹੁਤ ਵਡਾ ' ਟੋਟਾ। ਉਹਨੇ ਅਗ ਬਾਲੀ , ਆਪਣੇ ਆਪ ਨੂੰ ਨਿਆਂ ਕੀਤਾ ਤੇ ਮਾਸ ਤੋਂ ਚਰਬੀ ਦੀਆਂ ਬੇਟੀਆਂ ਤੋੜਨ ਲਗ ਪਈ । ਉਹ ਇਕ ਬੋਟੀ ਤੋੜਦੀ ਤੇ ਖਾ ਲੈਂਦੀ, ਤੇ ਫੇਰ ਇਕ ਹੋਰ ਤੋੜ ਲੈਂਦੀ ਤੇ ਉਹਨੂੰ ਵੀ ਖਾ ਲੈਂਦੀ ਤੇ ਜਦੋਂ ਚਾਣਚਕ ਹੀ ਉਹਨੇ ਕਿਸੇ ਦੇ ‘ਚੂਮ' ਵਲ ਆਉਣ ਦੀ ਆਵਾਜ਼ ਸੁਣੀ , ਉਹਨੇ ਢਿਡ ਭਰ ਕੇ ਖਾ ਲਿਆ ਹੋਇਆ ਸੀ । ਖੱਲ ਜਿਹੜੀ ਬੂਹੇ ਉਤੇ ਟੰਗੀ ਹੋਈ ਸੀ , ਚੁੱਕੀ ਗਈ , ਤੇ ਇਕ ਜਵਾਨ ਦਿਓ ਅੰਦਰ ਆਣ ਵੜਿਆ। ਇਹ ਆਪ ਕੋਰਾ ਸੀ। ਉਹਨੇ ਸਭ ਤੋਂ ਵਡੀ ਧੀ ਵਲ ਵੇਖਿਆ ਤੇ ਕਹਿਣ ਲਗਾ : “ਕਿਥੋਂ ਆਈਂ ਏ , ਤੀਵੀ , ਤੇ ਏਥੇ ਕੀ ਚਾਹੀਦਾ ਈ ? " “ ਮੇਰੇ ਪਿਓ ਨੇ ਮੈਨੂੰ ਤੇਰੇ ਕੋਲ ਘੱਲਿਐ , " ਸਭ ਤੋਂ ਵਡੀ ਧੀ ਨੇ ਜਵਾਬ ਦਿਤਾ। “ਕਿਉਂ ਘਲਿਆ ਸੂ ਤੈਨੂੰ ? " “ ਇਸ ਲਈ ਕਿ ਤੂੰ ਮੈਨੂੰ ਆਪਣੀ ਵਹੁਟੀ ਬਣਾ ਲਵੇਂ । “ ਮੈਂ ਬਾਹਰ ਸ਼ਿਕਾਰ 'ਤੇ ਗਿਆ ਹੋਇਆ ਸਾਂ ਤੇ ਮੈਂ ਕੁਝ ਮਾਸ ਲਿਆਂਦੈ। ਉਠ ਖਲੋ ਤੇ ਮੇਰੇ ਲਈ ਚਾੜ੍ਹ ਦੇ ," ਕਤੂਰੇ ਨੇ ਆਖਿਆ। ਦੇ , ੨੪੨)