ਪੰਨਾ:ਮਾਣਕ ਪਰਬਤ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਭ ਤੋਂ ਵਡੀ ਧੀ ਨੇ ਉਵੇਂ ਹੀ ਕੀਤਾ , ਜਿਵੇਂ ਉਹਨੂੰ ਕਿਹਾ ਗਿਆ ਸੀ , ਤੇ ਜਦੋਂ ਮਾਸ ਤਿਆਰ ਹੋ . ਹੈ।ਆ, ਕਤੂਰੇ ਨੇ ਉਹਨੂੰ ਆਖਿਆ , ਮਾਸ ਨੂੰ ਭਾਂਡੇ ਵਿਚੋਂ ਕਢ ਲੈ ਤੇ ਉਹਦੇ ਦੋ ਹਿੱਸੇ ਕਰ ਦੇ। ਤੂੰ ਤੇ ਮੈਂ ਮਾਸ ਦਾ ਇਕ ਹਿੱਸਾ ਖਾਵਾਂਗੇ , ' ਉਹ ਕਹਿਣ ਲਗਾ । “ਦੂਜਾ ਹਿੱਸਾ ਲਕੜੀ ਦੀ ਤਸ਼ਤਰੀ 'ਚ ਪਾ ਲੈ ਤੇ ਇਹਨੂੰ ਗਵਾਂਢ ਦੇ ‘ਚਮ' ਲੈ ਜਾ। ਆਪ 'ਚੂਮ' ਦੇ ਅੰਦਰ ਨਾ ਜਾਈਂ , ਪਰ ਬਾਹਰ ਬੂਹੇ 'ਤੇ ਉਡੀਕੀਂ। ਤੇ ਇਕ ਬੁੱਢੀ ਬਾਹਰ ਤੇਰੇ ਕੋਲ ਆਏਗੀ। ਉਹਨੂੰ ਮਾਸ ਦੇ ਦਈਂ ਤੇ ਓਨਾ ਚਿਰ ਉਡੀਕੀਂ , ਜਿੰਨਾਂ ਚਿਰ ਉਹ ਖਾਲੀ ਤਸ਼ਤਰੀ ਵਾਪਸ ਨਹੀਂ ਲੈ ਆਂਦੀ।” | ਸਭ ਤੋਂ ਵਡੀ ਧੀ ਨੇ ਮਾਸ ਚੁਕਿਆ ਤੇ ਬਾਹਰ ਚਲੀ ਗਈ। ਹਵਾ ਬਾਂਗਰ ਰਹੀ ਸੀ , ' ਤੇ ਬਰਫ਼ ਪੈ ਰਹੀ ਸੀ , ਤੇ ਕਾਲਾ ਸ਼ਾਹ ਹਨੇਰਾ ਸੀ। ਏਡੇ ਝੱਖੜ ਵਿਚ ਕਿਸੇ ਨੂੰ ਕੋਈ ਚੀਜ਼ ਕਿਵੇਂ ਲਭ ਸਕਦੀ ਸੀ !.. ਸਭ ਤੋਂ ਵਡੀ ਧੀ ਕੁਝ ਅਗੇ ਗਈ , ਅਟਕ ਗਈ , ਉਹਨੇ ਕੁਝ ਚਿਰ ਸੋਚਿਆ ਤੇ ਫੇਰ ਉਹਨੇ ਮਾਸ ਬਰਫ਼ ਵਿਚ ਸੁਟ ਦਿਤਾ। ਉਸ ਪਿਛੋਂ ਉਹ ਖਾਲੀ ਤਸ਼ਤਰੀ ਲੈ ਵਾਪਸ ਕਤੂਰੇ ਕੋਲ ਆ ਗਈ । ਕੋਰੇ ਨੇ ਉਹਦੇ ਵਲ ਤਕਿਆ ਤੇ ਬੋਲਿਆ : “ਗਵਾਂਢੀਆਂ ਨੂੰ ਮਾਸ ਦੇ ਦਿਤਾ ਈ ?" : “ਆਹੋ , ਦੇ ਦਿਤੈ , " ਸਭ ਤੋਂ ਵਡੀ ਧੀ ਨੇ ਜਵਾਬ ਦਿਤਾ। "ਮੈਨੂੰ ਤਸ਼ਤਰੀ ਵਿਖਾ , ਮੈਂ ਤਕਣਾ ਚਾਹੁਨਾਂ , ਮਾਸ ਦੇ ਬਦਲੇ ਉਹਨਾਂ ਤੈਨੂੰ ਕੀ ਦਿਤੈ ," ਉਹਨੇ ਉਹਨੂੰ ਆਖਿਆ। ਸਭ ਤੋਂ ਵਡੀ ਧੀ ਨੇ ਕਤੂਰੇ ਨੂੰ ਖਾਲੀ ਤਸ਼ਤਰੀ ਵਿਖਾਈ , ਪਰ ਕਤੂਰੇ ਨੇ ਕੁਝ ਨਾ ਕਿਹਾ। ਉਹਨੇ ਆਪਣੇ ਹਿੱਸੇ ਦਾ ਮਾਸ ਖਾਧਾ ਤੇ ਸੌਂ ਗਿਆ । ਸਵੇਰੇ ਉਹ ਉਠਿਆ , ਹਿਰਨ ਦੀਆਂ ਕੁਝ ਅਣ-ਕਮਾਈਆਂ ਖੱਲਾਂ ' ਚੂਮ' ਅੰਦਰ ਲਿਆਇਆ ਤੇ ਕਹਿਣ ਲਗਾ : . " ਜਦੋਂ ਮੈਂ ਸ਼ਿਕਾਰ ਖੇਡਣ ਗਿਆ , ਇਹਨਾਂ ਖੱਲਾਂ ਨੂੰ ਕਮਾ ਲਈਂ ਤੇ ਇਹਨਾਂ 'ਚੋਂ ਮੈਨੂੰ ਇਕ ਨਵਾਂ ਕੋਟ , ਨਵੇਂ ਬੂਟ ਤੇ ਨਵੇਂ ਦਸਤਾਨੇ ਬਣਾ ਦਈਂ। ਜਦੋਂ ਮੈਂ ਵਾਪਸ ਆਵਾਂਗਾ , ਮੈਂ ਉਹਨਾਂ ਨੂੰ ਪਾਵਾਂਗਾ ਤੇ ਵੇਖਾਂਗਾ , ਤੂੰ ਹੱਥਾਂ ਦੀ ਸੁਚੱਜੀ ਏ ਜਾਂ ਨਹੀਂ ।" ਤੇ ਇਹ ਕਹਿ , ਕਤੂਰਾ ਹੁੰਦਰਾ ਵਿਚ ਸ਼ਿਕਾਰ ਖੇਡਣ ਚਲਾ ਗਿਆ , ਤੇ ਸਭ ਤੋਂ ਵਡੀ ਧੀ ਕੰਮ ਲਗ ਗਈ। ਚਾਣਚਕ ਹੀ ਬੂਹੇ ਉਤੋਂ ਖਲ ਦਾ ਪਰਦਾ ਚੁੱਕਿਆ ਗਿਆ , ਤੇ ਇਕ ਧੌਲੇ ਸਿਰ ਵਾਲੀ ਬੁੱਢੀ ਅੰਦਰ ਆਈ । ਬੱਚੀਏ, ਮੇਰੀ ਅੱਖ 'ਚ ਕੁਝ ਪੈ ਗਿਐ , " ਉਹ ਕਹਿਣ ਲਗੀ। ਵੇਖ ਖਾਂ , ਕਢ ਸਕਣੀ ਏਂ।" | ਮੇਰੇ ਕੋਲ ਤੇਰੇ ਨਾਲ ਸਿਰ ਖਪਾਣ ਨੂੰ ਵਕਤ ਨਹੀਂ , " ਸਭ ਤੋਂ ਵਡੀ ਧੀ ਨੇ ਜਵਾਬ ਦਿਤਾ , “ ਮੈਂ ਕੰਮ 'ਚ ਰੁੱਝੀ ਹੋਈ ਆਂ।” , ਬੱਦੀ ਨੇ ਕੁਝ ਨਾ ਆਖਿਆ , ਪਰ ਉਹਨੇ ਮੂੰਹ ਦੂਜੇ ਪਾਸੇ ਕਰ ਲਿਆ ਤੇ ਚੁਮ' ਵਿਚੋਂ ਚਲੀ ਗਈ। 5 ਵਡੀ ਧੀ ਇਕੱਲੀ ਰਹਿ ਗਈ। ਉਹਨੇ ਖੋਲਾਂ ਨੂੰ ਕਾਹਲੀ-ਕਾਹਲੀ ਕਮਾਇਆ , ਤੇ ਉਹਨਾਂ ਨੂੰ ਇਕ w ਕੱਟਣ ਲਗ ਪਈ , ਕੰਮ ਨੂੰ ਸ਼ਾਮ ਤਕ ਮੁਕਾਣ ਲਈ ਕਾਹਲ ਕਰਨ ਲਗੀ । ਸਚੀ ਨੀ ਕਾਹਲ ਪਈ ਹੋਈ ਸੀ ਕਿ ਉਹਨੇ ਕਪੜਿਆਂ ਨੂੰ ਸੁਹਣੀ ਤਰ੍ਹਾਂ ਬਣਾਣ ਦੀ ਨਹੀਂ , ਸਗੋਂ | ਸਭ ਤੋਂ ਵਡੀ ਧੀ ਇਕੱਲੀ . ਚਾਕੂ : ਮੁਚੀ, ਉਹਨੂੰ ਏਨੀ ਕਾਹਲ ਪਈ ਹੋਈ ਸੀ २४३