ਪੰਨਾ:ਮਾਣਕ ਪਰਬਤ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹਨਾਂ ਨੂੰ ਛੇਤੀ ਤੋਂ ਛੇਤੀ ਮੁਕਾਣ ਦੀ ਕੋਸ਼ਿਸ਼ ਕੀਤੀ। ਉਹਦੇ ਕੋਲ ਸਿਊਣ ਨੂੰ ਸੂਈ' ਕੋਈ ਨਹੀਂ ਸੀ , ਤੇ ਕੰਮ ਮੁਕਾਣ ਨੂੰ ਸਿਰਫ਼ ਇਕੋ ਦਿਨ ਸੀ , ਤੇ ਕੁਝ ਵੀ ਬਣਾਣ ਲਈ ਉਹ ਇਸ ਤੋਂ ਵਧ ਕੁਝ ਨਹੀਂ ਸੀ ਕਰ ਸਕਦੀ। ਸ਼ਾਮੀਂ ਕੋਰਾ ਸ਼ਿਕਾਰ ਤੋਂ ਵਾਪਸ ਆਇਆ। "ਮੇਰੇ ਨਵੇਂ ਕਪੜੇ ਤਿਆਰ ਨੇ ? " ਉਹਨੇ ਉਹਦੇ ਤੋਂ ਪੁਛਿਆ । " ਤਿਆਰ ਨੇ , " ਸਭ ਤੋਂ ਵਡੀ ਧੀ ਨੇ ਜਵਾਬ ਦਿਤਾ । ਕੋਤੂਰੇ ਨੇ ਕਪੜੇ ਫੜੇ , ਤੇ ਆਪਣੇ ਹਥ ਉਹਨਾਂ ਉਤੇ ਫੇਰੇ , ਤੇ ਖੱਲਾਂ ਏਨੀ ਭੈੜੀ ਤਰਾਂ ਕਮਾਈਆਂ ਗਈਆਂ ਹੋਈਆਂ ਸਨ ਕਿ ਛੁਹਣ ਨਾਲ ਉਹ ਖਵੀਆਂ ਲਗੀਆਂ । ਉਹਨੇ ਤਕਿਆ , ਤੇ ਉਹਨੂੰ ਦਿਸਿਆ ਕਿ ਕਪੜੇ ਸਫ਼ਾਈ ਨਾਲ ਨਹੀਂ ਸਨ ਕੱਟੇ ਹੋਏ , ਲਾ-ਪਰਵਾਹੀ ਨਾਲ ਸੀਤੇ ਗਏ ਸਨ ਤੇ ਉਹਨੂੰ ਬਹੁਤ ਹੀ ਛੋਟੇ ਸਨ। ਇਹ ਵੇਖ ਉਹਨੂੰ ਡਾਢਾ ਗੁੱਸਾ ਚੜ੍ਹ ਗਿਆ , ਤੇ ਉਹਨੇ ਸਭ ਤੋਂ ਵਡੀ ਧੀ ਨੂੰ 'ਚੂਮ' ਵਿਚੋਂ ਬਾਹਰ ਸੁਟ ਦਿਤਾ। ਉਹਨੇ ਉਹਨੂੰ ਦੂਰ , ਬਹੁਤ ਹੀ ਦੂਰ , ਸੁਟ ਦਿਤਾ ਤੇ · ਉਹ ਬਰਫ਼ ਦੇ ਢੇਰ ਵਿਚ ਡਿਗ ਪਈ ਤੇ ਓਥੇ ਪਈ ਰਹੀ ਤੇ ਅਖੀਰ ਯਖ਼ ਹੋ ਕੇ ਮਰ ਗਈ। ਤੇ ਹਵਾ ਦੀਆਂ ਚਾਂਗਰਾਂ ਪਹਿਲਾਂ ਨਾਲੋਂ ਵੀ ਹੁੰਦ ਹੋ ਗਈਆਂ । | ਬੁੱਢਾ ਆਪਣੇ ਰੂਮ' ਵਿਚ ਬੈਠਾ ਰਿਹਾ , ਤੇ ਦਿਨੇ ਰਾਹੀਂ ਹਵਾ ਚਾਂਗਰਨਾ ਤੇ ਝੱਖੜ ਦਾ ਝੂਲਣਾ ਸੁਣਦਾ ਰਿਹਾ , ਤੇ ਕਹਿਣ ਲਗਾ : “ਸਭ ਤੋਂ ਵਡੀ ਧੀ ਮੇਰੇ ਆਖੇ 'ਤੇ ਨਹੀਂ ਚੱਲੀ , ਜਿਵੇਂ ਮੈਂ ਉਹਨੂੰ ਕਿਹਾ ਸੀ, ਉਹਨੇ ਉਵੇਂ ਨਹੀਂ ਕੀਤਾ। ਇਸੇ ਕਰ ਕੇ ਹਵਾ ਨੇ ਚਾਂਗਰਨਾ ਬੰਦ ਨਹੀਂ ਕੀਤਾ। ਕਤੂਰਾ ਗੁੱਸੇ ਏ। ਦੂਜੀਏ ਧੀਏ , ਤੈਨੂੰ ਉਹਦੇ ਕੋਲ ਜਾਣਾ ਪਵੇਗਾ।' ਬੁੱਢੇ ਨੇ ਇਕ ਛੋਟੀ ਜਿਹੀ ਸਲੈਜ ਬਣਾਈ , ਉਹਨੇ ਦੂਜੀ ਧੀ ਨੂੰ ਐਨ ਉਹੀਉ ਕੁਝ ਦਸਿਆ , ਜੋ ਉਹਨੇ ਸਭ ਤੋਂ ਵਡੀ ਧੀ ਨੂੰ ਦਸਿਆ ਸੀ , ਤੇ ਉਹਨੂੰ ਉਹਨੇ , ਕੋਤੁਰੇ ਵਲ ਘਲ ਦਿਤਾ। ਤੇ ਉਹ ਆਪ ਆਪਣੀ ਸਭ ਤੋਂ ਛੋਟੀ ਧੀ ਨਾਲ ‘ਚੂਮ' 'ਚ ਰਹਿ ਗਿਆ , ਤੇ ਝੱਖੜ ਦੇ ਬੰਦ ਹੋਣ ਦੀ ਉਡੀਕ ਕਰਨ ਲਗਾ । * ਦੂਜੀ ਧੀ ਨੇ ਸਲੈਜ ਨੂੰ ਇਸ ਤਰ੍ਹਾਂ ਰਖ ਦਿਤਾ ਕਿ ਉਹਦਾ ਮੂੰਹ ਹਵਾ ਵਲ ਹੋ ਗਿਆ , ਤੇ ਉਹਨੂੰ ਥੋੜਾ ਜਿਹਾ ਧਕ , ਉਹ ਉਹਦੇ ਪਿਛੇ ਤੁਰ ਪਈ । ਤੁਰਦੀ-ਤੁਰਦੀ ਦੇ ਕੋਟ ਦੀਆਂ ਤਣੀਆਂ ਖੁਲ੍ਹ ਗਈਆਂ ਤੇ ਬਰਫ਼ ਉਹਦੇ ਬੂਟਾਂ ਵਿਚ ਵੜ ਗਈ । ਉਹਨੂੰ ਡਾਢੀ ਠੰਡ ਲੱਗਣ ਲਗੀ , ਤੇ ਆਪਣੇ ਪਿਓ ਦੀ ਹਦਾਇਤ ਭੁਲ, ਉਹਨੇ ਬਰਫ਼ ਬੂਟਾਂ ਵਿਚੋਂ ਝਾੜ ਸੁੱਟੀ ਤੇ ਆਪਣੇ ਕੋਟ ਦੀਆਂ ਤਣੀਆਂ ਉਸ ਵੇਲੇ ਤੋਂ ਪਹਿਲਾਂ ਬੰਨ੍ਹ . ਲਈਆਂ ਜਿਸ ਵੇਲੇ ਬੰਨਣ ਲਈ ਉਹਨੇ ਉਹਨੂੰ ਆਖਿਆ ਸੀ। ਉਹ ਪਹਾੜ ਕੋਲ ਆਈ ਤੇ ਉਹਦੇ ਉੱਤੇ ਚੜ੍ਹ ਗਈ , ਤੇ ਛੋਟੇ ਜਿਹੇ ਪੰਛੀ ਨੂੰ ਵੇਖ , ਉਹਨੇ ਹਥ ਹਿਲਾ ਉਹਨੂੰ ਚਿਕ ਦਿਤਾ। ਫੇਰ ਉਹ ਆਪਣੀ ਸਲੈਜ ਵਿਚ ਬਹਿ ਗਈ ਤੇ ਪਹਾੜ ਤੋਂ ਠਲਦੀ ਸਿੱਧੀ ਕੋਤਰੇ ਦੇ ' ਮ ' ਕੋਲ ਪਹੁੰਚ ਪਈ। ੨੪੪