ਪੰਨਾ:ਮਾਣਕ ਪਰਬਤ.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਦੂਮ ਅੰਦਰ ਵੜ ਗਈ , ਉਹਨੇ ਅੱਗ ਬਾਲੀ ਤੇ ਢਿਡ ਭਰ ਕੇ ਹਿਰਨ ਦਾ ਮਾਸ ਖਾਧਾ ਤੇ ਕੌਤੂਰੇ ਦੀ ਉਡੀਕ ਵਿਚ ਬਹਿ ਗਈ । ਕਤੂਰਾ ਆਪਣੇ ਸ਼ਿਕਾਰ ਤੋਂ ਵਾਪਸ ਆਇਆ , ਉਹਨੇ ਦੂਜੀ ਧੀ ਨੂੰ ਵੇਖਿਆ ਤੇ ਉਹਨੂੰ ਪੁੱਛਣ ਲਗਾ : “ ਮੇਰੇ ਕੋਲ ਕਿਉਂ ਆਈ ਏਂ ? " "ਮੈਨੂੰ ਤੇਰੇ ਕੋਲ ਮੇਰੇ ਪਿਓ ਨੇ ਭੇਜਿਐ , " ਦੂਜੀ ਧੀ ਨੇ ਜਵਾਬ ਦਿਤਾ। “ਕਿਉਂ ਭੇਜਿਆ, ਸੂ ਤੈਨੂੰ ?" “ਇਸ ਲਈ ਕਿ ਤੂੰ ਮੈਨੂੰ ਆਪਣੀ ਵਹੁਟੀ ਬਣਾ ਲਵੇਂ ।" ਤਾਂ ਫੇਰ ਓਥੇ ਕਿਉਂ ਬੈਠੀ ਹੋਈ ਏ ? ਮੈਨੂੰ ਭੁਖ ਲਗੀ ਹੋਈ ਏ , ਛੇਤੀ ਕਰ ਤੇ ਮੈਨੂੰ ਕੁਝ ਮਾਸ ਬਣਾ ਦੇ।” ਜਦੋਂ ਮਾਸ ਤਿਆਰ ਹੋ ਗਿਆ , ਕੋਤੁਰੇ ਨੇ ਦੂਜੀ ਧੀ ਨੂੰ ਹੁਕਮ ਦਿਤਾ , ਉਹਨੂੰ ਭਾਂਡੇ ਵਿਚੋਂ ਕੱਢ ਲਵੇ ਤੇ ਦੋ ਹਿਸਿਆਂ ਵਿਚ ਵੰਡ ਲਵੇ । ਅੱਧਾ ਮਾਸ ਤੂੰ ਤੇ ਮੈਂ ਖਾਵਾਂਗੇ , ' ਕੋਰੇ ਨੇ ਆਖਿਆ।" ਤੇ ਬਾਕੀ ਦਾ ਹਿੱਸਾ ਤੂੰ ਓਸ ਲਕੜੀ ਦੀ ਤਸ਼ਤਰੀ 'ਚ ਪਾ ਲੈ ਤੇ ਇਹਨੂੰ ਗਵਾਂਢ ਵਾਲੇ ‘ਚੁਮ' ਲੈ ਜਾ। ਆਪ ਚੁਮ' ਦੇ ਅੰਦਰ ਨਾ ਵੜੀਂ , ਪਰ ਉਹਦੇ ਨੇੜੇ ਖਲੋ ਜਾਈਂ ਤੇ ਆਪਣੀ ਤਸ਼ਤਰੀ ਦੇ ਬਾਹਰ ਵਾਪਸ ਲਿਆ ਦਿਤੇ ਜਾਣ ਤਕ ਉਡੀਕੀਂ ।" | ਦੂਜੀ ਧੀ ਨੇ ਮਾਸ ਚੁਕ ਲਿਆ ਤੇ ਬਾਹਰ ਚਲੀ ਗਈ। ਹਵਾ ਬਾਂਗਰ ਰਹੀ ਸੀ ਤੇ ਬਰਫ਼ , ਘੁੰਮੇਰੀਆਂ ਪਾ ਰਹੀ ਸੀ ਤੇ ਕੁਝ ਵੀ ਲਭਣਾ-ਬੁਝਣਾ ਔਖਾ ਸੀ । ਇਸ ਲਈ ਉਹਦਾ ਹੋਰ ਅਗੇ ਜਾਣ ਨੂੰ ਦਿਲ ਨਾ ਕੀਤਾ , ਉਹਨੇ ਮਾਸ ਨੂੰ ਬਰਫ਼ ਉਤੇ ਸੁਟ ਦਿਤਾ , ਓਥੇ ਕੁਝ ਚਿਰ ਖਲੋਤੀ ਰਹੀ ਤੇ ਫੇਰ ਕਤੂਰੇ ਕੋਲ ਵਾਪਸ ਚਲੀ ਗਈ । "ਉਹਨਾਂ ਨੂੰ ਮਾਸ ਦੇ ਦਿਤਾ ਈ ?" ਕੋਤੁਰੇ ਨੇ ਪੁਛਿਆ। “ਆਹੋ , ਦੇ ਦਿਤੈ , " ਦੂਜੀ ਧੀ ਨੇ ਜਵਾਬ ਦਿਤਾ। “ਤੂੰ ਆ ਬੜੀ ਛੇਤੀ ਗਈ ਏਂ । ਮੈਨੂੰ ਤਸ਼ਤਰੀ ਵਿਖਾ , ਮੈਂ ਵੇਖਣਾ ਚਾਹੁਨਾਂ , ਉਹਨਾਂ ਤੈਨੂੰ ਮਾਸ ਦੇ ਬਦਲੇ 'ਚ ਕੀ ਦਿਤੈ।” ਦੂਜੀ ਧੀ ਨੇ ਉਵੇਂ ਹੀ ਕੀਤਾ , ਜਿਵੇਂ ਕਰਨ ਲਈ ਉਹਨੂੰ ਕਿਹਾ ਗਿਆ , ਤੇ ਕਤੂਰੇ ਨੇ ਖਾਲੀ ਤਸ਼ਤਰੀ ਵਲ ਨਜ਼ਰ ਮਾਰੀ , ਪਰ ਮੂੰਹੋਂ ਕੁਝ ਨਾ ਕਿਹਾ ਤੇ ਸੌਂ ਗਿਆ। ਸਵੇਰੇ ਉਹ ਹਿਰਨ ਦੀਆਂ ਕੁਝ ਅਣ-ਕਮਾਈਆਂ ਖੱਲਾਂ ਲੈ ਆਇਆ ਤੇ ਦੂਜੀ ਧੀ ਨੂੰ ਕਹਿਣ ਲਗਾ , ਉਵੇਂ ਹੀ ਜਿਵੇਂ ਉਹਨੇ ਉਹਦੀ ਭੈਣ ' ਨੂੰ ਕਿਹਾ ਸੀ , ਸ਼ਾਮ ਤਕ ਉਹਨੂੰ ਨਵੇਂ ਕਪੜੇ ਬਣਾ ਦੇਵੇ। “ ਕੰਮ ਲਗ ਜਾ , " ਉਹਨੇ ਆਖਿਆ।" ਸ਼ਾਮੀਂ ਮੈਂ ਵੇਖਾਂਗਾ , ਤੂੰ ਕਿੰਨੀ ਚੰਗੀ ਤਰ੍ਹਾਂ ਸਿਉਂ ਸਕਣੀ ਏਂ।” ਇਹ ਕਹਿ ਤੁਰਾ ਸ਼ਿਕਾਰ ਖੇਡਣ ਚਲਾ ਗਿਆ। ਤੇ ਦੂਜੀ ਧੀ ਕੰਮ ਲਗ ਗਈ। ਉਹਨੂੰ ਬਹੁਤ ਕਾਹਲ ਪਈ ਹੋਈ ਸੀ, ਕਿਉਂਕਿ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਸ਼ਾਮ ਤਕ ਸਾਰਾ ਕੁਝ ਮੁਕਾਣਾ ਸੀ। ਚਾਣਚਕ ਹੀ ਇਕ ਧੌਲੇ ਸਿਰ ਵਾਲੀ ਬੁੱਢੀ ‘ਚੂਮ' ਵਿਚ ਆਣ ਵੜੀ । ਬਚੀਏ , ਮੇਰੀ ਅੱਖ 'ਚ ਤੀਲਾ ਪੈ ਗਿਐ ," ਉਹਨੇ ਆਖਿਆ। "ਇਹਨੂੰ ਕਢ ਦੇ, ਆ , ਮੇਰੇ ਆਪਣੇ ਤੋਂ ਨਹੀਂ ਨਿਕਲਦਾ।” , २४५