ਪੰਨਾ:ਮਾਣਕ ਪਰਬਤ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਮੇਰੇ ਕੋਲ ਤੇਰੇ ਇਸ ਪੁਰਾਣੇ ਤੀਲੇ ਨਾਲ ਸਿਰ ਖਪਾਣ ਲਈ ਵਿਹਲ ਨਹੀਂ ! ਦੂਜੀ ਧੀ ਨੇ ਜਵਾਬ ਦਿਤਾ। “ ਚਲੀ ਜਾ ਤੇ ਮੈਨੂੰ ਆਪਣਾ ਕੰਮ ਕਰਨ ਦੇ।". ਤੇ ਬੁੱਢੀ ਨੇ ਜਵਾਬ ਵਿਚ ਕੁਝ ਨਾ ਕਿਹਾ ਤੇ ਇਕ ਵੀ ਲਫ਼ਜ਼ ਬੋਲੇ ਬਿਨਾਂ ਚਲੀ ਗਈ। ਜਦੋਂ ਰਾਤ ਪਈ , ਕਤੂਰਾ ਆਪਣੇ ਸ਼ਿਕਾਰ ਤੋਂ ਵਾਪਸ ਆਇਆ। “ ਮੇਰੇ ਕਪੜੇ ਤਿਆਰ ਨੇ ? " ਉਹਨੇ ਪੁਛਿਆ। “ਆਹੋ , ਤਿਆਰ ਨੇ , " ਦੂਜੀ ਧੀ ਨੇ ਜਵਾਬ ਦਿਤਾ। "ਲਿਆ ਫੇਰ , ਮੈਨੂੰ ਪਾ ਕੇ ਵੇਖਣ ਦੇ।” ਕਤੂਰੇ ਨੇ ਕਪੜੇ ਪਾਏ , ਤੇ ਉਹਨੇ ਵੇਖਿਆ ਉਹ ਸਫ਼ਾਈ ਨਾਲ ਨਹੀਂ ਸਨ ਕੱਟੇ ਗਏ , ਤੇ ਉਹਨੂੰ ਬਹੁਤ ਛੋਟੇ ਸਨ , ਤੇ ਸਿਊਣਾਂ ਹੀ ਡੰਗ-ਪੜਿੱਗੀਆਂ ਸਨ। ਕੋਰੇ ਨੂੰ ਡਾਢਾ ਗੁੱਸਾ ਚੜ੍ਹ ਗਿਆ , ਉਹਨੇ ਦੂਜੀ ਧੀ ਨੂੰ ਵੀ ਓਥੇ ਸੁਟ ਦਿਤਾ , ਜਿਥੇ ਉਹਨੇ ਉਹਦੀ ਭੈਣ ਨੂੰ ਸੁਟਿਆ ਸੀ , ਤੇ ਉਹ ਵੀ ਯਖ਼ ਹੋ ਮਰ ਗਈ । | ਤੇ ਬੁੱਢਾ ਆਪਣੀ ਸਭ ਤੋਂ ਛੋਟੀ ਧੀ ਨਾਲ ਆਪਣੇ ਚੁਮ' ਵਿਚ ਬੈਠਾ ਸੀ ਤੇ ਝੱਖੜ ਦੇ ਮੱਠੇ ਪੈ ਜਾਣ ਦੀ ਨਿਸਫਲ ਉਡੀਕ ਕਰ ਰਿਹਾ ਸੀ। ਹਵਾ ਪਹਿਲਾਂ ਨਾਲੋਂ ਵੀ ਹੁੰਦ ਸੀ, ਤੇ ਇੰਜ ਲਗਦਾ ਸੀ , ਜਿਵੇਂ ' ਚੁਮ' ਕਿਸੇ ਪਲ ਵੀ ਉਡ-ਪੁਡ ਜਾਵੇਗਾ। “ਮੇਰੀਆਂ ਧੀਆਂ ਨੇ ਮੇਰੇ ਆਖੇ 'ਤੇ ਕੰਨ ਨਹੀਂ ਧਰੇ , ਬੁੱਢੇ ਨੇ ਆਖਿਆ । "ਉਹਨਾਂ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਕਰ ਦਿੱਤੀ ਏ , ਕਤੂਰੇ ਨੂੰ ਗੁੱਸਾ ਚੜਾ ਦਿਤਾ ਨੇ। ਤੂੰ ਬਾਕੀ ਰਹਿ ਗਈ ਮੇਰੀ ਆਖਰੀ ਧੀ ਏ , ਪਰ ਮੈਨੂੰ ਤਾਂ ਵੀ ਤੈਨੂੰ ਕੋਰੇ ਕੋਲ ਭੇਜਣਾ ਪਵੇਗਾ , ਇਸ ਆਸ ਨਾਲ ਕਿ ਉਹ ਤੈਨੂੰ ਆਪਣੀ ਵਹੁਟੀ ਬਣਾ ਲਵੇਗਾ। ਜੇ ਮੈਂ ਨਹੀਂ ਘਲਦਾ , ਸਾਡੇ ਲੋਕ ਭੁੱਖ ਨਾਲ ਮਰ ਜਾਣਗੇ। ਇਸ ਲਈ , ਧੀਏ , ਤਿਆਰ ਹੋ ਜਾ ਤੇ ਚਲ ਪੈਂ।” ਤੇ ਉਹਨੇ ਉਹਨੂੰ ਦਸਿਆ , ਕਿਥੇ ਜਾਣਾ ਸੀ ਤੇ ਕੀ ਕਰਨਾ ਸੀ। ਸਭ ਤੋਂ ਛੋਟੀ ਧੀ ‘ਚੂਮ' ਵਿਚੋਂ ਬਾਹਰ ਆਈ , ਉਹਨੇ ਸਲੈਜ ਨੂੰ ਇਸ ਤਰ੍ਹਾਂ ਰਖਿਆ ਕਿ ਉਹਦਾ ਮੂੰਹ ਹਵਾ ਵਲ ਹੋ ਗਿਆ , ਤੇ , ਇਕ ਵਾਰੀ ਧਕ , ਉਹਨੂੰ ਉਹਨੇ ਅਗੇ ਠੇਲ ਦਿਤਾ। ਹਵਾ ਬਾਂਗਰ ਤੇ ਗੜਕ ਰਹੀ ਸੀ , ਸਭ ਤੋਂ ਛੋਟੀ ਧੀ ਨੂੰ ਡੇਗ ਦੇਣ ਦੀ ਕੋਸ਼ਿਸ਼ ਕਰ ਰਹੀ ਸੀ , ਤੇ ਬਰਫ਼ ਉਹਦੀਆਂ ਅੱਖਾ ਵਿਚ ਵਚ ਰਹੀ ਸੀ , ਇਸ ਤਰ੍ਹਾਂ ਕਿ ਉਹਨੂੰ ਕੁਝ ਦਿਸ ਹੀ ਨਹੀਂ ਸੀ ਰਿਹਾ । ਪਰ ਸਭ ਤੋਂ ਛੋਟੀ ਝੱਖੜ ਵਿਚ ਅਗੇ ਵਧਦੀ ਗਈ , ਉਹਨੇ ਪਿਓ ਦੀ ਹਦਾਇਤ ਦਾ ਇਕ ਲਫ਼ਜ਼ ਵੀ ਨਾ ਭੁਲਾਇਆ ਤੇ ਉਹ ਹਰ ਚੀਜ਼ ਐਨ ਉਵੇਂ ਕਰਦੀ ਗਈ , ਜਿਵੇਂ ਕਰਨ ਲਈ ਉਹਨੇ ਉਹਨੂੰ ਆਖਿਆ । ਸੀ । ਉਹਦੇ ਕੋਟ ਦੀਆਂ ਤਣੀਆਂ ਖੁਲ੍ਹ ਗਈਆਂ , ਪਰ ਉਹ ਉਹਨਾਂ ਨੂੰ ਬੰਨ੍ਹਣ ਲਈ ਨਾ ਅਟਕੀ। ਬਰਫ਼ ਉਹਦੇ ਬੂਟਾਂ ਵਿਚ ਵੜ ਗਈ , ਪਰ ਉਹ ਉਹਨੂੰ ਝਾੜਨ ਲਈ ਨਾ ਖਲੋਤੀ। ਡਾਢੀ ਠੰਡ ਸੀ ਤੇ ਹਵਾ ਬਹੁਤ ਤੇਜ਼ ਸੀ, ਪਰ ਉਹ ਨਾ ਅਟਕੀ ਤੇ ਅਗੇ ਹੀ ਅਗੇ ਤੁਰਦੀ ਗਈ। ਜਦੋਂ ਉਹ ਪਹਾੜ ਕੋਲ ਪੁਜੀ ਤੇ ਉਹਦੇ ਉਤੇ ਚੜ੍ਹ ਗਈ , ਉਹ ਤਾਂ ਹੀ ਅਟਕੀ ਤੇ ਆਪਣੇ ਬੂਟਾਂ ਵਿਚੋਂ ਬਰਫ਼ ਝਾੜਨ ਤੇ ਆਪਣੇ ਕੋਟ ਦੀਆਂ ਤਣੀਆਂ ਬੰਨ੍ਹਣ ਲਗੀ। ਫੇਰ ਇਕ ਛੋਟਾ ਜਿਹਾ ਪੰਛੀ ਉਡਦਾ-ਉਡਦਾ ਉਹਦੇ ਕੋਲ ਆਇਆ ਤੇ ਉਹਦੇ ਮੋਢੇ ਉਤੇ ਬਹਿ ਗਿਆ। ਪਰ ਸਭ ਤੋਂ ਛੋਟੀ ਧੀ ਨੇ ਪੰਛੀ ਨੂੰ ਪਰ੍ਹਾਂ ਨਾ ਚਿਕ ਦਿਤਾ। ਉਹਨੇ , २४६