ਪੰਨਾ:ਮਾਣਕ ਪਰਬਤ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਬੁੱਢੇ ਬੁੱਢੀ ਨੇ ਉਹਨੂੰ ਜਾਣ ਤੋਂ ਹੋੜਨ ਦਾ ਜਤਨ ਨਾ ਕੀਤਾ, ਤੇ ਨਾ ਹੀ ਉਹਨਾਂ ਉਹਦੀ ਸਲਾਹ ਦੇ ਵਿਰੋਧ ਵਿਚ ਕੁਝ ਕਿਹਾ। ਉਹਨਾਂ ਆਪਣੇ ਤਿੰਨਾਂ ਪੁੱਤਰਾਂ ਨੂੰ ਸਫ਼ਰ ਲਈ ਤਿਆਰ ਕੀਤਾ, ਤੇ ਭਰਾਵਾਂ ਨੇ ਆਪਣੇ ਭਾਰੇ ਲਠ ਚੁਕ ਲਏ ਤੇ ਆਪਣੀਆਂ ਗੁੱਥੀਆਂ ਰੋਟੀ ਤੇ ਲੂਣ-ਸ਼ੂਣ ਨਾਲ ਭਰ ਲਈਆਂ, ਤੇ ਆਪਣੇ ਸੁਹਣੇ ਘੋੜਿਆਂ ਉਤੇ ਪਲਾਕੀ ਮਾਰ, ਚਲ ਪਏ।

ਉਹਨਾਂ ਨੂੰ ਰਾਹ ਵਿਚ ਬਹੁਤਾ ਚਿਰ ਲਗਾ ਜਾਂ ਥੋੜਾ, ਇਹਦੀ ਕਿਸੇ ਨੂੰ ਖਬਰ ਨਹੀਂ, ਪਰ ਅਗੇ ਜਾਂਦਿਆਂ-ਜਾਂਦਿਆਂ ਉਹਨਾਂ ਦਾ ਮੇਲ ਇਕ ਬੁੱਢੇ ਨਾਲ ਹੋਇਆ।

"ਸਾਹਬ ਸਲਾਮਤ, ਭਲੇ ਨੌਜਵਾਨੋ!" ਬੁੱਢੇ ਨੇ ਆਖਿਆ।

"ਸਾਹਬ ਸਲਾਮਤ, ਬਾਬਾ ਜੀ!"

"ਕਿੱਧਰ ਨੂੰ ਚੜ੍ਹਾਈਆਂ ਨੇ?"

"ਅਸੀਂ ਦੈਂਤਾਂ ਦੇ ਦੈਂਤ, ਚੁਦੋ-ਯੁਦੋ, ਨਾਲ ਲੜਨ, ਤੇ ਆਪਣੇ ਵਤਨ ਦੀ ਰਾਖੀ ਕਰਨ ਦੀ ਰਹੇ ਹਾਂ।"

"ਬੜੇ ਚੰਗੇ ਕੰਮ ਜਾ ਰਹੋ ਤੁਸੀਂ! ਗਲ ਸਿਰਫ਼ ਇਹ ਏ ਕਿ ਚੁਦੋ-ਯੁਦੋ ਨਾਲ ਲੜਾਈ 'ਚ ਲਠ ਨਹੀਂ ਕੰਮ ਆਉਣ ਲਗੇ, ਦਮਸ਼ਕ ਦੇ ਫ਼ੌਲਾਦ ਦੀਆਂ ਬਣੀਆਂ ਤੇਗ਼ਾਂ ਕੰਮ ਆਉਣਗੀਆਂ।"

"ਇਹ ਲਈਏ ਕਿਥੋਂ, ਬਾਬਾ ਜੀ?"

"ਇਹ ਤੁਹਾਨੂੰ ਮੈਂ ਦਸਨਾਂ। ਭਲੇ ਨੌਜਵਾਨੋ, ਘੋੜੇ ਸਿੱਧੇ ਲਈ ਜਾਓ, ਜਦੋਂ ਤਕ ਇਕ ਉਚੇ ਪਹਾੜ ਤਕ ਨਹੀਂ ਪਹੁੰਚ ਜਾਂਦੇ। ਤੇ ਓਸ ਪਹਾੜ 'ਚ ਇਕ ਬੜੀ ਡੂੰਘੀ ਗੁਫ਼ਾ ਏ, ਜਿਹਦੇ ਅੰਦਰ ਜਾਣ ਦਾ ਰਾਹ ਇਕ ਵਡੀ ਸਾਰੀ ਚਟਾਨ ਨੇ ਬੰਦ ਕੀਤਾ ਹੋਇਆ ਏ। ਚਟਾਨ ਨੂੰ ਇਕ ਪਾਸੇ ਸਿਰਕਾ ਦਿਓ, ਗੁਫ਼ਾ ਅੰਦਰ ਚਲੇ ਜਾਓ ਤੇ ਓਥੋਂ ਤੁਹਾਨੂੰ ਤੇਗ਼ਾਂ ਲਭ ਪੈਣਗੀਆਂ।

ਭਰਾਵਾਂ ਨੇ ਬੁੱਢੇ ਦਾ ਸ਼ੁਕਰੀਆ ਅਦਾ ਕੀਤਾ, ਤੇ ਜਿਵੇਂ ਉਹਨਾਂ ਨੂੰ ਦਸਿਆ ਗਿਆ ਸੀ, ਆਪਣੇ ਘੋੜੇ ਉਹ ਸਿੱਧੇ ਲੈ ਗਏ। ਉਹਨਾਂ ਵੇਖਿਆ, ਤੇ ਉਹਨਾਂ ਨੂੰ ਇਕ ਉਚਾ ਸਾਰਾ ਪਹਾੜ ਦਿਸਿਆ, ਜਿਹਦੇ ਇਕ ਪਾਸੇ ਨਾਲ ਇਕ ਵਡੀ ਸਾਰੀ ਸਲੇਟੀ ਚਟਾਨ ਲਗੀ ਹੋਈ ਸੀ। ਭਰਾਵਾਂ ਨੇ ਚਟਾਨ ਨੂੰ ਪਰ੍ਹਾਂ ਧਕ ਦਿਤਾ, ਤੇ ਉਹਨਾਂ ਵੇਖਿਆ ਕਿ ਅੰਦਰ ਤਰ੍ਹਾਂ-ਤਰ੍ਹਾਂ ਦੇ ਏਨੇ ਹਥਿਆਰ ਪਏ ਸਨ ਕਿ ਉਹਨਾਂ ਦਾ ਕੋਈ ਅੰਤ-ਸ਼ੁਮਾਰ ਹੀ ਨਹੀਂ ਸੀ। ਉਹਨਾਂ ਨੇ ਇਕ-ਇਕ ਤਲਵਾਰ ਫੜ ਲਈ ਤੇ ਫੇਰ ਅਗੇ ਨੂੰ ਹੋ ਪਏ।

"ਬੁੱਢੇ ਬਾਬੇ ਨੇ ਸਾਡੇ ਤੇ ਬੜੀ ਮਿਹਰ ਕੀਤੀ ਏ, ਉਹਦਾ ਲਖ-ਲਖ ਸ਼ੁਕਰੀਆ," ਉਹਨਾਂ ਆਖਿਆ। "ਇਹਨਾਂ ਤੇਗ਼ਾਂ ਦਾ ਸਦਕਾ ਲੜਨਾ ਸਾਡੇ ਲਈ ਕਿਤੇ ਸੌਖਾ ਹੋ ਜਾਵੇਗਾ!"

ਉਹ ਆਪਣੇ ਘੋੜੇ ਅਗੇ ਲਈ ਗਏ ਤੇ ਅਖ਼ੀਰ ਇਕ ਪਿੰਡ ਵਿਚ ਅਪੜੇ। ਉਹਨਾਂ ਤਕਿਆ, ਉਥੇ ਨੇ, ਬੰਦਾ ਸੀ ਨਾ ਬੰਦੇ ਦੀ ਜ਼ਾਤ। ਇਕ ਛੋਟੀ ਜਿਹੀ ਝੁੱਗੀ ਤੋਂ ਛੁਟ ਸਾਰਾ ਕੁਝ ਸਵਾਹ ਤੇ ਥੇਹ ਹੋਇਆ ਪਿਆ ਸੀ। ਭਰਾ ਝੁੱਗੀ ਵਿਚ ਵੜ ਗਏ ਤੇ ਉਹਨਾਂ ਵੇਖਿਆ, ਇਕ ਬੁਢੜੀ ਚੁਲ੍ਹੇ ਦੇ ਉਤੇ ਲੇਟੀ ਹੋਈ ਸੀ ਤੇ ਕੱਰਾਹ ਰਹੀ ਸੀ।

"ਬੰਦਗੀ ਕਰਨੇ ਆਂ, ਬੇਬੇ।"

"ਆਓ, ਭਲੇ ਨੌਜਵਾਨੋ! ਕਿੱਧਰ ਨੂੰ ਚੜ੍ਹਾਈਆਂ ਜੇ?"

"ਅਸੀਂ ਬੇਰੀਆਂ ਵਾਲੇ ਪੁਲ ਨੂੰ ਜਾ ਰਹੇ ਹਾਂ, ਉਹ ਜਿਹੜਾ ਪੀਲੂਆਂ ਵਾਲੇ ਦਰਿਆ 'ਤੇ ਏ। ਅਸੀਂ ਦੈਂਤ

੨੬