ਪੰਨਾ:ਮਾਣਕ ਪਰਬਤ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੇ ਦੇ ਮੈਨੂੰ ਜੁ ਵਾਇਦਾ ਕੀਤਾ ਸਾਈ ," ਉਹਨੇ ਆਖਿਆ।

ਤੇ ਗ਼ਰੀਬ ਆਦਮੀ ਨੇ ਆਪਣੀ ਕਛ ਵਿਚੋਂ ਬੁਗਚੀ ਕੱਢੀ , ਲੀਰ ਲਾਹੀ ਤੇ ਮੁਨਸਫ਼ ਨੂੰ ਪੱਥਰ ਵਿਖਾ ਦਿਤਾ। “ ਇਹ ਸੀ ਜੁ ਤੁਹਾਨੂੰ ਮੈਂ ਵਿਖਾਇਆ ਸੀ, ਜਦੋਂ ਮੈਂ ਕਿਹਾ ਸੀ : 'ਕਰ ਮੁਨਸਫ਼ੀ , ਕਰ ਮੁਨਸਫ਼ੀ , ਕਰ ਮੁਨਸਫ਼ੀ , ਪਰ ਵੇਖ ਕਚਹਿਰੀਏ ਮੈਂ , ਨਾਲ ਅਜ਼ ਆਂਦਾ ਏ ਕੀ ! ਜੇ ਤੁਸੀਂ ਕੋਈ ਹੋਰ ਫ਼ੈਸਲਾ ਸੁਣਾਇਆ ਹੁੰਦਾ ,

ਮੈਂ ਤੁਹਾਨੂੰ ਏਸ ਪੱਥਰ ਨਾਲ ਮਾਰ ਦੇਣਾ ਸੀ।” “ ਚੰਗਾ ਕੀਤੈ ਮੈਂ ਏਸ ਤਰ੍ਹਾਂ ਦਾ ਫ਼ੈਸਲਾ ਸੁਣਾ ਕੇ , ਮੁਨਸਫ਼ ਨੇ ਦਿਲ ਹੀ ਦਿਲ ਵਿਚ ਸੋਚਿਆ , “ਨਹੀਂ ਤਾਂ ਮੈਂ ਹੁਣ ਜਿਉਂਦਾ ਨਹੀਂ ਸੀ ਹੋਣਾ।

ਤੇ ਗ਼ਰੀਬ ਆਦਮੀ ਦਾ ਕੀ ਹੋਇਆ , ਉਹ , ਪੂਰੇ ਜ਼ੋਰ ਨਾਲ ਗੌਣ ਗਾਉਂਦਾ , ਚਦੀ ਕਲਾ ਵਿਚ ਘਰ ਨੂੰ ਹੋ ਪਿਆ !