ਪੰਨਾ:ਮਾਣਕ ਪਰਬਤ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਕਾ-ਗਰੋਸ਼ੇਕ
ਯੂਕਰੇਨੀ ਪਰੀ - ਕਹਾਣੀ

ਇਕ ਵਾਰੀ ਇਕ ਆਦਮੀ ਹੁੰਦਾ ਸੀ , ਜਿਹਦੇ ਛੇ ਪੁੱਤਰ ਸਨ ਤੇ ਅਲਯੋਨਕਾ ਨਾਂ ਦੀ ਇਕ ਧੀ ਸੀ । ਇਕ ਦਿਨ ਪੁੱਤਰ ਪੈਲੀ ਵਾਹੁਣ ਗਏ ਤੇ ਉਹਨਾਂ ਆਪਣੀ ਭੈਣ ਨੂੰ ਕਿਹਾ , ਉਹਨਾਂ ਦੀ ਰੋਟੀ ਓਥੇ ਆਵੇ ॥ “ਮੈਨੂੰ ਦੱਸੋ , ਹੋਵੋਗੇ ਕਿੱਥੇ , ਮੈਨੂੰ ਪਤਾ ਲਗੇ ਨਾ , ਮੈਂ ਆਣਾ ਕਿਹੜੀ ਥਾਂ ਏ , 'ਅਲਯਾਨਕਾ ਨੇ ਕਿਹਾ। ਭਰਾਵਾਂ ਨੇ ਆਖਿਆ : ਅਸੀਂ ਝੁੱਗੀ ਤੋਂ ਓਸ ਟੋਟੇ ਤਕ , ਜਿਹੜਾ ਅਸੀਂ ਵਾਹ ਰਹੇ ਹੋਵਾਂਗੇ , ਇਕ ਸਿਆੜ ਕੱਢੀ ਜਾਵਾਂਗੇ। ਜੇ ਤੇ ਸਿਆੜ ਦੇ ਨਾਲ-ਨਾਲ ਟੁਰਦੀ ਆਵੇਂ , ਸਾਨੂੰ ਲਭ ਲਵੇਂਗੀ।" ਤੇ ਇਹ ਕਹਿ ਉਹ ਚਲੇ ਗਏ । ਤੇ ਓਧਰ ਜੰਗਲ ਵਿਚ ਓਸ ਪੈਲੀ ਕੋਲ ਇਕ ਅਜਗਰ ਰਹਿੰਦਾ ਸੀ , ਤੇ ਉਹ ਆਇਆ ਤੇ ਉਹਨੇ ਭਰਾਵਾਂ ਦੀ ਪੁੱਟੀ ਸਿਆੜ ਭਰ ਦਿਤੀ , ਤੇ ਆਪਣੀ ਕਢ ਲਈ , ਜਿਹੜੀ ਸਿੱਧੀ ਉਹਦੇ ਘਰ ਦੇ ਬੂਹੇ ਤਕ ਜਾਂਦੀ ਸੀ। ਤੇ , ਜਦੋਂ ਅਲਯੋਨਕਾ ਆਪਣੇ ਭਰਾਵਾਂ ਦੀ ਰੋਟੀ ਲੈ ਉਹਨਾਂ ਵਲ ਚੱਲੀ , ਉਹ ਨਕਲੀ ਸਿਆੜ ਦੇ ਨਾਲ-ਨਾਲ ਟਰਦੀ ਗਈ ਤੇ ਸਿੱਧੀ ਅਜਗਰ ਦੇ ਵਿਹੜੇ ਵਿਚ ਜਾ ਵੜੀ , ਜਿਥੇ ਉਹਨੂੰ ਅਜਗਰ ਨੇ ਇਕਦਮ ਫੜ ਲਿਆ। ਸ਼ਾਮਾਂ ਨੂੰ ਮੁੰਡੇ ਘਰ ਆਏ , ਤੇ ਆਪਣੀ ਮਾਂ ਨੂੰ ਕਹਿਣ ਲਗੇ : "ਸਾਰਾ ਦਿਨ ਅਸੀਂ ਹਲ ਚਲਾਂਦੇ ਰਹੇ ਹਾਂ । ਸਾਨੂੰ ਕੁਝ ਖਾਣ ਨੂੰ ਕਿਉਂ ਨਹੀਂ ਜੇ ਭੇਜਿਆ ? “ਪਰ ਮੈਂ ਤਾਂ ਭੇਜਿਆ ਸੀ, ਮਾਂ ਨੇ ਜਵਾਬ ਦਿਤਾ। ਮੈਂ ਤੁਹਾਡੀ ਰੋਟੀ ਦੇ ਅਲਯੋਨਕਾ ਨੂੰ ਪੈਲੀ ਵਲ ਘਲਿਆ ਸੀ , ਤੇ ਮੇਰਾ ਖਿਆਲ ਸੀ , ਉਹ ਤੁਹਾਡੇ ਨਾਲ ਆ ਰਹੀ ਹੋਵੇਗੀ। ਰਾਹ ਤਾਂ ਨਹੀਂ ਕਲ ਗਈ ਹੋਵੇਗੀ ? "ਅਸੀਂ ਜਾਣੇ ਹਾਂ ਤੇ ਉਹਨੂੰ ਲਭਦੇ ਹਾਂ , ਭਰਾਵਾਂ ਨੇ ਕਿਹਾ। ੩੯