ਪੰਨਾ:ਮਾਣਕ ਪਰਬਤ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਛੇਈਂ ਦੇ ਛੇਵੇਂ ਅਜਗਰ ਦੀ ਸਿਆੜ ਦੇ ਨਾਲ-ਨਾਲ ਟੁਰਦੇ ਗਏ ਤੇ ਅਖ਼ੀਰ ਉਹਦੇ ਵਿਹੜੇ ਵਿਚ ਆ ਪੁੱਜੇ , ਤੇ ਉਹਨਾਂ ਕੀ ਵੇਖਿਆ , ਉਹਨਾਂ ਸਾਹਮਣੇ ਉਹਨਾਂ ਦੀ ਭੈਣ ਖਲੋਤੀ ਸੀ !


ਮੇਰੇ ਵੀਰਨਿਉਂ , ਅਜਗਰ ਆ ਗਿਆ ਤਾਂ ਮੈਂ ਤੁਹਾਨੂੰ ਕਿਥੇ ਲੁਕਾਵਾਂਗੀ ? ਤੁਹਾਨੂੰ ਖਾ ਜਾਏਗਾ ਉਹ !' ਅਲ ਯੌਨਕਾ ਕੁਰਲਾਈ।


ਤੇ ਵੇਖੋ ! - ਅਗਰ ਉਹਨਾਂ ਵਲ ਉਡਦਾ ਆ ਰਿਹਾ ਸੀ ਤੇ ਸਪ ਵਾਂਗ , ਜੁ ਉਹ ਸੀ , ਸੂਕਰਾਂ ਛਡ ਰਿਹਾ ਸੀ । “

ਆਦਮ ਬੋ ! ਆਦਮ ਬੋ ! ਉਹ ਕੂਕਿਆ। “ਹੱਛਾ ਵਾਈ ਜਵਾਨੋ , ਅਸੀਂ ਲੜਾਈ ਲੜਨੀਂ ਏਂ ਕਿ ਸਲਾਹ ਕਰਨੀ ਏ ?

ਅਸੀਂ ਲੜਾਈ ਲੜਨੀਂ ਏਂ ! ਉਹ ਲਲਕਾਰੇ । “ਤਾਂ ਆਓ ਫੇਰ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਚਲੀਏ।


ਤੇ ਉਹ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵਲ ਗਏ , ਪਰ ਉਹ ਬਹੁਤਾ ਚਿਰ ਨਾ ਲੜੇ । ਇਸ ਲਈ ਕਿ ਅਜਗਰ ਨੇ ਉਹਨਾਂ ਉਤੇ ਇਕ ਵਾਰ ਹੀ ਕੀਤਾ ਤੇ ਉਹਨਾਂ ਨੂੰ ਫ਼ਰਸ਼ ਦੇ ਵਿਚ ਧਕ ਦਿਤਾ। ਫੇਰ ਉਹਨੇ ਅਧ-ਮੋਇਆਂ ਨੂੰ ਬਾਹਰ ਧਰੂਹਿਆ ਤੇ ਡੂੰਘੀ ਕਾਲ-ਕੋਠੜੀ ਵਿਚ ਸੁਟ ਦਿਤਾ।

ਮਾਪੇ ਆਪਣੇ ਪੁੱਤਰਾਂ ਦੇ ਪਰਤਣ ਦੀ ਉਡੀਕ ਕਰਦੇ ਰਹੇ , ਪਰ, ਅਫ਼ਸੋਸ ! ਉਹ ਐਵੇਂ ਹੀ ਉਡੀਕਦੇ ਰਹੇ।

ਇਕ ਦਿਨ ਮਾਂ ਕੁਝ ਕਪੜੇ ਧੋਣ ਦਰਿਆ 'ਤੇ ਗਈ; ਉਹਨੇ ਵੇਖਿਆ ਤੇ ਓਥੇ ਸੜਕ ਉਤੇ ਉਹਦੇ ਵਲ ਰਿੜਦਾ ਆਉਂਦਾ ਇਕ ਨਿਕ-ਨਿੱਕਾ ਮਟਰ ਉਹਦੀ ਨਜ਼ਰੇ ਪਿਆ। ਉਹਨੇ ਮਟਰ ਚੁੱਕ ਲਿਆ ਤੇ ਖਾ ਲਿਆ ਤੇ ਵਕਤ ਪਾ ਕੇ , ਉਹਦੇ ਘਰ ਇਕ ਮੁੰਡਾ ਹੋਇਆ ਤੇ ਉਹਦਾ ਨਾਂ ਉਹਨਾਂ ਔਕਾਤੀ-ਰੋਸ਼ੇਕ ਜਾਂ ਰਿੜਦਾ ਮਟਰ ਰਖ ਦਿਤਾ |

ਪੋਕਾਤੀ-ਗੋਰੋਸ਼ੇਕ ਵਡਾ ਹੋਣ ਲਗਾ , ਉਹ ਵਡਾ ਹੁੰਦਾ ਗਿਆ ਤੇ ਵਡਾ ਹੁੰਦਾ ਗਿਆ , ਤੇ ਭਾਵੇਂ ਉਹਦੀ ਉਮਰ ਬਹੁਤੀ ਨਹੀਂ ਸੀ , ਉਹ, ਉਚਾ-ਲੰਮਾ ਤੇ ਤਕੜਾ ਨਿਕਲ ਆਇਆ ।

ਇਕ ਦਿਨ ਉਹਦਾ ਬਾਪੂ ਤੇ ਉਹ ਇਕ ਖੂਹ ਪੁੱਟਣ ਲਗੇ , ਤੇ ਉਹ ਪੁਟਦੇ ਗਏ ਜਦੋਂ ਤਕ ਉਹਨਾਂ ਦੇ ਬੇਲਚੇ ਇਕ ਬਹੁਤ ਵਡੀ ਚਟਾਨ ਨਾਲ ਨਾ ਆ ਵੱਜੇ । ਪਿਓ ਚਟਾਨ ਨੂੰ ਚੁੱਕਣ ਵਿਚ ਮਦਦ ਲਈ ਲੋਕਾਂ ਨੂੰ ਬਲਾਣ ਗਿਆ , ਪਰ ਉਹਦੇ ਪਰਤਣ ਤੋਂ ਪਹਿਲਾਂ ਹੀ ਮੌਕਾਤੀ-ਰੋਸ਼ੇਕ ਨੇ ਚਟਾਨ ਨੂੰ ਆਪਣੇ ਆਪ ਹੀ ਚੁਕ ਤੇ ਪਰਾਂ ਸੁਟ ਲਿਆ ਹੋਇਆ ਸੀ। ਲੋਕ ਆਏ ਤੇ ਉਹਨਾਂ ਵੇਖਿਆ ਤੇ ਉਹ , ਹੈਰਾਨ ਰਹਿ ਗਏ ਤੇ ਡਰ ਵੀ ਗਏ , ਕਿਉਂ ਕਿ ਔਕਾਤੀ-ਰੋਸ਼ੇਕ ਉਹਨਾਂ ਵਿਚੋਂ ਹਰ ਕਿਸੇ ਨਾਲੋਂ ਬਹੁਤ ਹੀ ਤਕੜਾ ਸੀ। ਸਚੀ ਚੀ ਹੀ , ਉਹ ਏਨਾ ਡਰ ਗਏ ਸਨ ਕਿ ਉਹਨਾਂ ਔਕਾਤੀ-ਗੋਰੋਸ਼ੇਕ ਨੂੰ ਮਾਰ-ਮੁਕਾਣ ਦਾ ਮਤਾ ਪਕਾ ਲਿਆ । ਪਰ ਪੋਕਾਤੀ-ਗੋਰੋਸ਼ੇਕ ਨੇ ਚਟਾਨ ਉਤਾਂਹ ਹਵਾ ਵਿਚ ਸੁਟ ਵਗਾਈ ਤੇ ਫੇਰ ਝੂਪ ਲਈ , ਤੇ ਤਾਕਤ ਦਾ ਇਹ ਕਰਤਬ ਵੇਖ ਲੋਕ ਓਥੋਂ ਤਿੱਤਰ ਹੋ ਗਏ ।

ਪਿਓ ਤੇ ਪੁੱਤਰ ਪੁੱਟਦੇ ਗਏ। ਉਹ ਪੁਟਦੇ ਗਏ , ਜਦੋਂ ਤਕ ਉਹਨਾਂ ਨੂੰ ਲੋਹੇ ਦਾ ਇਕ ਬਹੁਤ ਵੱਡਾ ਟੋਟਾ ਨਾ ਲਭ ਪਿਆ , ਤੇ ਉਹ ਟੋਟਾ ਪੋਕਾਤੀ-ਰੋਸ਼ੇਕ ਨੇ ਬਾਹਰ ਕਢ ਲਿਆ ਤੇ ਲੁਕਾ ਦਿਤਾ। ਇਕ ਦਿਨ ਪੱਕਾਤੀ-ਰੋਸ਼ੇਕ ਨੇ ਆਪਣੇ ਮਾਂ-ਪਿਉ ਨੂੰ ਪੁਛਿਆ : "ਮੇਰੇ ਕੋਈ ਭੈਣ-ਭਰਾ ਨਹੀਂ ਸਨ ਹੁੰਦੇ ? ੪੦