ਪੰਨਾ:ਮਾਣਕ ਪਰਬਤ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਕ ਲੋਹੇ ਦੇ ਫ਼ਰਸ਼ ਵਾਲੇ ਹਾਈ-ਪਿੜ ਵਿਚ ਧਕ ਦਿਤਾ। ਪਰ ਅਜਗਰ ਨੇ ਆਪਣੇ ਆਪ ਨੂੰ ਕਢ ਲਿਆ ਤੇ ਕਾਤੀ-ਗੋਰੋਸ਼ੇਕ ਉਤੇ ਇਕ ਹੋਰ ਵਾਰ ਕੀਤਾ ਤੇ ਉਹਨੂੰ ਗੋਡਿਆਂ ਤੀਕ ਫ਼ਰਸ਼ ਵਿਚ ਧਕ ਦਿਤਾ। ਫੇਰਕਾਤੀ-ਰੋਸ਼ੇਕ ਨੇ ਦੂਜਾ ਵਾਰ ਕੀਤਾ , ਜਿਹਦੇ ਨਾਲ ਅਜਗਰ ਫ਼ਰਸ਼ ਵਿਚ ਲਕ ਤਕ ਧਕਿਆ ਗਿਆ , ਤੇ ਉਹਨੇ ਫੇਰ ਤੀਜਾ ਵਾਰ ਕੀਤਾ , ਜਿਹਦੇ ਨਾਲ ਅਜਗਰ ਥਾਏਂ ਹੀ ਮਾਰਿਆ ਗਿਆ। |

ਫੇਰ ਉਹ ਕਾਲ-ਕੋਠੜੀ ਵਲ ਗਿਆ ; ਉਹ ਡੂੰਘੀ ਤੇ ਹਨੇਰੀ ਸੀ ; ਉਹਨੇ ਆਪਣੇ ਭਰਾਵਾਂ ਨੂੰ ਛੁਡਾ ਲਿਆ , ਜਿਹੜੇ ਏਨੇ ਜਿਉਂਦੇ ਨਹੀਂ ਸਨ , ਜਿੰਨੇ ਮੋਏ ਹੋਏ , ਤੇ ਉਹਨਾਂ ਨੂੰ ਤੇ ਅਲਯੋਨਕਾ ਨੂੰ , ਤੇ ਅਜਗਰ ਦੇ ਘਰ ਦਾ ਸਾਰੇ ਸੋਨਾ ਤੇ ਚਾਂਦੀ ਲੈ , ਘਰ ਵਲ ਹੋ ਪਿਆ। ਪਰ ਉਹਨੇ ਇਕ ਵਾਰੀ ਵੀ ਨਾ ਦਸਿਆ ਕਿ ਉਹ ਉਹਨਾਂ ਦਾ ਭਰਾ ਸੀ।


ਉਹਨਾਂ ਨੂੰ ਰਾਹ ਵਿਚ ਬਹੁਤਾ ਵਕਤ ਗਿਆ ਜਾਂ ਥੋੜਾ ਵਕਤ ਲਗਿਆ , ਇਹਦੀ ਖ਼ਬਰ ਕਿਸੇ ਨੂੰ ਨਹੀਂ , ਪਰ ਅਖੀਰ ਉਹ ਸ਼ਾਹ ਬਲਤ ਦੇ ਇਕ ਲਵੇ ਰੁਖ ਥੱਲੇ ਸਾਹ ਲੈਣ ਲਈ ਬਹਿ ਗਏ । ਤੇ ਲੜਾਈ ਪਿਛੋਂ ਪੱਕਾਤੀਗੋਰੋਸ਼ੇਕ ਏਨਾ ਥਕਿਆ ਹੋਇਆ ਸੀ ਕਿ ਉਹਨੂੰ ਗੂਹੜੀ ਨੀਂਦਰ ਆ ਗਈ। ਤੇ ਉਹਦੇ ਛੇ ਭਰਾ ਆਪੋ ਵਿਚ ਸਲਾਹ ਕਰਨ ਲਗ ਪਏ ਤੇ ਕਹਿਣ ਲਗੇ :


“ਜਦੋਂ ਲੋਕਾਂ ਨੂੰ ਪਤਾ ਲਗਾ ਕਿ ਅਸੀਂ ਛੇ ਜਣੇ ਰਲ ਕੇ ਅਜਗਰ ਨੂੰ ਨਾ ਮਾਰ ਸਕੇ ਤੇ ਏਸ ਮੁੰਡੇ-ਖੁੰਡੇ ਨੇ ਉਹਨੂੰ 'ਕਲਿਆਂ ਈ ਮਾਰ ਲਿਆ , ਉਹ ਸਾਡੇ 'ਤੇ ਹੱਸਣਗੇ । ਨਾਲੇ , ਹੁਣ ਅਜਗਰ ਦੀ ਸਾਰੀ ਦੌਲਤ ਉਹਦੀ ਹੋ ਜਾਏਗੀ।


ਜਦੋਂ ਪੱਕਾਤੀ-ਗੋਰੋਸ਼ੇਕ ਸੁੱਤਾ ਪਿਆ ਸੀ ਤੇ ਕੁਝ ਮਹਿਸੂਸ ਨਹੀਂ ਸੀ ਕਰ ਸਕਦਾ , ਉਹ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਤੇ ਉਹਨਾਂ ਮਤਾ ਪਕਾਇਆ ਕਿ ਕਾਤੀ-ਗੋਰਸ਼ੇਕ ਨੂੰ ਸ਼ਕ ਦੀਆਂ ਰੱਸੀਆਂ ਨਾਲ ਸ਼ਾਹ ਬਲੂਤ ਦੇ ਦਰਖ਼ਤ ਨਾਲ ਬੰਨ ਦਿਤਾ ਜਾਏ, ਤੇ ਜੰਗਲੀ ਜਨੌਰਾਂ ਦੇ ਨਿਘਾਰੇ ਜਾਣ ਲਈ ਓਥੇ ਹੀ ਛਡ ਦਿਤਾ ਜਾਵੇ ! ਕਹਿੰਦਿਆਂ ਸਾਰ ਹੀ ਉਹਨਾਂ ਕਰਨ ਦੀ ਕੀਤੀ । ਉਹਨਾਂ ਉਹਨੂੰ ਦਰਖ਼ਤ ਨਾਲ ਬੰਨ ਦਿਤਾ ਤੇ ਓਥੇ ਹੀ ਛੱਡ ਦਿਤਾ ਤੇ ਆਪ ਚਲੇ ਗਏ ।


ਏਧਰ ਮੌਕਾਤੀ-ਗੋਰੋਸ਼ੇਕ ਸੁੱਤਾ ਰਿਹਾ ਤੇ ਉਹਨੂੰ ਕੁਝ ਵੀ ਮਹਿਸੂਸ ਨਾ ਹੋਇਆ ; ਉਹ ਇਕ ਦਿਨ ਸੁੱਤਾ ਰਿਹਾ ਤੇ ਇਕ ਰਾਤ ਸੁੱਤਾ ਰਿਹਾ ਤੇ ਫੇਰ ਜਾਗਿਆ ਤੇ ਵੇਖਿਆ ਉਹ ਦਰਖ਼ਤ ਨਾਲ ਬੱਝਾ ਪਿਆ ਸੀ। ਉਹਨੇ ਇਕਦਮ ਝਟਕਾ ਮਾਰਿਆ ਤੇ ਸ਼ਾਹ ਬਤ ਨੂੰ ਜੜ੍ਹਾਂ ਤੋਂ ਪੁਟ ਲਿਆ , ਤੇ ਉਹਨੂੰ ਚੁਕ ਕੇ ਮੋਢੇ ਉਤੇ ਰਖ ਘਰ ਚਲਾ ਗਿਆ। ਉਹ ਝੁੱਗੀ ਕੋਲ ਆਇਆ ਤੇ ਉਹਨੇ ਸੁਣਿਆ , ਉਹਦੇ ਭਰਾ ਆਪਣੀ ਮਾਂ ਨਾਲ ਗੱਲਾਂ ਕਰ ਰਹੇ ਸਨ। “ਬੇਬੇ , ਕੋਈ ਹੋਰ ਬਾਲ ਵੀ ਹੋਇਆ ਸਾਈ ? ਉਹਨਾਂ ਉਹਨੂੰ ਪੁਛਿਆ। ਤੇ ਮਾਂ ਨੇ ਜਵਾਬ ਦਿਤਾ : “ਹਾਂ, ਹੋਇਆ ਕਿਉਂ ਨਹੀਂ ਸੀ ! ਇਕ ਹੋਰ ਮੁੰਡਾ ਹੋਇਆ ਸੀ , ਕਾਤੀ-ਗਰੇਸ਼ੇਕ ਨਾਂ ਸੀ ਉਹਦਾ , ਉਹ ਤੁਹਾਨੂੰ ਛੁਡਾਣ ਚਲਾ ਗਿਆ ਸੀ। ਭਰਾਵਾਂ ਨੇ ਆਖਿਆ : “ਤਾਂ ਜਿਹਨੂੰ ਅਸੀਂ ਸ਼ਾਹ ਬਲੂਤ ਦੇ ਦਰਖ਼ਤ ਨਾਲ ਬੰਨਿਆ ਸੀ , ਉਹ ਪੋਤੀ-ਰੋਸ਼ੇਕ ਹੀ ਹੋਣੇ ! ਚਲੀਏ , ਉਹਨੂੰ ਖੋਲ੍ਹੀਏ ਜਾ ਕੇ । ੪੩