ਪੰਨਾ:ਮਾਣਕ ਪਰਬਤ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਔਕਾਤੀ-ਗੋਰੋਸ਼ੇਕ ਨੇ ਮੋਢੇ ਚੁਕੇ ਹੋਏ ਸ਼ਾਹ ਬਲੂਤ ਨੂੰ ਘੁਮਾਇਆ ਤੇ ਝੁੱਗੀ ਦੀ ਛਤ ਉਤੇ ਏਨ। ਜ਼ੋਰ ਨਾਲ ਦੇ ਮਾਰਿਆ ਕਿ ਝੁੱਗੀ ਖੇਰੂੰ-ਖੇਰੂੰ ਹੁੰਦੀ ਬਚੀ ।

“ਜਿਥੇ ਹੋ , ਓਥੇ ਈ ਰਹੋ , ਏਸ ਲਈ ਕਿ ਤੁਸੀਂ ਜੁ ਹੈ ਹੋ , ਉਹੀਉ ਈ ਹੋ ! ਉਹ ਚਿਲਕਿਆ। "ਤੇ ਮੈਂ ਜਾਨਾਂ ਤੇ ਖੁਸ਼ੀ ਦੁਨੀਆਂ 'ਚ ਘੁੰਮਨਾਂ।

ਤੇ ਤਲਵਾਰ ਨੂੰ ਮੋਢੇ ਉਤੇ ਰਖ ਉਹ ਟੁਰ ਪਿਆ।

ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਅਖ਼ੀਰ ਉਹਨੂੰ ਦੋ ਪਹਾੜ ਦਿੱਸੇ , ਇਕ ਖੱਬੇ ਪਾਸੇ ਤੇ ਇਕ ਸੱਜੇ ਪਾਸੇ ; ਤੇ ਉਹਨਾਂ ਵਿਚਕਾਰ ਇਕ ਬੰਦਾ ਖਲੋਤਾ ਹੋਇਆ ਸੀ, ਜਿਹੜੇ ਹੱਥਾਂ ਤੇ ਪੈਰਾਂ ਨਾਲ ਉਹਨਾਂ ਨੂੰ ਧਕ ਰਿਹਾ ਸੀ ਤੇ ਇਕ ਦੂਜੇ ਤੋਂ ਪਰਾਂ ਕਰ ਰਿਹਾ ਸੀ। " ਖ਼ੈਰ ਹੋਈ , ਦੋਸਤਾ ! ਕਾਤੀ-ਗੋਰੋਸ਼ੇਕ ਨੇ ਕਿਹਾ। "

ਤੇਰੀ ਵੀ ਖ਼ੈਰ ਹੋਵੇ !

“ਕੀ ਪਿਆ ਕਰਨੈਂ ? ਰਾਹ ਬਣਾਣ ਲਈ ਪਹਾੜ ਪਰਾਂ ਕਰ ਰਿਹਾਂ। "ਕਿੱਧਰ ਨੂੰ ਚੜ੍ਹਾਈਆਂ ਨੇ ?" “ਜਿਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ। ਮੈਂ ਵੀ ਤਾਂ ਓਥੇ ਈ ਜਾ ਰਿਹਾਂ ! ਨਾਂ ਕੀ ਆ ? ਸਵੇਰਨੀ-ਗੋਰਾ , ਪਹਾੜ ਹਿਲਾਣ ਵਾਲਾ । ਤੇਰਾ , ਕੀ ਨਾਂ ਏ ? ਕਾਤੀ-ਰੋਸ਼ੇਕ , ਰਿੜਦਾ ਮਟਰ | ਚਲ 'ਕੱਠੇ ਚਲੀਏ ! “ਚਲ ! ਤੇ ਉਹ ਇਕੱਠੇ ਚਲ ਪਏ ; ਉਹ ਟੁਰਦੇ ਗਏ , ਟੁਰਦੇ ਗਏ ਤੇ ਅਖ਼ੀਰ ਜੰਗਲ 'ਚ ਉਹਨਾਂ ਨੂੰ ਇਕ ਬੰਦਾ ਮਿਲਿਆ। ਸ਼ਾਹ ਬਲੂਤ ਦੇ ਦਰਖ਼ਤ ਨੂੰ ਜੜੋ, ਪੁਟੱਣ ਲਈ ਉਹਨੂੰ ਸਿਰਫ਼ ਆਪਣਾ ਹਥ ਹੀ ਹਿਲਾਣਾ ਪੈਂਦਾ ਸੀ । "ਖ਼ੈਰ ਹੋਈ , ਦੋਸਤਾ ! ਕਾਤੀ-ਗੋਰੋਸ਼ੇਕ ਤੇ ਸਵੇਰਨੀ-ਗੋਰਾ ਨੇ ਬੁਲਾਇਆ ॥ ਤੁਹਾਡੀ ਵੀ ਖੈਰ ਹੋਏ !' “ਕੀ ਪਿਆ ਕਰਨੈਂ ? "ਟੂਰਨ ਲਈ ਥਾਂ ਬਣਾਣ ਵਾਸਤੇ ਦਰਖ਼ਤ ਪੁਟ ਰਿਹਾਂ। "ਕਿੱਧਰ ਨੂੰ ਚੜ੍ਹਾਈਆਂ ਨੇ ? "ਜਿਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ। "ਅਸੀਂ ਵੀ ਤਾਂ ਓਥੇ ਈ ਜਾ ਰਹੇ ਹਾਂ। ਨਾਂ ਕੀ ਆ ? "ਵੇਰਤੀ-ਦੂਬ , ਸ਼ਾਹ-ਬਤ ਪੁੱਟਣ ਵਾਲਾ । ਤੁਹਾਡੇ ਕੀ ਨਾਂ ਨੇ ? "ਕਾਤੀ-ਗੋਰੋਸ਼ੇਕ , ਰਿੜਦਾ ਮਟਰ ਤੇ ਸਵੇਰਨੀ-ਗੋਰਾ , ਪਹਾੜ ਹਿਲਾਣ ਵਾਲਾ | ਚਲ 'ਕੱਠੇ ਚਲੀਏ। “ਚੱਲੋ ! ਤੇ ਉਹ ਤਿੰਨੇ ਇਕੱਠੇ ਚਲ ਪਏ। ਉਹ ਟੁਰਦੇ ਗਏ ਤੇ ਟੁਰਦੇ ਗਏ , ਤੇ ਅਖ਼ੀਰ ਉਹਨਾਂ ਨੂੰ ਇਕ ਬੰਦਾ ੪੪