ਪੰਨਾ:ਮਾਣਕ ਪਰਬਤ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਲ ਨਾਲ ਟੰਗ ਦਿਤਾ। ਤੇ ਫੇਰ ਉਹਨੇ ਸਾਰਾ ਜੁ ਕੁਝ ਖਾਣ ਵਾਲਾ ਸੀ , ਖਾ ਲਿਆ , ਤੇ ਸਾਰਾ ਜੁ ਕੁਝ ਪੀਣ ਵਾਲਾ ਸੀ , ਪੀ ਲਿਆ , ਤੇ ਸਵੇਰਨੀ-ਗੋਰਾ ਦੀ ਪਿਠ ਤੋਂ ਮਾਸ ਦੀ ਇਕ ਲੰਮੀ ਸਾਰੀ ਲੜਫ਼ ਲਾਹ , ਚਲਾ ਗਿਆ।

ਸਵੇਰਨੀ-ਗੋਰਾ ਕਿਲ ਨਾਲ ਵੱਟ ਤੇ ਮਰੋੜੇ ਖਾਂਦਾ ਗਿਆ , ਜਿੰਨਾ ਚਿਰ ਉਹਨੇ ਆਪਣੇ ਆਪ ਨੂੰ ਛੁਡਾ ਨਾ ਲਿਆ , ਭਾਵੇਂ ਇਸ ਤਰ੍ਹਾਂ ਕਰਦਿਆਂ ਉਹਦੀ ਇਕ ਲਿੱਟ ਪੁੱਟੀ ਗਈ; ਫੇਰ ਉਹ ਨਵੇਂ ਸਿਰੋਂ ਰੋਟੀ ਪਕਾਣ ਵਿਚ ਜੁਟ ਗਿਆ। ਜਦੋਂ ਉਹਦੇ ਦੋਸਤ ਪਰਤੇ , ਉਹ ਅਜੇ ਵੀ ਉਹਦੇ ਵਿਚ ਰੁੱਝਾ ਹੋਇਆ ਸੀ।

ਰੋਟੀ ਪਕਾਂਦਿਆਂ ਫਿਰਕ ਕਿਉਂ ਹੋ ਗਈ ਆ ? ਉਹਨਾਂ ਹੈਰਾਨ ਹੋ ਪੁਛਿਆ ।

“ਮੈਨੂੰ ਉੱਘ ਆ ਗਈ ਸੀ ਤੇ ਚਿਤ-ਚੇਤਾ ਈ ਨਹੀਂ ਸੀ ਰਿਹਾ ," ਸਵੇਰਨੀ-ਗੋਰਾ ਨੇ ਜਵਾਬ ਦਿਤਾ।

ਉਹਨਾਂ ਢਿਡ ਭਰ ਕੇ ਖਾਧਾ-ਪੀਤਾ ਤੇ ਸੌਂ ਗਏ , ਤੇ ਅਗਲੀ ਸਵੇਰੇ ਪੌਕਾਤੀ-ਰੋਸ਼ੇਕ ਨੇ ਆਖਿਆ :

ਵੇਰਤੀ-ਦੂਥ , ਹੁਣ ਤੂੰ ਘਰ ਰਹੋ , ਤੇ ਬਾਕੀ ਦੇ ਅਸੀਂ ਸ਼ਿਕਾਰ ਖੇਡਣ ਜਾਨੇਂ ਹਾਂ।

ਉਹ ਚਲੇ ਗਏ , ਤੇ ਵੇਰਤੀ-ਦਬ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ , ਭੁੰਨੀਆਂ ਤੇ ਚਾੜੀਆਂ ਤੇ ਫੇਰ ਸੌਣ ਲਈ ਲੰਮਾ ਪੈ ਗਿਆ। ਚਾਣਚਕ ਹੀ ਬੂਹੇ ਤੇ ਖੜਾਕ ਹੋਇਆ । ' ਬੂਹਾ ਖੋਲ੍ਹ ! ਕਿਸੇ ਆਵਾਜ਼ ਦਿਤੀ।

"ਕਿਥੋਂ ਆਇਐ ਬੋਲ , ਆਪੇ ਪਿਆ ਖੋਲ ! ਵੇਰਤੀ-ਦੂਬ ਨੇ ਪਰਤਵਾਂ ਜਵਾਬ ਦਿਤਾ । "

ਮੈਨੂੰ ਦਹਿਲੀਜ਼ ਪਾਰ ਕਰਾ ! ਉਹੀਉ ਆਵਾਜ਼ ਫੇਰ ਚਿਲਕੀ । “ਤੈਨੂੰ ਪਤਾ ਨਾ ਸਾਰ , ਆਪੇ ਕਰ ਪਿਆ ਪਾਰ ! ਵੇਰਤੀ-ਦੂਬ ਨੇ ਜਵਾਬ ਦਿਤਾ । ਤੇ ਵੇਖੋ ! - ਝੁੱਗੀ ਵਿਚ ਇਕ ਕੱਦੋਂ ਏਡਾ ਛੋਟਾ ਬੁੱਢਾ ਆਦਮੀ ਚੜ੍ਹ ਆਇਆ , ਜਿੱਡਾ ਛੋਟਾ ਆਦਮੀ ਕਦੀ ਕਿਸੇ ਨਹੀਂ ਸੀ ਵੇਖਿਆ ; ਉਹਦੀ ਦਾੜੀ ਏਨੀ ਲੰਮੀ ਸੀ ਕਿ ਉਹਨੇ ਜ਼ਮੀਨ ਉਤੇ ਪੂਰੇ ਪੰਜ ਫੁਟ ਮੱਲੇ ਹੋਏ ਸਨ। ਉਹਨੇ ਵੇਰਤੀ-ਦੂਬ ਨੂੰ ਫਤਿਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉਤੇ ਚੁੱਕੇ ਇਕ ਕਿਲ ਨਾਲ ਟੰਗ ਦਿਤਾ , ਤੇ ਫੇਰ ਉਹਨੇ ਸਾਰਾ ਜੁ ਕੁਝ ਖਾਣ ਵਾਲਾ ਸੀ , ਖਾ ਲਿਆ , ਤੇ ਸਾਰੇ ਜੁ ਕੁਝ ਪੀਣ ਵਾਲਾ ਸੀ , ਪੀ ਲਿਆ , ਤੇ ਵੇਰਤੀ-ਦੂਬ ਦੀ ਪਿਠ ਤੋਂ ਮਾਸ ਦੀ ਇਕ ਲੰਮੀ ਸਾਰੀ ਲੜਫ਼ ਲਾਹ , ਚਲਾ ਗਿਆ। ਵੇਰਤੀ-ਦੁਬ ਨੇ ਏਧਰ ਓਧਰ ਵਟ ਤੇ ਮਰੋੜੇ ਖਾਧੇ , ਤੇ ਉਹ ਇੰਜ ਤੜਫ਼ਦਾ ਰਿਹਾ , ਜਿਵੇਂ ਪਾਣੀ ਬਿਨ ਮੱਛੀ ਤੜਫ਼ਦੀ ਏ , ਤੇ ਅਖ਼ੀਰ ਉਹ ਆਪਣੇ ਆਪ ਨੂੰ ਛੁਡਾਣ ਤੇ ਭੰਜੇ ਆ ਪੈਣ ਵਿਚ ਸਫਲ ਹੋ ਗਿਆ । ਇਕਦਮ ਹੀ ਉਹ ਰੋਟੀ ਨਵੇਂ ਸਿਰੋਂ ਪਕਾਣ ਵਿਚ ਜੁਟ ਗਿਆ। ਉਹਦੇ ਦੋਸਤ ਆਏ ਤੇ ਹੈਰਾਨ ਰਹਿ ਗਏ। ਰੋਟੀ ਪਕਾਂਦਿਆਂ ਏਨੀ ਚਿਰਕ ਕਿਉਂ ਹੋ ਗਈ ਆ ?” “ਮੈਨੂੰ ਜ਼ਰੂਰ ਉਂਘ ਆ ਗਈ ਹੋਵੇਗੀ , ਉਹਨੇ ਆਖਿਆ। ਪਰ ਸਵੇਰ-ਗੋਰਾ ਕੁਝ ਵੀ ਨਾ ਬੋਲਿਆ , ਕਿਉਂ ਜੁ ਉਹਨੂੰ ਸੱਚੀ ਗਲ ਦਾ ਪਤਾ ਸੀ। ਤੀਜੇ ਦਿਨ ਘਰ ਰਹਿਣ ਵਾਲਾ ਕਰੁਤੀ-ਉਸ ਸੀ ਤੇ ਉਹਦੇ ਨਾਲ ਵੀ ਉਹੀਉ ਕੁਝ ਹੀ ਬੀਤਿਆ ! ਕਾਤੀ - ਗੁਰਸ਼ੇਕ ਨੇ ਆਖਿਆ : “ਤੁਸੀਂ ਸਾਰੇ ਦੇ ਸਾਰੇ ਰੋਟੀ ਪਕਾਣ ’ਚ ਬੜੇ ਜਿੱਲੇ ਹੋ ! ਪਰ ਕੋਈ ਗੱਲ ਨਹੀਂ। ਕਲ਼ ਤੁਸੀਂ ਸ਼ਿਕਾਰ 'ਤੇ ਜਾਣਾ , ਤੇ ਮੈਂ ਘਰ ਰਹਾਂਗਾ। ੪੬