ਪੰਨਾ:ਮਾਣਕ ਪਰਬਤ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਡਰ ਨਾ , ਮੈਂ ਤੈਨੂੰ ਛੁਡਾ ਦਿਆਂਗਾ। ਤੇ ਮੈਨੂੰ ਹੁਣ ਉਹਦੇ ਵਲ ਲੈ ਜਾ !"

ਉਹ ਉਹਨੂੰ ਛੋਟੇ ਕੱਦ ਵਾਲੇ ਬੁੱਢੇ ਆਦਮੀ ਵਲ ਲੈ ਗਈ ਤੇ ਮੌਕਾਤੀ-ਰੋਸ਼ੇਕ ਨੇ ਵੇਖਿਆ ਤੇ ਤਕਿਆ ਕਿ ਸ਼ਹਿਜ਼ਾਦੀ ਨੇ ਸਚ ਹੀ ਕਿਹਾ ਸੀ , ਕਿਉਂ ਜੁ ਛੋਟੇ ਕੱਦ ਵਾਲਾ ਬੁਢੜਾ ਓਥੇ ਬੈਠਾ ਸੀ , ਪਰ ਓਦੋਂ ਤਕ ਉਹਨੇ ਆਪਣੀ ਦਾੜੀ ਸ਼ਾਹ ਬਲੂਤ ਦੇ ਦਰਖ਼ਤ ਵਿਚੋਂ ਕਢ ਲਈ ਹੋਈ ਸੀ । ਕਾਤੀ-ਰੋਸ਼ੇਕ ਨੂੰ ਵੇਖ ਗੁੱਸੇ ਨਾਲ ਉਹ ਚਿਲਕਿਆ :

“ਕੀ ਕਰਨ ਆਇਐ ? ਲੜਾਈ ਕਰਨ ਲਈ ਜਾਂ ਸੁਲਾਹ ਕਰਨ ਲਈ ?"

ਮੈਨੂੰ ਤੇਰੇ ਨਾਲ ਸੁਲਾਹ ਨਹੀਂ ਚਾਹੀਦੀ , ਕਾਤੀ-ਗੋਰਸ਼ੇਕ ਨੇ ਜਵਾਬ ਦਿਤਾ।“ਆ ਲੜਾਈ ਲੜੀਏ ।

ਫੇਰ ਉਹਨਾਂ ਤਲਵਾਰਾਂ ਟਕਰਾਈਆਂ , ਤੇ ਡਾਢੀ ਹੁੰਦੀ ਨਾਲ ਤੇ ਕਿੰਨਾ ਹੀ ਚਿਰ ਲੜਦੇ ਗਏ , ਤੇ ਅਖੀਰ ,

ਪੱਕਾਤੀ-ਰੋਸ਼ੇਕ ਦੇ ਇਕ ਵਾਰ ਨਾਲ ਛੋਟੇ ਕੱਦ ਵਾਲਾ ਬੁਢੜਾ ਚੀਰਿਆ ਗਿਆ ਤੇ ਮਰ ਕੇ ਡਿਗ ਪਿਆ। | ਕਾਤੀ-ਗਰੋਸ਼ੇਕ ਤੇ ਸ਼ਹਿਜ਼ਾਦੀ ਨੇ ਸਾਰਾ ਸੋਨਾ ਤੇ ਹੀਰੇ-ਜਵਾਹਰ ਚੁਕ ਲਏ , ਤੇ ਇਸ ਖਜ਼ਾਨੇ ਨਾਲ ਤਿੰਨ ਬੋਰੀਆਂ ਭਰ , ਉਸ ਟੋਏ ਵਲ ਹੋ ਪਏ , ਜਿਥੋਂ ਕਾਤੀ-ਗੋਰੋਸ਼ੇਕ ਉਤਰਿਆ ਸੀ ।

ਉਹ ਟੋਏ ਕੋਲ ਆਏ , ਤੇ ਔਕਾਤੀ-ਰੋਸ਼ੇਕ ਨੇ ਉਪਰ ਆਪਣੇ ਦੋਸਤਾਂ ਨੂੰ ਆਵਾਜ਼ ਦਿਤੀ : “ਓਏ , ਮੇਰੇ ਭਰਾਵੋ , ਓਥੇ ਹੋ ? “ਹਾਂ ! ਉਹਦੇ ਦੋਸਤਾਂ ਨੇ ਜਵਾਬ ਵਿਚ ਆਵਾਜ਼ ਦਿੱਤੀ । ਫੇਰ ਔਕਾਤੀ-ਗਰੋਸ਼ੇਕ ਨੇ ਇਕ ਬੋਰੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤੇ ਆਪਣੇ ਦੋਸਤਾਂ ਨੂੰ ਆਵਾਜ਼ ਦਿਤੀ ਕਿ ਉਪਰ ਖਿਚ ਲੈਣ। “ਇਹ ਤੁਹਾਡੀ ਜੇ ! ਉਹਨੇ ਹਾਕ ਮਾਰੀ। ਉਹਨਾਂ ਬੋਰੀ ਖਿਚ ਲਈ ਤੇ ਰੱਸੀ ਫੇਰ ਲਮਕਾ ਦਿਤੀ , ਤੇ ਪੋਕਾਤੀ-ਰੋਸ਼ੇਕ ਨੇ ਉਹਦੇ ਨਾਲ ਦੂਜੀ ਬੋਰੀ ਬੰਨ ਦਿਤੀ। ਇਹ ਵੀ ਤੁਹਾਡੀ ਜੇ !' ਉਹਨੇ ਫੇਰ ਹਾਕ ਮਾਰੀ। ਤੇ ਤੀਜੀ ਬੋਰੀ ਵੀ ਉਹਨੇ ਉਹਨਾਂ ਨੂੰ ਦੇ ਦਿਤੀ । ਛੋਟੇ ਕੱਦ ਵਾਲੇ ਬੁੱਢੇ ਤੋਂ ਉਹਨੇ ਜੁ ਕੁਝ ਵੀ ਲਿਆ ਸੀ , ਉਹ ਉਹਨੇ ਉਹਨਾਂ ਨੂੰ ਦੇ ਦਿਤਾ। ਉਸ ਪਿਛੋਂ ਉਹਨੇ · ਸ਼ਹਿਜ਼ਾਦੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ। “ਹੁਣ ਇਹ ਮੇਰੀ ਜੇ !" ਉਹਨੇ ਹਾਕ ਮਾਰੀ । ਤਿੰਨਾਂ ਦੋਸਤਾਂ ਨੇ ਸ਼ਹਿਜ਼ਾਦੀ ਨੂੰ ਉਪਰ ਖਿਚ ਲਿਆ , ਤੇ ਹੁਣ ਥੱਲੇ ਸਿਰਫ਼ ਪੋਕਾਤੀ-ਗੋਰਸ਼ੇਕ ਹੀ ਰਹਿ ਗਿਆ ਸੀ। ਇਸ ਤੇ ਉਹ ਸੋਚਣ ਲਗ ਪਏ। “ਉਹਨੂੰ ਕਿਉਂ ਉਪਰ ਖਿੱਚੀਏ ? ਉਹਨਾਂ ਆਖਿਆ। “ਜੋ ਉਹਨੂੰ ਓਥੇ ਰਹਿਣ ਦਈਏ , ਤਾਂ ਸ਼ਹਿਜ਼ਾਦੀ ਵੀ ਸਾਡੀ ਹੋ ਜਾਏਗੀ। ਚਲੋ , ਉਹਨੂੰ ਥੋੜਾ ਜਿਹਾ ਖਿਚ ਲੈਣੇ ਹਾਂ ਤੇ ਫੇਰ ਛਡ ਦੇਣੇ ਹਾਂ , ਤੇ ਉਹ ਡਿਗ ਪਏਗਾ ਤੇ ਮਰ ਜਾਏਗਾ।" . ਪੋਕਾਤੀ-ਗਰੋਸ਼ੇਕ ਨੂੰ ਸੁਝ ਗਿਆ , ਉਹ ਕੀ ਕਰਨ ਵਾਲੇ ਸਨ , ਤੇ ਉਹਨੇ , ਰੱਸੀ ਨਾਲ ਇਕ ਬਹੁਤ ਵੱਡੇ ਪੱਥਰ · ਨੂੰ ਬੰਦਿਆਂ , ਹਾਕ ਮਾਰੀ : 4-2791 ੪੯