ਪੰਨਾ:ਮਾਣਕ ਪਰਬਤ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਹੁਣ ਮੈਨੂੰ ਖਿਚ ਲਓ !

ਤੇ ਉਹਨਾਂ ਪੱਥਰ ਨੂੰ ਕੁਝ ਉਪਰ ਖਿਚਿਆ ਤੇ ਫੇਰ ਰੱਸੀ ਛਡ ਦਿਤੀ , ਇਸ ਤਰ੍ਹਾਂ ਕਿ ਪੱਥਰ ਘੁੰਮ ਕਰਦਾ ਹੇਠ ਆ ਪਿਆ। ' ਤੇ ਇਹੋ ਜਿਹੇ ਨੇ ਮੇਰੇ ਦੋਸਤ !

ਪੱਕਾਤੀ-ਗੋਰੋਸ਼ੇਕ ਨੇ ਦਿਲ ਵਿਚ ਸੋਚਿਆ , ਤੇ ਉਹ ਟੋਏ ਦੀ ਤਹਿ ਵਾਲੀ ਦੁਨੀਆਂ ਵਿਚ ਘੁੰਮਣ ਲਈ ਨਿਕਲ ਪਿਆ। ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਵੇਖੋ ਹੋਇਆ ਕੀ ! ਅਸਮਾਨ ਉਤੇ ਝਖੱੜ ਵਾਲੇ ਬੱਦਲ ਛਾ ਗਏ ਤੇ ਮੀਂਹ ਵੱਸਣ ਲਗ ਪਿਆ , ਤੇ ਗੜਾ ਵੀ ਪੈਣ ਲਗ ਪਿਆ। ਮੌਕਾਤੀ-ਗੋਰਸ਼ੇਕ ਸ਼ਾਹ ਬਲੂਤ ਦੇ ਇਕ ਦਰਖ਼ਤ ਥੱਲੇ ਲੁਕ ਗਿਆ , ਤੇ ਅੱਚਣਚੇਤੀ ਹੀ ਉਹਨੂੰ ਦਰਖ਼ਤ ਦੀ ਟੀਸੀ ਤੋਂ ਆਲ੍ਹਣੇ ਵਿਚੋਂ ਉਕਾਬ ਦੇ ਬਚਿਆਂ ਦੀ ਚੀਂ-ਚੀਂ ਸੁਣੀਤੀ। ਤੇ ਫੇਰ ਉਹ ਸ਼ਾਹ ਬਲੂਤ ਦੇ ਦਰਖ਼ਤ 'ਤੇ ਚੜ੍ਹ ਗਿਆ ਤੇ ਉਹਨੇ ਉਕਾਬ ਦੇ ਬਚਿਆਂ ਨੂੰ ਆਪਣੇ ਗਰਮ ਕੋਟ ਨਾਲ ਢਕ ਦਿਤਾ। ਓਦੋਂ ਤਕ ਮੀਂਹ ਦੇ ਪਰਨਾਲੇ ਛੁਟ ਪਏ ਹੋਏ ਸਨ , ਤੇ ਇਕ ਬਹੁਤ ਵੱਡਾ ਉਕਾਬ ਉਡਦਾ ਆਇਆ , ਉਹ ਜਿਹਦੇ ਆਲ੍ਹਣੇ ਵਿਚ ਬੱਚੇ ਸਨ। ਉਹਨੇ ਵੇਖਿਆ , ਬੱਚੇ ਢਕੇ ਹੋਏ ਸਨ ਤੇ ਉਹਨੇ ਪੁਛਿਆ : “ ਬਚੜਿਓ , ਕਿੰਨੇ ਢਕਿਐ ਤੁਹਾਨੂੰ ?

ਤੇ ਉਕਾਬ ਦੇ ਬਚਿਆਂ ਨੇ ਜਵਾਬ ਦਿਤਾ :

ਤੈਨੂੰ ਤਾਂ ਦੱਸੀਏ , ਜੇ ਤੂੰ ਉਹਨੂੰ ਖਾ ਨਾ ਜਾਏ। ਉਕਾ ਨਾ ਡਰੋ , ਮੈਂ ਨਹੀਂ ਖਾਵਾਂਗਾ।" “ਚੰਗਾ ,

ਉਹ ਦਰਖ਼ਤ ਥੱਲੇ ਬੈਠਾ ਆਦਮੀ ਦਿਸਦਾ ਈ ? ਇਹ ਸੀ , ਜਿਨੇ ਢਕਿਆ ਸੀ। ਤੇ ਉਕਾਬ ਉਡ ਹੇਠਾਂ ਕਾਤੀ-ਗੋਰਸ਼ੇਕ ਕੋਲ ਆ ਗਿਆ।ਜ ਚਾਹੇਂ , ਮੈਨੂੰ ਆਖ ਕਰਨ ਲਈ, ਤੇ ਮੈਂ ਕਰਾਂਗਾ ," ਉਹਨੇ ਕਿਹਾ। “ਇਹ ਪਹਿਲੀ ਵੇਰ ਏ . ਜਦੋਂ ਮੇਰਾ ਕੋਈ ਬੱਚਾ , ਮੇਰੇ ਕੋਲ ਨਾ ਹੋਣ ਵੇਲੇ , ਏਡੇ ਮੀਂਹ 'ਚ ਡੁਬਿਆ ਨਾ ਹੋਵੇ । “ਮੈਨੂੰ ਏਥੋਂ ਬਾਹਰ ਮੇਰੀ ਆਪਣੀ ਦੁਨੀਆਂ 'ਚ ਲੈ ਜਾ , ਕਾਤੀ-ਗੋਰੇਸ਼ੇਕ ਨੇ ਆਖਿਆ ! ਇਹ ਮੈਨੂੰ ਤੂੰ ਕੋਈ ਸੌਖਾ ਕੰਮ ਨਹੀਉਂ ਪਾਇਆ ," ਉਕਾਬ ਨੇ ਜਵਾਬ ਦਿਤਾ । “ਪਰ ਚਾਰਾ ਕੋਈ ਨਹੀਂ । ਜੋ ਤੂੰ ਆਖਿਐ , ਮੈਂ ਵਾਹ ਲਾਵਾਂਗਾ ਕਰਨ ਦੀ। ਅਸੀਂ ਆਪਣੇ ਨਾਲ ਛੇ ਪੀਪੀਆਂ ਮਾਸ ਦੀਆਂ ਤੇ। ਛੇ ਪੀਪੀਆਂ ਪਾਣੀ ਦੀਆਂ ਲੈ ਜਾਵਾਂਗੇ । ਜਦੋਂ ਵੀ ਮੈਂ ਸਿਰ ਸੱਜੇ ਪਾਸੇ ਮੋੜਾਂ , ਤੂੰ ਮੇਰੇ ਮੂੰਹ 'ਚ ਮਾਬ ਦੀ ਬਟੀ ਪਾਣੀ ਹੋਵੇਗੀ , ਤੇ ਜਦੋਂ ਵੀ ਮੈਂ ਮੂੰਹ ਖੱਬੇ ਪਾਸੇ ਮੋੜਾਂ , ਤਾਂ ਤੂੰ ਮੈਨੂੰ ਘੁਟ ਪਾਣੀ ਦਾ ਪਿਆਣਾ ਹੋਵੇਗਾ ! ਜੇ , ਜਿਵੇਂ ਮੈਂ ਕਹਿ ਰਿਹਾਂ , ਤੂੰ ਨਾ ਕੀਤਾ , ਮੈਂ ਓਥੇ ਕਦੀ ਵੀ ਨਹੀਂ ਪਹੁੰਚ ਸਕਾਂਗਾ , ਤੇ ਰਾਹ 'ਚ ਹੇਠਾਂ ਭੇਜੇ ਜਾ ਪਾਂਗਾ।

ਉਹਨੇ ਛੇ ਪੀਪੀਆਂ ਮਾਸ ਦੀਆਂ ਤੇ ਛੇ ਪੀਪੀਆਂ ਪਾਣੀ ਦੀਆਂ ਲੈ ਲਈਆਂ , ਪੱਕਾਤੀ-ਗੋਰਸ਼ੇਕ ਉਕਾਈ ਦੀ ਪਿਠ ਉਤੇ ਚੜ੍ਹ ਬੈਠਾ ਤੇ ਉਹ ਉਡੇ ਪਏ ! ਉਹ ਉਡਦੇ ਗਏ , ਉਡਦੇ ਗਏ , ਤੇ ਜਦੋਂ ਵੀ ਉਕਾਬ ਸਿਰ ਸੱਜੇ ਪਾਸੇ ਮੋੜਦਾ , ਕਾਤੀ-ਰੋਸ਼ੇਕ ਉਹਦੇ ਮੂੰਹ ਵਿਚ ਕੁਝ ਮਾਸ ਪਾ ਦੇਂਦਾ , ਤੇ ਜਦੋਂ ਵੀ ਉਹ ਸਿਰ ਖੱਬ ਪਾਸੇ ਮੋੜਦਾ , ਉਹ ਉਹਨੂੰ ਘੁਟ ਪਾਣੀ ਦਾ ਪਿਆ ਦੇਂਦਾ। ਕਿੰਨਾ ਹੀ ਚਿਰ ਲੰਘ ਗਿਆ ਤੇ ਉਹ ਅਜੇ ਵੀ ਉਡਦੇ ਜਾ ਰਹੇ ਸਨ , ਪਰ ਹੁਣ ਮਨੁਖਾਂ ਦੀ ਦੁਨੀਆ o