ਪੰਨਾ:ਮਾਣਕ ਪਰਬਤ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਪਹੁੰਚਣ ਲਈ ਵਾਟ ਥੋੜੀ ਜਿਹੀ ਰਹਿ ਗਈ ਸੀ। ਉਕਾਬ ਨੇ ਮਾਸ ਲਈ ਸਿਰ ਸੱਜੇ ਪਾਸੇ ਮੋੜਿਆ , ਪਰ ਕੋਈ ਵੀ ਬੋਟੀ ਬਾਕੀ ਨਹੀਂ ਸੀ ਬਚੀ ਹੋਈ । ਤਾਂ ਪੱਕਾਤੀ-ਸ਼ੇਕ ਨੇ ਆਪਣੀ ਲਤ ਦਾ ਇਕ ਡਕਰਾ ਲਾਹਿਆ ਤੇ ਉਕਾਬ ਦੇ ਮੂੰਹ ਵਿਚ ਸੁਟ ਦਿਤਾ। ਉਹ ਫੇਰ ਉਪਰ ਉਡ ਪਏ , ਤੇ ਉਕਾਬ ਨੇ ਪੁਛਿਆ :

“ਇਹ ਮੈਨੂੰ ਖਾਣ ਲਈ ਕੀ ਦਿਤਾ ਈ ? ਬੜਾ ਸੁਆਦੀ ਏ।

‘ਆਪਣੇ ਮਾਸ ਦੀ ਬੋਟੀ , ਲਤ ਵਲ ਸੈਣਿਤ ਕਰਦਿਆਂ , ਕਾਤੀ-ਗੋਰਸ਼ੇਕ ਨੇ ਜਵਾਬ ਦਿੱਤਾ। ਫੇਰ ਉਕਾਬ ਨੇ ਬੇਟੀ ਕਢ ਦਿਤੀ ਤੇ ਇਕ ਪਾਸੇ ਉਡਿਆ ਤੇ ਜਾਦੂ ਦਾ ਪਾਣੀ ਲੈ ਆਇਆ ! ਤੇ ਜਿਵੇਂ ਹੀ ਉਹਨਾਂ ਕੱਢੀ ਹੋਈ ਬੋਟੀ ਨੂੰ ਪੱਕਾਤੀ-ਰੋਸ਼ੇਕ ਦੇ ਫਟ ਉਤੇ ਰਖਿਆ , ਤੇ ਉਹਦੇ ਉਤੇ ਕੁਝ ਪਾਣੀ ਛਿੜਕਿਆ , ਤਿਵੇਂ ਹੀ , ਵੇਖਦਿਆਂ ਵੇਖਦਿਆਂ , ਲਤ ਫੇਰ ਸਬੂਤ ਦੀ ਸਬੂਤ ਹੋ ਗਈ।

ਇਸ ਪਿਛੋਂ ਉਕਾਬ ਵਾਪਸ ਘਰ ਵਲ ਨੂੰ ਉਡ ਗਿਆ , ਤੇ ਪੱਕਾਤੀ-ਗੋਰੋਸ਼ੇਕ ਆਪਣੇ ਤਿੰਨਾਂ ਦੋਸਤਾਂ ਦੀ ਭਾਲ ਵਿਚ ਨਿਕਲ ਪਿਆ।

ਪਰ ਤਿੰਨੇ ਦੋਸਤ ਸ਼ਹਿਜ਼ਾਦੀ ਦੇ ਪਿਓ ਦੇ ਮਹਿਲੀਂ ਪੁੱਜੇ ਹੋਏ ਸਨ ਤੇ ਹੁਣ ਉਥੇ ਰਹਿ ਰਹੇ ਸਨ ਤੇ ਆਪੋ ਵਿਚ ਝਗੜ ਰਹੇ ਸਨ , ਇਸ ਲਈ ਕਿ ਹਰ ਕੋਈ ਚਾਹੁੰਦਾ ਸੀ , ਸ਼ਹਿਜ਼ਾਦੀ ਨਾਲ ਵਿਆਹ ਕਰਾਏ , ਤੇ ਉਹਨੂੰ ਦੂਜੇ ਲਈ ਛਡਣਾ ਨਹੀਂ ਸੀ ਚਾਹੁੰਦਾ।

ਪੌਕਾਤੀ-ਗੋਰੋਸ਼ੇਕ ਨੇ ਉਹਨਾਂ ਨੂੰ ਮਹਿਲੀਂ ਜਾ ਲਭਿਆ , ਤੇ ਉਹਨੂੰ ਵੇਖ ਉਹਨਾਂ ਦਾ ਤਰਾਹ ਨਿਕਲ ਗਿਆ , ਇਸ ਲਈ ਕਿ ਉਹ ਸੋਚ ਸਕਦੇ ਸਨ ਕਿ ਔਕਾਤੀ-ਗੋਰੋਸ਼ੇਕ ਉਹਨਾਂ ਨੂੰ ਮਾਰ ਦੇਵੇਗਾ । ਔਕਾਤੀ-ਗੋਰੇਸ਼ੇਕ ਨੇ ਆਖਿਆ : ਮੇਰੇ ਨਾਲ ਤਾਂ ਮੇਰੇ ਆਪਣੇ ਭਰਾਵਾਂ ਨੇ ਧਰੋਹ ਕਮਾਇਆ ਸੀ , ਏਸ ਲਈ ਮੈਂ ਤੁਹਾਡੇ ਤੋਂ ਕੀ ਆਸ ਰਖ ਸਕਨਾਂ ! ਮੈਂ ਤੁਹਾਨੂੰ ਬਖ਼ਸ਼ ਈ ਸਕਨਾਂ। ਤੇ ਉਹਨੇ ਬਖ਼ਸ਼ ਉਹਨਾਂ ਨੂੰ ਦਿਤਾ , ਤੇ ਆਪ ਸ਼ਹਿਜ਼ਾਦੀ ਨਾਲ ਵਿਆਹ ਕਰਾ ਲਿਆ , ਤੇ ਓਦੋਂ ਤੋਂ ਉਹਦੇ ਨਾਲ ਪਿਆਰ ਤੇ ਖੁਸ਼ੀ ਸਹਿਤ ਰਹਿ ਰਿਹਾ ਏ।