ਪੰਨਾ:ਮਾਣਕ ਪਰਬਤ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਲਾ ਤੇ ਬੁਰਾ ਯੂਕਰੇਨੀ ਪਰੀ - ਕਹਾਣੀ

ਇਕ ਵਾਰੀ ਦੀ ਗਲ ਏ , ਦੋ ਭਰਾ ਹੁੰਦੇ ਸਨ ; ਦੋਵਾਂ ਵਿਚੋਂ ਇਕ ਰੱਜਾ-ਪੁੱਜਾ ਸੀ ਤੇ ਇਕ ਕੰਗਾਲ॥ ਇਕ ਦਿਨ ਉਹਨਾਂ ਦਾ ਮੇਲ ਹੋ ਪਿਆ ਤੇ ਉਹ ਗੱਲਾਂ ਕਰਨ ਲਗ ਪਏ , ਤੇ ਕੰਗਾਲ ਭਰਾ ਨੇ ਕਿਹਾ :

ਜ਼ਿੰਦਗੀ ਭਾਵੇਂ ਕਹਿਰ ਕਮਾਂਦੀ ਏ , ਫੇਰ ਵੀ ਬੁਰੇ ਨਾਲੋਂ ਭਲਾ ਕਰਨਾ ਚੰਗੈ ।

ਕਮਾਲ ਦੀ ਗਲ ਆਖੀ ਆ , ਰੱਜੇ-ਪੁੱਜੇ ਭਰਾ ਨੇ ਕਿਹਾ। “ਹੁਣ ਦੁਨੀਆਂ 'ਚ ਭਲੇ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ , ਸਿਰਫ਼ ਬੁਰਾ ਈ ਬੁਰਾ ਰਹਿ ਗਿਐ। ਭਲਾ ਕਰਨ ਨਾਲ ਕੁਝ ਨਹੀਂ ਬਣਦਾ।”

ਪਰ ਕੰਗਾਲ ਭਰਾ ਆਪਣੀ ਗਲ ਉਤੇ ਅੜਿਆ ਰਿਹਾ ।

“ਨਹੀਂ , ਭਰਾਵਾ , ਉਹਨੇ ਆਖਿਆ, “ਮੇਰਾ ਅਜੇ ਵੀ ਖ਼ਿਆਲ ਏ , ਭਲਾ ਕੀਤੇ ਦਾ ਫਲ ਮਿਲਦੈ। ਠੀਕ ਏ ਫੇਰ , ' ਰੱਜੇ-ਪੁੱਜੇ ਭਰਾ ਨੇ ਕਿਹਾ। “ਚਲ ਸ਼ਰਤ ਲਾਈਏ , ਤੇ ਜਾਈਏ , ਤੇ ਪਹਿਲੇ ਤਿੰਨ ਜਣੇ , ਜੁ ਸਾਨੂੰ ਮਿਲਣ , ਉਹਨਾਂ ਤੋਂ ਪੁਛੀਏ। ਜੇ ਉਹ ਕਹਿਣ , ਤੂੰ ਠੀਕ ਏ , ਤਾਂ ਜੁ ਕੁਝ ਵੀ ਮੇਰੇ ਕੋਲ ਏ, ਤੇਰਾ ਹੋ ਜਾਏਗਾ। ਪਰ ਜੇ ਉਹ ਕਹਿਣ , ਮੈਂ ਠੀਕ ਹਾਂ , ਤਾਂ ਜੁ ਕੁਝ ਵੀ ਤੇਰੇ ਕੋਲ ਏ, ਉਹ ਮੇਰਾ ਹੈ ਜਾਏਗਾ । ਚਲ ਇੰਜ ਈ ਸਹੀ ! ਕੰਗਾਲ ਮੰਨ ਗਿਆ। ਉਹ ਸੜਕੇ-ਸੜਕ ਹੋ ਪਏ , ਟੁਰਦੇ ਗਏ ਤੇ ਟੁਰਦੇ ਗਏ ਤੇ ਉਹਨਾਂ ਨੂੰ ਇਕ ਆਦਮੀ ਮਿਲਿਆ । ਜਿਹੜਾ ਇਕ ਥਾਉਂ ਆ ਰਿਹਾ ਸੀ, ਜਿਥੇ ਉਹ ਸਾਰੀ ਰੁੱਤ ਕੰਮ ਕਰਦਾ ਰਿਹਾ ਸੀ। ੫੨