ਪੰਨਾ:ਮਾਣਕ ਪਰਬਤ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਠੀਕ ਏ , ਹੁਣ , ਭਰਾਵਾ , ਰੱਜੇ-ਪੁੱਜੇ ਨੇ ਕਿਹਾ। ਚਲ ਘਰ ਚਲੀਏ । ਜੂ ਕੁਝ ਵੀ ਹੈ ਈ , ਮੈਨੂੰ ਦੇਣਾ ਪਈਗਾ ! |

ਕੰਗਾਲ ਘਰ ਗਿਆ , ਤੇ ਉਹਦਾ ਦਿਲ ਬਹੁਤ ਦੁਖਿਆ ਹੋਇਆ ਸੀ । ਤੇ ਰੱਜੇ-ਪੁੱਜਾ ਉਹਦਾ ਸਾਰੇ ਦਾ ਸਾਰਾ ਮਾੜਾ-ਮੋਟਾ ਮਾਲ-ਅਸਬਾਬ ਚਕ ਕੇ ਲੈ ਗਿਆ ਤੇ ਉਹਦੇ ਕੋਲ ਸਿਰਫ਼ ਉਹਦੀ ਝੁੱਗੀ ਛਡ ਗਿਆ। " ਹਾਲ ਦੀ ਘੜੀ ਤੂੰ ਏਥੇ ਰਹਿ ਸਕਣੋਂ ," ਉਹਨੇ ਆਖਿਆ। “ਅਜੇ ਮੈਨੂੰ ਇਹਦੀ ਲੋੜ ਨਹੀਂ । ਪਰ ਛੇਤੀ ਈ ਤੈਨੂੰ ਰਹਿਣ ਲਈ ਹੋਰ ਥਾਂ ਲਭਣੀ ਪਏਗੀ।

ਕੰਗਾਲ ਆਪਣੇ ਘਰ ਵਾਲਿਆਂ ਨਾਲ ਝੁਗੀ ਵਿਚ ਬਹਿ ਗਿਆ , ਤੇ ਉਹਨਾਂ ਲਈ ਖਾਣ ਨੂੰ ਚੱਪਾ ਰੋਟੀ ਵੀ ਨਹੀਂ ਸੀ ਤੇ ਨਾ ਕੋਈ ਹੋਰ ਚੀਜ਼ , ਤੇ ਕੋਈ ਥਾਂ ਵੀ ਨਹੀਂ ਸੀ , ਜਿਥੇ ਕੁਝ ਕਮਾਇਆ ਜਾ ਸਕੇ , ਇਸ ਲਈ ਕਿ ਫ਼ਸਲਾਂ ਲਈ ਸਾਲ ਮੰਦਾ ਸੀ। ਕੰਗਾਲ ਨੇ ਸਾਰਾ ਕੁਝ ਜਰਨ ਦਾ ਜਤਨ ਕੀਤਾ , ਤੇ ਕੁਝ ਚਿਰ ਉਹ ਕਰ ਸਕਿਆ , ਪਰ ਉਹਦੇ ਬੱਚੇ ਭੁੱਖ ਨਾਲ ਕੁਰਲਾਣ ਲਗ ਪਏ , ਤੇ ਉਹਨੇ ਇਕ ਬੋਰੀ ਚੁੱਕੀ ਤੇ ਆਟਾਂ ਮੰਗਣ ਲਈ ਰੱਜੇ-ਪੁੱਜੇ ਭਰਾ ਕੋਲ ਗਿਆ। “ ਮੈਨੂੰ ਟੋਪਾ ਆਟੇ ਦਾ ਜਾਂ ਦਾਣਿਆਂ ਦਾ ਦੇ , ਜੂ ਵੀ ਦੇ ਸਕਣੈ ,' ਉਹਨੇ ਆਖਿਆ। "ਘਰ 'ਚ ਖਾਣ ਨੂੰ ਕੁਝ ਨਹੀਂ , ਤੇ ਭੁਖ ਨਾਲ ਬਚਿਆਂ ਦੇ ਢਿੱਡ ਫੁਲ ਗਏ ਨੇ ! ਰੱਜੇ-ਪੁੱਜੇ ਭਰਾ ਨੇ ਕਿਹਾ : “ਟੋਪਾ ਆਟੇ ਦਾ ਲੈ ਜਾ , ਜੇ ਮੈਨੂੰ ਆਪਣਾ ਇਕ ਆਨਾ ਕਢ ਲੈਣ ਦੇ ਤਾਂ। ਕੰਗਾਲ ਨੇ ਗਲ ਨੂੰ ਸੋਚਿਆ। ਉਹਨੂੰ ਸੋਝੀ ਸੀ ਕਿ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ । “ਇੰਜ ਈ ਸਹੀ , ਉਹਨੇ ਆਖਿਆ । ਕਢ ਲੈ ਸੁ , ਤੇ ਰਬ ਤੇਰਾ ਭਲਾ ਕਰੇ , ਤੂੰ ਮੈਨੂੰ ਸਿਰਫ਼ ਥੋੜਾ ਜਿਹਾ ਆਟਾ ਦੇ ਦੇ , ਯਸੂ ਮਸੀਹ ਦਾ ਸਦਕਾ ! ਤੇ ਰੱਜੇ-ਪੁੱਜੇ ਭਰਾ ਨੇ ਕੰਗਾਲ ਭਰਾ ਦਾ ਆਨਾ ਕਢ ਲਿਆ ਤੇ ਉਹਨੂੰ ਉੱਲੀ-ਲੱਗੇ ਆਟੇ ਦਾ ਟੋਪ ਦੇ ਦਿਤਾ। ਕੰਗਾਲ ਭਰਾ ਉਹਨੂੰ ਘਰ ਲੈ ਆਇਆ ਤੇ ਉਹਦੀ ਘਰ ਵਾਲੀ ਨੇ ਇਕ ਨਜ਼ਰ ਉਹਦੇ ਵੇ ਵੇਖਿਆ ਤੇ ਉਹਦਾ ਸਾਹ ਅੰਦਰ ਦਾ ਅੰਦਰ ਤੇ ਬਾਹਰ ਦਾ ਬਾਹਰ ਰਹਿ ਗਿਆ। “ਕੀ ਹੋ ਗਿਆ ਈ , ਅਖ ਕਿੱਥੇ ਈ ? ਘਰ ਵਾਲੀ ਨੇ ਪੁਛਿਆ । “ਭਰਾ ਨੇ ਕਢ ਲਈ ਏ , ਉਹਨੇ ਦਸਿਆ। ਤੇ ਉਹਨੇ ਉਹਨੂੰ ਸਾਰੀ ਗਲ ਸੁਣਾਈ। ਉਹ ਕੁਝ ਚਿਰ ਰੋਂਦੇ ਰਹੇ ਤੇ ਸੋਗ ਮਨਾਂਦੇ ਰਹੇ , ਪਰ ਆ ਉਹਨਾਂ ਨੂੰ ਖਾਣਾ ਹੀ ਪਿਆ , ਇਸ ਲਈ ਕਿ ਖਾਣ ਨੂੰ ਉਹਨਾਂ ਕੋਲ ਹੈ ਹੀ ਉਹੀਉ ਕੁਝ ਸੀ। ਹਫ਼ਤਾ ਟੋਪ ਗਿਆ ਜਾਂ , ਸ਼ਾਇਦ , ਹਫ਼ਤੇ ਤੋਂ ਕੁਝ ਬਹੁਤਾ ਵਕਤ , ਤੇ ਸਾਰਾ ਆਟਾ ਮੁਕ ਗਿਆ । ” ਕੰਗਾਲ ਭਰਾ ਨੇ ਬੋਰੀ ਫੜੀ ਤੇ ਫੇਰ ਆਪਣੇ ਭਰਾ ਕੋਲ ਜਾ ਪਹੁੰਚਿਆ। ਮੇਰੇ ਪਿਆਰੇ ਭਰਾਵਾ , ਕੁਝ ਆਟਾ ਦੇ ਦੇ ਮੈਨੂੰ ' ਉਹਨੇ ਆਖਿਆ। “ਜਿਹੜਾ ਆਟਾ ਤੂੰ ਮੈਨੂੰ ਪਿਛਲਾ ਵਾਰੀ ਦਿਤਾ ਸੀ , ਸਾਰਾ ਮੁਕ ਗਿਆ ਏ। ਮੈਂ ਤੈਨੂੰ ਇਕ ਟੋਪਾ ਦੇ ਦੇਨਾਂ , ਜੇ ਮੈਨੂੰ ਆਪਣਾ ਆਨਾ ਕਢ ਲੈਣ ਦੇਵੇਂ ਤਾਂ , ਰੱਜੇ-ਪੁੱਜੇ ਭਰਾ ? ਜਵਾਬ ਦਿਤਾ । ੫੪ .