ਪੰਨਾ:ਮਾਣਕ ਪਰਬਤ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਧੀ ਰਾਤ ਪੈ ਗਈ , ਤੇ ਚਾਣਚਕ ਹੀ , ਅਸਲੋਂ ਓਸੇ ਹੀ ਥਾਂ , ਅਸਲੋਂ ਓਸੇ ਹੀ ਦਰਖ਼ਤ ਥੱਲੇ , ਪ੍ਰੇਤ ਉਡਦੇ ਆ ਪੁੱਜੇ , ਤੇ ਉਹਨਾਂ ਵਿਚੋਂ ਸਭ ਤੋਂ ਵਡਾ ਉਹਨਾਂ ਤੋਂ ਪੁੱਛਣ ਲਗਾ , ਉਹ ਕੀ-ਕੁਝ ਕਰਦੇ ਰਹੇ ਸਨ।

ਮੈਂ ਦੋ ਟੋਪੇ ਆਟੇ ਲਈ ਇਕ ਭਰਾ ਤੋਂ ਦੂਜੇ ਭਰਾ ਨੂੰ ਅੰਨਿਆਂ ਕਰਵਾ ਦਿਤੇ , ਇਕ ਨੇ ਆਖਿਆ। “ ਚੰਗਾ ਕਰ ਲਿਆ ਈ, ਪਰ ਏਨਾ ਚੰਗਾ ਨਹੀਂ , ਜਿੰਨਾ ਕੀਤਾ ਜਾ ਸਕਦਾ ਸੀ , ਤਾਂ ਦੇ ਸਰਦਾਰ ਨੇ ਉਹਨੂੰ ਦਸਿਆ ।

ਕਿਉਂ ਭਲਾ ?

ਏਸ ਲਈ ਕਿ ਅੰਨੇ ਭਰਾ ਨੂੰ ਅੱਖਾਂ 'ਤੇ ਤਰੇਲ ਈ ਮਲਣੀ ਪਏਗੀ , ਜਿਹੜੀ ਏਸ ਦਰਖ਼ਤ ਥੱਲੇ ਏ , ਤੇ ਉਹ ਫੇਰ ਸੁਜਾਖਾ ਹੋ ਜਾਏਗਾ।ਪਰ ਇਹਦੀ ਕਿਸੇ ਨੂੰ ਖਬਰ-ਸਾਰ ਨਹੀਂ , ਤੇ ਨਾ ਈ ਕਿਸੇ ਸੁਣਿਆ ਹੋਇਐ , ਏਸ ਲਈ ਅੰਨ੍ਹਾ ਤੇ ਉਹ ਰਹੇਗਾ ਈ । ਇਕ ਹੋਰ ਵਲ ਮੂੰਹ ਕਰਦਿਆਂ , ਤਾਂ ਦਾ ਸਰਦਾਰ ਬੋਲਿਆ : “ਹੁਣ ਤੂੰ ਦਸ , ਕੀ ਕੀਤਾ ਈ। ਮੈਂ ਇਕ ਪਿੰਡ ਦਾ ਸਾਰਾ ਪਾਣੀ ਸੁਕਾ ਦਿਤੈ , ਇਕ ਬੰਦ ਨਹੀਂ ਰਹਿਣ ਦਿਤੀ , ਤੇ ਹੁਣ ਉਹਨਾਂ ਨੂੰ ਪਾਣੀ ਚਾਲੀ ਵਰਸਤ ਦੂਰੋਂ ਲਿਆਣਾ ਪੈਂਦੈ , ਤੇ ਕਿੰਨੇ ਈ ਨੇ , ਜੋ ਰਾਹ ਚ ਈ ਡਿਗ ਮਰਦੇ ਨੇ। “ਚੰਗਾ ਕਰ ਲਿਆ ਈ , ਪਰ ਏਨਾ ਚੰਗਾ ਨਹੀਂ , ਜਿੰਨਾ ਕੀਤਾ ਜਾ ਸਕਦਾ ਸੀ। “ਕਿਉਂ ਭਲਾ ? “ਜੇ ਪਿੰਡ ਤੋਂ ਸਭ ਤੋਂ ਨੇੜੇ ਵਾਲੇ ਸ਼ਹਿਰ 'ਚ ਪਈ ਵਡੀ ਸਾਰੀ ਚਟਾਨ ਸਰਕਾ ਦਿਤੀ ਜਾਏ , ਤਾਂ ਉਹਦੇ ਥਲਿਉਂ ਏਨਾ ਪਾਣੀ ਵਹਿ ਨਿਕਲੇਗਾ ਕਿ ਹਰ ਕਿਸੇ ਦੀ ਤ੍ਰਿਸ਼ਨਾ ਮਿਟ ਜਾਏਗੀ।

“ਪਰ ਇਹਦੀ ਕਿਸੇ ਨੂੰ ਖਬਰ-ਸਾਰ ਨਹੀਂ ਤੇ ਨਾ ਈ ਕਿਸੇ ਸੁਣਿਆ ਹੋਇਐ , ਏਸ ਲਈ ਪਾਣੀ ਓਥੇ ਈ ਰਹੇਗਾ, ਜਿਥੇ ਹੈ। ‘ਤੇ ਤੂੰ ਸੁਣਾ , ਕੀ ਕੀਤਾ ਈ ? ਤਾਂ ਦੇ ਸਰਦਾਰ ਨੇ ਇਕ ਹੋਰ ਤੋਂ ਪੁਛਿਆ । ਮੈਂ ਇਕ ਜ਼ਾਰਸ਼ਾਹੀ ਦੇ ਜ਼ਾਰ ਦੀ ਇਕੋ-ਇਕ ਧੀ ਨੂੰ ਅੰਨਿਆਂ ਕਰ ਦਿਤੇ , ਤੇ ਡਾਕਟਰ ਤੇ ਹਕੀਮ ਕੁਝ ਨਹੀਂ ਬਣਾ ਸਕਦੇ। “ਚੰਗਾ ਕਰ ਲਿਆ ਈ , ਪਰ ਏਨਾ ਚੰਗਾ ਨਹੀਂ , ਜਿੰਨਾ ਕੀਤੇ ਜਾ ਸਕਦਾ ਸੀ। “ਕਿਉਂ ਭਲਾ ? ਉਹਦੀਆਂ ਅੱਖਾਂ 'ਤੇ ਸਿਰਫ਼ ਤਰੇਲ ਈ ਮਲਣੀ ਪਏਗੀ , ਜਿਹੜੀ ਏਸ ਦਰਖ਼ਤ ਥੱਲੇ ਏ , ਤੇ ਉਹ ਫੇਰ ਸੁਜਾਖੀ ਹੋ ਜਾਏਗੀ। ਪਰ ਇਹਦੀ ਕਿਸੇ ਨੂੰ ਖਬਰ-ਸਾਰ ਨਹੀਂ ਤੇ ਨਾ ਈ ਕਿਸੇ ਸੁਣਿਆ ਹੋਇਐ , ਏਸ ਲਈ ਅੰਨੀ ਤਾਂ ਉਹ ਰਹੇਗੀ ਈ।

  • ਵਰਸਤ - ਪੁਰਾਣਾ ਰੂਸੀ ਮਾਪ ; ਅੱਟਾ-ਸੱਟਾ ਇਕ ਕਿਲੋਮੀਟਰ - ਸੰ:

੫੬