ਪੰਨਾ:ਮਾਣਕ ਪਰਬਤ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਘਿਆੜ, ਕੱਤਾ ਤੇ ਬਿੱਲਾ

ਯੂਕਰੇਨੀ ਪਰੀ — ਕਹਾਣੀ

ਇਕ ਵਾਰੀ ਦੀ ਗਲ ਏ, ਇਕ ਕਿਸਾਨ ਹੁੰਦਾ ਸੀ, ਜਿਨ੍ਹੇ ਇਕ ਕੁੱਤਾ ਰਖਿਆ ਹੋਇਆ ਸੀ। ਜਦੋਂ ਕੁੱਤਾ ਜਵਾਨ ਹੁੰਦਾ ਸੀ, ਉਹ ਮਾਲਕ ਦੇ ਘਰ ਦੀ ਰਖਵਾਲੀ ਕਰਦਾ ਸੀ, ਪਰ ਜਦੋਂ ਉਹ ਬੁੱਢਾ ਹੋ ਗਿਆ, ਉਹਦੇ ਮਾਲਕ ਨੇ ਉਹਨੂੰ ਹਿਕ ਕਢਿਆ। ਕੁੱਤਾ ਸਤੈਪੀ ਦੀ ਗਿਰਦੌਰੀ ਕਰਨ ਲਗਾ, ਉਹ ਚੂਹੇ ਤੇ ਹੋਰ ਜਿਹੜਾ ਵੀ ਛੋਟਾ ਮੋਟਾ ਜਾਨਵਰ ਉਹਦੇ ਹਥ ਲਗਦਾ ਫੜਦਾ ਤੇ ਖਾ ਲੈਂਦਾ।

ਇਕ ਰਾਤੀਂ ਕੱਤੇ ਨੇ ਵੇਖਿਆ, ਇਕ ਬਘਿਆੜ ਉਹਦੇ ਵਲ ਆ ਰਿਹਾ ਸੀ।

"ਸੁਣਾ, ਮੀਆਂ ਕੁੱਤੇ!"

ਕੁੱਤੇ ਨੇ ਸਨਿਮਰ ਜਵਾਬ ਦਿਤਾ, ਤੇ ਬਘਿਆੜ ਪੁੱਛਣ ਲਗਾ:

"ਕਿੱਧਰ ਜਾ ਰਿਹੈਂ, ਮੀਆਂ ਕੁੱਤੇ?"

"ਜਦੋਂ ਮੈਂ ਜਵਾਨ ਹੁੰਦਾ ਸਾਂ,"ਕੁੱਤੇ ਨੇ ਦਸਿਆ, "ਮੈਂ ਆਪਣੇ ਮਾਲਕ ਨੂੰ ਬਹੁਤ ਚੰਗਾ ਲਗਦਾ ਸਾਂ, ਘਰ ਉਹਦੇ ਦੀ ਰਖਵਾਲੀ ਜੁ ਕਰਦਾ ਸਾਂ। ਪਰ ਜਦੋਂ ਮੈਂ ਬੁੱਢਾ ਹੋ ਗਿਆ, ਉਹਨੇ ਮੈਨੂੰ ਹਿਕ ਕਢਿਆ।

"ਭੁਖ ਲਗੀ ਹੋਈਗੀ ਆ, ਮੀਆਂ ਕੱਤੇ," ਬਘਿਆੜ ਨੇ ਕਿਹਾ।

"ਲੱਗੀ ਤਾਂ ਹੋਈ ਏ, ਬੜੀ,"ਕੁੱਤੇ ਨੇ ਜਵਾਬ ਦਿਤਾ।

"ਤਾਂ ਫੇਰ ਆ ਮੇਰੇ ਨਾਲ, ਤੇ ਮੈਂ ਤੈਨੂੰ ਖੁਆਨਾਂ।"

ਤੇ ਕੁੱਤਾ ਬਘਿਆੜ ਨਾਲ ਟੁਰ ਪਿਆ। ਰਾਹ ਉਹਨਾਂ ਦਾ ਸਤੈਪੀ ਵਿਚੋਂ ਲੰਘਦਾ ਸੀ ਤੇ ਜਾਂਦਿਆਂ ਜਾਂਦਿਆਂ ਬਘਿਆੜ ਨੂੰ ਚਰਾਂਦ ਵਿਚ ਭੇਡਾਂ ਦਾ ਇਕ ਵਗ ਦਿਸਿਆ ਤੇ ਉਹ ਕੁੱਤੇ ਨੂੰ ਕਹਿਣ ਲਗਾਂ:

"ਜਾ ਤੇ ਵੇਖ ਉਹ ਕੌਣ ਨੇ ਓਥੇ, ਚਰਦੇ ਪਏ।"

ਕੁੱਤਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

੬੦