"ਭੇਡਾਂ ਨੇ," ਉਹਨੇ ਕਿਹਾ।
"ਮਾਰ ਵੱਗੇ ਨੇ! ਜੇ ਅਸੀਂ ਉਹਨਾਂ ਨੂੰ ਖਾਧਾ, ਤਾਂ ਸਾਡੇ ਦੰਦਾਂ 'ਚ ਉਨ ਈ ਉਨ ਹੋ ਜਾਏਗੀ, ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅਗੇ ਚਲੀਏ, ਮੀਆਂ ਕੁੱਤੇ!"
ਤੇ ਉਹ ਅਗੇ ਟੁਰ ਪਏ, ਤੇ ਜਾਂਦਿਆਂ ਜਾਂਦਿਆਂ ਬਘਿਆੜ ਨੂੰ ਸਤੈਪੀ ਵਿਚ ਮੱਘਾਂ ਦੀ ਇਕ ਡਾਰ ਦਿੱਸੀ।
"ਜਾ ਤੇ ਵੇਖ ਕੌਣ ਨੇ ਓਥੇ, ਮੂੰਹ ਪਏ ਮਾਰਦੇ," ਉਹਨੇ ਕੁੱਤੇ ਨੂੰ ਆਖਿਆ।
ਕੁੱਤਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।
"ਮੱਘ ਨੇ," ਉਹਨੇ ਆਖਿਆ।
"ਮਾਰ ਵੱਗੇ ਨੇ! ਜੇ ਅਸੀਂ ਉਹਨਾਂ ਨੂੰ ਖਾਧਾ, ਤੇ ਸਾਡੇ ਦੰਦਾਂ 'ਚ ਖੰਬ ਈ ਖੰਬ ਹੋ ਜਾਣਗੇ, ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅਗੇ ਚਲੀਏ!"
ਤੇ ਉਹ ਅਗੇ ਟੁਰ ਪਏ, ਤੇ ਟੁਰਦਿਆਂ ਟੁਰਦਿਆਂ ਬਘਿਆੜ ਨੂੰ ਚਰਾਂਦ ਵਿਚ ਇਕ ਘੋੜਾ ਦਿਸਿਆ।
"ਜਾ ਤੇ ਵੇਖ ਉਹ ਕੌਣ ਏ ਓਥੇ, ਖਾਂਦਾ ਪਿਆ," ਉਹਨੇ ਕਿਹਾ।
ਕੁੱਤਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।
"ਘੋੜਾ ਏ," ਉਹਨੇ ਕਿਹਾ।
"ਠੀਕ ਏ, ਸਾਡਾ ਹੋਏਗਾ ਉਹ!"ਬਘਿਆੜ ਨੇ ਆਖਿਆ।
ਤੇ ਉਹ ਘੋੜੇ ਵਲ ਭੱਜੇ, ਤੇ ਬਘਿਆੜ ਨੇ ਜ਼ਮੀਨ ਤੇ ਪੌਂਚਾ ਮਾਰਿਆ ਤੇ ਦੰਦ ਕਰੀਚੇ, ਇਸ ਲਈ ਕਿ ਉਹਨੂੰ ਰੋਹ ਚੜ੍ਹ ਆਏ।
ਉਹਨੇ ਕੁੱਤੇ ਨੂੰ ਕਿਹਾ:
"ਦਸ, ਮੀਆਂ ਕੁੱਤੇ, ਮੇਰੀ ਪੂਛ ਕੰਬ ਰਹੀ ਏ ਕਿ ਨਹੀਂ?"
ਤੇ ਕੁੱਤੇ ਨੇ ਵੇਖਿਆ ਤੇ ਦਸਿਆ ਕਿ ਉਹ ਸਚੀ ਮੁਚੀ ਹੀ ਕੰਬ ਰਹੀ ਸੀ।
"ਤੇ ਹੁਣ ਵੇਖ," ਬਘਿਆੜ ਨੇ ਆਖਿਆ, "ਮੇਰੀਆਂ ਅੱਖਾਂ ਧੁੰਦਲਾ ਗਈਆਂ ਨੇ ਕਿ ਨਹੀਂ?"
"ਸਚੀ ਮੁਚੀ ਈ ਧੁੰਦਲਾ ਗਈਆਂ ਨੇ," ਕੁੱਤੇ ਨੇ ਜਵਾਬ ਦਿਤਾ।
ਫੇਰ ਬਆੜ ਨੇ ਕੁਦਾੜਾ ਮਾਰਿਆ ਤੇ ਘੋੜੇ ਨੂੰ ਅੱਯਾਲ ਤੋਂ ਫੜ ਲਿਆ, ਉਹਨੂੰ ਭੁੰਜੇ ਪਟਕਾ ਮਾਰਿਆ ਤੇ ਚੀਰ ਕੇ ਰਖ ਦਿਤਾ। ਤੇ ਉਹ ਤੇ ਕੁੱਤਾ ਘੋੜੇ ਦਾ ਮਾਸ ਖਾਣ ਲਗ ਪਏ। ਬਘਿਆੜ ਜਵਾਨ ਸੀ ਤੇ ਉਹਨੇ ਛੇਤੀ ਹੀ ਆਪਣਾ ਢਿਡ ਭਰ ਲਿਆ, ਪਰ ਕੁੱਤਾ ਬੁੱਢਾ ਸੀ ਤੇ ਉਹ ਦੰਦ ਮਾਰਦਾ ਗਿਆ, ਮਾਰਦਾ ਗਿਆ, ਤੇ ਫੇਰ ਵੀ ਉਹਦੇ ਢਿਡ ਵਿਚ ਕੁਝ ਨਾ ਪਿਆ। ਹੋਰ ਕੁੱਤੇ ਭੱਜੇ ਆਏ ਤੇ ਉਹਨਾਂ ਉਹਨੂੰ ਨਠਾ ਦਿਤਾ।
ਕੁੱਤਾ ਫੇਰ ਰਾਹੇ ਪੈ ਗਿਆ, ਤੇ ਉਹਨੇ ਵੇਖਿਆ, ਉਹਦੇ ਵਲ, ਉਹਦੇ ਜਿੱਡਾ ਹੀ ਬੁੱਢਾ, ਇਕ ਬਿੱਲਾ ਆ ਰਿਹਾ ਸੀ, ਉਹ ਚੂਹਿਆਂ ਦੀ ਭਾਲ ਵਿਚ ਸਤੈਪੀ ਦੀ ਗਿਰਦੌਰੀ ਕਰ ਰਿਹਾ ਸੀ।
"ਸੁਣਾ, ਵਾਈ, ਭਰਾ ਬਿੱਲਿਆ!"ਕੁੱਤੇ ਨੇ ਕਿਹਾ। "ਕਿੱਧਰ ਜਾ ਰਿਹੈਂ?"
"ਜਾ ਰਿਹਾਂ, ਜਿਥੇ ਕਿਤੇ ਵੀ ਰਾਹ ਲੈ ਜਾਏ। ਜਦੋਂ ਮੈਂ ਜਵਾਨ ਹੁੰਦਾ ਸਾਂ, ਮੈ ਚੂਹੇ ਫੜ ਮਾਲਕ ਦੀ ਸੇਵਾ ਕਰਦਾ ਸਾਂ। ਪਰ ਜਦੋਂ ਮੈਂ ਬੁੱਢਾ ਤੇ ਜਿੱਲਾ ਹੋ ਗਿਆ ਤੇ ਮੇਰੀ ਨਜ਼ਰ ਮਾਂਦੀ ਪੈ ਗਈ, ਮੇਰੇ ਮਾਲਕ ਨੇ ਮੈਨੂੰ ਖੁਆਣਾ-ਪਿਆਣਾ ਬੰਦ ਕਰ ਦਿਤਾ ਤੇ ਘਰੋ ਕਢ ਦਿਤਾ। ਤੇ ਹੁਣ ਮੈਂ ਦੁਨੀਆਂ ਦਾ ਗੇੜਾ ਲਾਂਦਾ ਫਿਰਨਾ।"
੬੧