ਪੰਨਾ:ਮਾਣਕ ਪਰਬਤ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________


ਜਟ ਨੇ ਆਕੜਖਾਨ ਜਾਗੀਰਦਾਰ ਨਾਲ ਰੋਟੀ ਕਿਵੇਂ ਖਾਧੀ

ਯੂਕਰੇਨੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ , ਇਕ ਜਾਗੀਰਦਾਰ ਹੁੰਦਾ ਸੀ . ਜਿਹੜਾ ਰਿਜ਼ਕਵਾਨ ਵੀ ਸੀ ਤੇ ਆਕੜਖਾਨ ਵੀ। ਕੋਈ ਟਾਵਾਂ ਹੀ ਹੁੰਦਾ, ਜਿਹਦੇ ਨਾਲ ਉਹ ਕੋਈ ਸਰੋਕਾਰ ਰਖਦਾ। ਤੇ ਜਿਥੋਂ ਤਕ ਜੱਟਾਂ ਦਾ ਸਵਾਲ ਸੀ, ਉਹਨਾਂ ਨੂੰ ਤਾਂ ਉਹ ਬੰਦਾ ਜ਼ਾਤ ਤਕ ਸਮਝਣ ਤੋਂ ਇਨਕਾਰੀ ਸੀ , ਤੇ ਜੇ ਕੋਈ ਉਹਦੇ ਨੇੜੇ ਆਉਣ ਦੀ ਹਿਮਤ ਕਰਦਾ, ਉਹ ਆਪਣੇ ਨੌਕਰਾਂ ਨੂੰ ਹੁਕਮ ਦੇਂਦਾ , ਉਹਨੂੰ ਹਿਕ ਕੱਢਣ। ਇਕ ਦਿਨ ਜਟ ਜੁੜ ਬੈਠੇ ਤੇ ਜਾਗੀਰਦਾਰ ਦੀਆਂ ਗੱਲਾਂ ਕਰਨ ਲਗ ਪਏ। "ਅਜ ਮੈਂ ਜਾਗੀਰਦਾਰ ਨੂੰ ਬੜਾ ਨੇੜਿਉਂ ਵੇਖਿਐ , ਮੈਨੂੰ ਪੈਲੀ 'ਚ ਮਿਲ ਪਿਆ ਸੀ," ਇਕ ਆਖਣ ਲਗਾ। "ਤੇ ਮੈਂ ਕਲ ਵਾੜ ਤੋਂ ਵੇਖਿਆ ਸੀ, ਜਾਗੀਰਦਾਰ ਝਰੋਖੇ 'ਚ ਬੈਠਾ ਕਾਹਵਾ ਪੀ ਰਿਹਾ ਸੀ," ਇਕ ਹੋਰ ਨੇ ਆਖਿਆ। ਐਨ ਓਸ ਵੇਲੇ, ਕੰਗਾਲਾਂ 'ਚੋਂ ਕੰਗਾਲ, ਇਕ ਹੋਰ ਜਟ, ਆ ਨਿਕਲਿਆ, ਤੇ ਉਹਨਾਂ ਦੀਆਂ ਗੱਲਾਂ ਸੁਣ ਹੱਸਣ ਲਗ ਪਿਆ। "ਬਹੂ! ਕਿਹੜੀ ਮੱਲ ਮਾਰ ਲਈ ਜੇ, ਉਹਨੇ ਕਿਹਾ। ਵਾੜ ਤੋਂ ਜਾਗੀਰਦਾਰ ਨੂੰ ਕੋਈ ਵੀ ਵੇਖ ਸਕਦੇ ਜੇ ਮੈਂ ਚਾਹਵਾਂ, ਤਾਂ ਜਾਗੀਰਦਾਰ ਨਾਲ ਰੋਟੀ ਖਾ ਸਕਨਾਂ। "ਕੀ ਕਹਿ ਰਿਹੈਂ! ਰੋਟੀ ਖਾਏਂ ਉਹਦੇ ਨਾਲ, ਨਹੀਂ ਰੀਸਾਂ!" ਪਹਿਲੇ ਦੋਵੇਂ ਜਟ ਹੱਸਣ ਲਗ ਪਏ ਵੇਖੀ, ਜਦੋਂ ਈ ਉਹਨੇ ਤੈਨੂੰ ਤਕਿਆ, ਉਹਨੇ ਤੈਨੂੰ ਬਾਹਰ ਸੁਟਾ ਦੇਣੈ। ਤੈਨੂੰ ਹਵੇਲੀ ਦੇ ਨੇੜੇ ਨਹੀਂ ਲੱਗਣ ਦੇਣਾ ਉਹਨੇ!"

੬੪