ਪੰਨਾ:ਮਾਣਕ ਪਰਬਤ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿੱਜੂ ਤੇ ਲੂੰਮੜੀ ਘੁਰਨਿਆਂ ਵਿਚ ਕਿਉਂ ਰਹਿੰਦੇ ਹਨ

ਬੇਲੋਰੂਸੀ ਪਰੀ - ਕਹਾਣੀ

ਕਹਿੰਦੇ ਨੇ , ਬੜਾ ਚਿਰ ਪਹਿਲਾਂ ਪੂਛਲਾਂ ਨਾ ਜੰਗਲੀ ਜਾਨਵਰਾਂ ਦੀਆਂ ਹੁੰਦੀਆਂ ਸਨ ਤੇ ਨਾ ਪਾਲਤੂ ਜਾਨਵਰਾਂ ਦੀਆਂ। ਪੂਛਲ ਸਿਰਫ਼ ਜਾਨਵਰਾਂ ਦੇ ਜ਼ੋਰ ਸ਼ੋਰ, ਕੋਲ ਹੀ ਹੁੰਦੀ ਸੀ। ਪੂਛਲਾਂ ਤੋਂ ਬਿਨਾਂ ਜਾਨਵਰਾਂ ਦਾ ਮੰਦਾ ਹਾਲ ਸੀ। ਉਹਨਾਂ ਦਾ ਸਿਆਲਾਂ ਵਿਚ ਤਾਂ ਜਿਵੇਂ-ਕਿਵੇਂ ਗੁਜ਼ਾਰਾ ਹੋ ਜਾਂਦਾ ਸੀ, ਪਰ ਜਦੋਂ ਗਰਮੀਆਂ ਆਉਂਦੀਆਂ, ਮੱਖੀਆਂ ਤੇ ਮੱਛਰ ਉਹਨਾਂ ਦੀ ਨਕ ਜਿੰਦ ਕਰ ਦੇਂਦੇ ! ਉਹ ਉਹਨਾਂ ਨੂੰ ਉਡਾਂਦੇ ਵੀ ਕਿਸ ਤਰ੍ਹਾਂ? ਕਿੰਨਿਆਂ ਹੀ ਜਾਨਵਰਾਂ ਨੂੰ ਮੱਖਾਂ ਤੇ ਚਿੱਚੜਾਂ ਵਢ-ਵਢ ਮਾਰ ਦਿਤਾ ! ਇਕ ਵਾਰੀ ਜੇ ਉਹ ਕਿਸੇ ਉਤੇ ਟੁੱਟ ਪੈਂਦੇ, ਤਾਂ ਉਹਨਾਂ ਤੋਂ ਬਚਾ ਦਾ ਕੋਈ ਤਰੀਕਾ ਹੀ ਨਾ ਰਹਿੰਦਾ । ਤੇ ਜਦੋਂ ਜਾਨਵਰਾਂ ਦੇ ਜ਼ਾਰ, ਸ਼ੇਰ ਨੂੰ ਇਸ ਗਲ ਦਾ ਪਤਾ ਲਗਾ, ਉਹਨੇ ਇਸ ਖਿਆਲ ਨਾਲ ਕਿ ਇਸ ਭੈੜੇ ਹਾਲ ਵਿਚ ਜਾਨਵਰਾਂ ਦੀ ਮਦਦ ਕੀਤੀ ਜਾਵੇ, ਸਭਨਾਂ ਨੂੰ ਹੁਕਮ ਘਲਿਆ ਕਿ ਉਹ ਉਹਦੇ ਅਗੇ ਹਾਜ਼ਰ ਹੋਣ ਤਾਂ ਜੋ ਉਹਨਾਂ ਨੂੰ ਉਹ ਪੂਛਲਾਂ ਦੇ ਸਕੇ । ਜ਼ਾਰ ਦੇ ਏਲਚੀ ਜਾਨਵਰਾਂ ਨੂੰ ਬੁਲਾਣ ਲਈ ਸਲਤਨਤ ਦੇ ਸਭਨਾਂ ਪਾਸਿਆਂ ਵਲ ਭੱਜ ਉਠੇ। ਉਹ ਉੱਡੇ ਵਾਂਗ ਹਵਾ, ਫਿਰਨ ਤੁਰਮਚੀਆਂ ਵਜਾ, ਤੇ ਨਾਲੇ ਢੋਲ ਖੜਕਾ, ਤੜਾ-ਤਾ, ਤੜਾ-ਤਾ! ਨਾ ਕੋਈ ਸਕੇ ਸੌ ਸਵਾ। ਉਹ ਬਘਿਆੜ ਨੂੰ ਮਿਲੇ ਤੇ ਉਹਨੂੰ ਜ਼ਾਰ ਦਾ ਹੁਕਮ ਸੁਣਾਇਆ। ਉਹ ਚੰਗੇ ਤੇ ਬਿੱਜੂ ਨੂੰ ਮਿਲੇ, ਤੇ ਉਹਨਾਂ ਨੂੰ ਵੀ ਦਸਿਆ। ਤੇ ਉਹ ਲੰਮੜੀ, ਨਿਉਲੇ, ਸਹੇ, ਬਾਰਾ-ਸਿੰਙੇ, ਜੰਗਲੀ ਸੂਰ ਤੇ ਬਾਕੀ ਦਿਆਂ ਸਾਰਿਆਂ ਕੋਲ ਗਏ। ਇਕ ਉਹਨਾਂ ਨੂੰ ਰਿਛ ਹੀ ਨਾ ਲਭਾ। ਉਹਨੂੰ ਉਹ ਕਿੰਨਾ ਹੀ ਚਿਰ ਢੰਡਦੇ ਰਹੇ, ਤੇ ਅਖੀਰ ਉਹ ਉਹਨਾਂ ਨੂੰ ਆਪਣੇ ਘੁਰਨੇ ਵਿਚ ਘੂਕ ਸੁੱਤਾ ਲੱਭਾ। ਉਹਨੂੰ ਉਹਨਾਂ ਝੂਣ ਕੇ ਜਗਾਇਆ ਤੇ ਦਸਿਆ, ਛੇਤੀ ਕਰੇ ਤੇ ਆਪਣੀ ਪੂਛਲ ਲੈ ਆਵੇ ॥

੭੧