ਪੰਨਾ:ਮਾਣਕ ਪਰਬਤ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਕਿਸੇ ਰਿਛ ਨੂੰ ਛੇਤੀ ਕਰਦਿਆਂ ਵੀ ਸੁਣਿਆ ਏਂ!.. ਉਹ ਹੌਲੀ-ਹੌਲੀ ਟਹਿਲਦਾ ਗਿਆ, ਟੁਪ-ਟੁਪ ਕਰਦਾ, ਇਕ-ਇਕ ਪੈਰ ਧਰਦਾ; ਨਜ਼ਰਾਂ ਉਹਦੀਆਂ ਆਪਣੇ ਚੌਹਾਂ ਪਾਸੇ ਘੁੰਮਦੀਆਂ, ਤੇ ਉਹ ਸ਼ਹਿਦ ਦੀ ਹੁਆੜ ਲਈ ਹਵਾ ਨੂੰ ਸੁੰਘਦਾ ਰਿਹਾ। ਚਾਣਚਕ ਹੀ ਉਹਨੇ ਵੇਖਿਆ, ਤੇ ਉਹਨੂੰ ਆਪਣੇ ਐਨ ਸਾਹਮਣੇ, ਇਕ ਰੁਖ ਦੇ ਖੋਖ ਵਿਚ, ਸ਼ਹਿਦ ਦਾ ਇਕ ਖੱਗਾ ਦਿਸਿਆ।

"ਜ਼ਾਰ ਦੇ ਮਹਿਲਾਂ ਦਾ ਰਾਹ ਲੰਮੈਂ," ਰਿਛ ਸੋਚਣ ਲਗਾ। "ਜੇ ਕੁਝ ਖਾ ਲਾਂ, ਤਾਂ ਚੰਗਾ ਏ, ਕੁਝ ਆਧਾਰ ਹੋ ਜਾਏਗਾ।"

ਤੇ ਉਹ ਦਰਖ਼ਤ ਉਤੇ ਚੜ੍ਹ ਗਿਆ ਤੇ ਉਹਨੇ ਵੇਖਿਆ ਕਿ ਖੋਖ ਸ਼ਹਿਦ ਨਾਲ ਨਕਾ-ਨਕ ਭਰਿਆ ਹੋਇਆ ਸੀ! ਖੁਸ਼ੀ ਦੀ ਚਾਂਗਰ ਮਾਰ ਉਹ ਖੋਖ ਨੂੰ ਖੁਰਚਣ ਲਗ ਪਿਆ, ਉਹਨੇ ਸ਼ਹਿਦ ਸਮੇਟਿਆ ਤੇ ਆਪਣੇ ਆਪ ਨੂੰ ਤੂੜ ਲਿਆ। ਖਾਂਦਿਆਂ-ਖਾਂਦਿਆਂ ਜਦੋਂ ਉਹਨੂੰ ਮਹਿਸੂਸ ਹੋਇਆ, ਉਹਨੇ ਰਜ ਕੇ ਖਾ ਲਿਆ ਸੀ, ਉਹਨੇ ਆਪਣੇ ਵਲ ਨਜ਼ਰ ਮਾਰੀ ਤੇ ਵੇਖਿਆ, ਉਹਦੀ ਜਤ ਸ਼ਹਿਦ ਤੇ ਖੱਗੇ ਦੇ ਭੋਰਿਆਂ ਨਾਲ ਚਿਪਚਿਪੀ ਹੋਈ ਪਈ ਸੀ।

"ਜੁ ਮੇਰੀ ਸ਼ਕਲ-ਸੂਰਤ ਬਣੀ ਹੋਈ ਏ, ਉਹਦੇ ਨਾਲ ਮੈਂ ਜ਼ਾਰ ਦੇ ਸਾਹਮਣੇ ਕਿਵੇਂ ਹੋ ਸਕਨਾਂ?" ਰਿਛ ਨੇ ਆਪਣੇ ਆਪ ਤੋਂ ਪੁਛਿਆ।

ਉਹ ਦਰਿਆ 'ਤੇ ਗਿਆ, ਆਪਣੀ ਜਤ ਧੋਤੀ ਤੇ ਸੁਕਾਣ ਲਈ ਪਹਾੜੀ ਵਲ ਨੂੰ ਹੋ ਕੇ ਲੇਟ ਗਿਆ। ਤੇ ਧੁਪ ਏਡੇ ਨਿਘ ਵਾਲੀ ਸੀ ਕਿ ਇਸ ਤੋਂ ਪਹਿਲਾਂ ਕਿ ਰਿਛ ਨੂੰ ਹੋਸ਼ ਆਉਂਦੀ, ਉਹ ਘੂਕ ਸੁੱਤਾ ਪਿਆ ਸੀ ਤੇ ਹੌਲੀ-ਹੌਲੀ ਘੁਰਾੜੇ ਮਾਰ ਰਿਹਾ ਸੀ।

ਏਨੇ ਨੂੰ ਜਾਨਵਰ ਜ਼ਾਰ ਦੇ ਮਹਿਲੀਂ ਇੱਕਠੇ ਹੋਣ ਲਗ ਪਏ ਸਨ। ਸਭ ਤੋਂ ਪਹਿਲਾਂ ਲੂੰਮੜੀ ਪਹੁੰਚੀ। ਉਹਨੇ ਚੁਗਿਰਦੇ ਵੇਖਿਆ, ਤੇ ਓਥੇ, ਮਹਿਲ ਦੇ ਸਾਹਮਣੇ, ਪੂਛਲਾਂ ਦਾ ਇਕ ਢੇਰ ਲਗਾ ਤਕਿਆ: ਲੰਮੀਆਂ ਪੂਛਲਾਂ ਤੇ ਛੋਟੀਆਂ ਪੂਛਲਾਂ, ਵਾਲਾਂ ਦੇ ਗੁਛਿਆਂ ਵਾਲੀਆਂ ਪੂਛਲਾਂ ਤੇ ਬੇ-ਵਾਲ ਪੂਛਲਾਂ।

ਲੂੰਮੜੀ ਨੇ ਜ਼ਾਰ ਅਗੇ ਸੀਸ ਨਿਵਾਇਆ। "ਸ਼ਾਹਾਂ ਦੇ ਸ਼ਾਹ!" ਉਹ ਆਖਣ ਲਗੀ। "ਤੁਹਾਡੇ ਹੁਕਮ 'ਤੇ ਮੈਂ ਸਭ ਤੋਂ ਪਹਿਲਾਂ ਅਪੜੀ ਆ, ਤੇ ਏਸ ਲਈ ਮੈਂ ਬੇਨਤੀ ਕਰਦੀ ਆਂ, ਮੈਨੂੰ ਉਹ ਪੂਛਲ ਚੁਣਨ ਦੀ ਆਗਿਆ ਦਿਓ, ਜਿਹੜੀ ਮੈਨੂੰ ਸਭ ਤੋਂ ਚੰਗੀ ਲਗਦੀ ਹੋਵੇ।"

ਏਧਰ ਜ਼ਾਰ ਨੂੰ, ਬੇ-ਸ਼ਕ ਹੀ, ਇਸ ਗਲ ਦੀ ਉਕਾ ਕੋਈ ਪਰਵਾਹ ਨਹੀਂ ਸੀ, ਕਿ ਲੂੰਮੜੀ ਨੂੰ ਕਿਹੋ ਜਿਹੀ ਪੂਛਲ ਮਿਲਦੀ ਏ ਤੇ ਕਿਹੋ ਜਿਹੀ ਨਹੀਂ ਮਿਲਦੀ।

"ਠੀਕ ਏ," ਉਹਨੇ ਆਖਿਆ, "ਆਪਣੀ ਪਸੰਦ ਦੀ ਪੂਛਲ ਚੁਣ ਲੈ।"

ਤੇ ਖਚਰੀ ਲੂੰਮੜੀ ਨੇ ਪੂਛਲਾਂ ਦੇ ਸਾਰਾ ਢੇਰ ਫੋਲ ਮਾਰਿਆ, ਤੇ ਸਭ ਤੋਂ ਸੁਹਣੀ ਪੂਛਲ ਚੁਣ, ਜਿਹੜੀ ਲੰਮੀ ਵੀ ਸੀ ਤੇ ਜਤ ਵਾਲੀ ਵੀ, ਲੈ ਕੇ ਤਿੱਤਰ ਹੋ ਗਈ, ਇਸ ਤੋਂ ਪਹਿਲਾਂ ਕਿ ਜ਼ਾਰ ਨੂੰ ਆਪਣੀ ਖੁਲ੍ਹਦਿਲੀ ਬਾਰੇ ਕੋਈ ਸ਼ਕ-ਸ਼ੁਬ੍ਹਾ ਹੋ ਸਕਦਾ।

ਲੂੰਮੜੀ ਤੋਂ ਪਿਛੋਂ ਗਾਲੜ੍ਹ ਟਪੋਸੀਆਂ ਮਾਰਦੀ ਆਈ ਤੇ ਉਹਨੇ ਆਪਣੇ ਲਈ ਪੂਛਲ ਚੁਣੀ, ਜਿਹੜੀ ਲੂੰਮੜੀ ਦੀ ਪੂਛਲ ਵਾਂਗ ਹੀ ਸੁਹਣੀ ਸੀ, ਪਰ ਸੀ ਉਸ ਤੋਂ ਛੋਟੀ। ਅਗੋਂ ਆਉਣ ਵਾਲਾ ਨਿਉਲਾ ਸੀ, ਤੇ ਉਹ ਵੀ ਸੁਹਣੀ, ਸੰਘਣੀ ਪੂਛਲ ਲੈ ਭਜ ਨਿਕਲਿਆ।

ਬਾਰਾ-ਸਿੰਙੇ ਨੇ ਜਿਹੜੀ ਪੂਛਲ ਚੁਣੀ, ਉਹ ਸਭ ਤੋਂ ਲੰਮੀ ਸੀ, ਜਿਹਦੇ ਸਿਰੇ 'ਤੇ ਮੱਖਾਂ ਤੇ ਚਿੱਚੜ

੭੨