ਪੰਨਾ:ਮਾਣਕ ਪਰਬਤ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਵਾਸੀਲ ਨੇ ਅਜਗਰ ਨੂੰ ਕਿਵੇਂ ਹਰਾਇਆ
ਬੇਲਾਰੂਸੀ ਪਰੀ - ਕਹਾਣੀ

ਇੰਜ ਭਾਵੇਂ ਹੋਇਆ ਸੀ ਜਾਂ ਨਹੀਂ, ਇਹ ਭਾਵੇਂ ਝੂਠ ਏ ਜਾਂ ਸਚ , ਫੇਰ ਵੀ ਸੁਣੀਏ , ਕਹਾਣੀ ਕੀ ਸੁਣਾਂਦੀ ਏ । ਤੇ ਇਹ ਜੇ ਕਹਾਣੀ। ਇਕ ਵਾਰੀ ਇਕ ਦੇਸ ਵਿਚ ਇਕ ਬਹੁਤ ਹੀ ਡਰਾਉਣਾ ਤੇ ਭਿਆਨਕ ਅਜਗਰ ਆ ਨਾਜ਼ਲ ਹੋਇਆ। ਉਹਨੇ ਇਕ ਜੰਗਲ ਦੇ ਅਧ-ਵਿਚਕਾਰ ਪਹਾੜ ਦੇ ਇਕ ਪਾਸੇ ਨਾਲ ਆਪਣੇ ਲਈ ਇਕ ਡੂੰਘਾ ਸਾਰਾ ਟੋਇਆ ਪੁਟ ਲਿਆ, ਤੇ ਆਰਾਮ ਕਰਨ ਲਈ ਪੈ ਗਿਆ। ਉਹਨੇ ਆਰਾਮ ਚੋਖਾ ਚਿਰ ਕੀਤਾ ਜਾਂ ਨਾ ਕੀਤਾ, ਇਹਦਾ ਹੁਣ ਕਿਸੇ ਨੂੰ ਚੇਤਾ ਨਹੀਂ ਰਿਹਾ, ਪਰ ਜਿਸ ਪਲ ਹੀ ਉਹ ਉਠਿਆ, ਉਹ ਏਡੀ ਉਚੀ ਸਾਰੀ ਚਿਲਕਿਆ ਕਿ ਉਹਦੀ ਆਵਾਜ਼ ਹਰ ਕਿਸੇ ਦੇ ਕੰਨੀਂ ਆ ਪਈ; “ਆਓ, ਲੋਕੋ, ਘਰਾਂ ਵਾਲਿਉ ਤੇ ਘਰਾਂ ਵਾਲੀਉ, ਬੁਢਿਉ ਤੇ ਜਵਾਨੋ, ਤੁਹਾਨੂੰ ਹਰ ਰੋਜ਼ ਹਰ ਇਕ ਨੂੰ ਮੇਰੇ ਲਈ ਇਕ ਚੜ੍ਵਾਵਾ ਲਿਆਣਾ ਹੋਏਗਾ: ਕੋਈ ਇਕ ਗਾਂ ਲਿਆ ਸਕਦੈ, ਤੇ ਕੋਈ ਦੂਜਾ - ਇਕ ਲੇਲਾ, ਤੇ ਕੋਈ ਤੀਜਾ - ਇਕ ਸੂਰ! ਜਿਹੜਾ ਆਗਿਆ ਪਾਲੇਗਾ, ਉਹ ਜੀਵੇਗਾ। ਜਿਹੜਾ ਨਹੀਂ ਪਾਲੇਗਾ, ਉਹ ਮਰੇਗਾ, ਉਹਨੂੰ ਮੈਂ ਨਿਘਾਰ ਜਾਵਾਂਗਾ ! ਲੋਕ ਡਰ ਗਏ ਤੇ ਉਹ ਅਜਗਰ ਨੂੰ ਚੜ੍ਹਾਵਾ ਪਹੁੰਚਾਣ ਲਗ ਪਏ, ਜਿਹੜਾ ਉਹਨੇ ਮੰਗਿਆ ਸੀ। ਇੰਜ ਕਿੰਨਾ ਹੀ ਚਿਰ ਹੁੰਦਾ ਰਿਹਾ ਤੇ ਅਖ਼ੀਰ ਇਕ ਦਿਨ ਆਇਆ, ਜਦੋਂ ਲਿਆਉਣ ਲਈ ਕੁਝ ਬਾਕੀ ਹੀ ਨਾ ਰਿਹਾ। ਇਸ ਲਈ ਕਿ ਹਰ ਕਿਸੇ ਕੋਲ ਅਸਲੋਂ ਉਹੀਉ ਚੀਜ਼ ਹੀ ਰਹਿ ਗਈ ਸੀ, ਜਿਹਦੇ ਬਿਨਾਂ ਡੰਗ ਨਹੀਂ

੭੫