ਪੰਨਾ:ਮਾਣਕ ਪਰਬਤ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

"ਬੜੀ ਮਲ ਮਾਰੀ ਆ! ਵਾਸੀਲ ਹਸਿਆ। “ਗਲ ਤਾਂ ਹੋਏ ਜੇ ਤੂੰ ਉਹਨੂੰ ਏਨਾ ਘੁਟ ਦੇਵੇਂ ਕਿ ਵਿਚੋਂ ਪਾਣੀ ਨਿਕਲ ਆਏ।” ਅਜਗਰ ਡਰ ਗਿਆ। ਉਹਨੂੰ ਮਹਿਸੂਸ ਹੋਣ ਲਗ ਪਿਆ ਸੀ ਕਿ ਉਹਨਾਂ ਦੋਵਾਂ ਵਿਚੋਂ ਵਾਸੀਲ ਤਕੜਾ ਸੀ, ਤੇ ਵਾਸੀਲ ਦੇ ਲਠ ਵਲ ਵੇਖਦਿਆਂ, ਉਹ ਕਹਿਣ ਲਗਾ: “ਮੈਥੋਂ ਮੰਗ ਜੁ ਮੰਗਣਾ ਈਂ, ਤੇ ਤੈਨੂੰ ਮਿਲ ਜਾਏਗਾ।” “ਮੈਨੂੰ ਚਾਹੀਦਾ ਈ ਕੁਝ ਨਹੀਂ, ਵਾਸੀਲ ਨੇ ਜਵਾਬ ਦਿਤਾ। “ਮੇਰੇ ਕੋਲ ਘਰ ਹਰ ਚੀਜ਼ ਚੰਗੀ–ਚੌਖੀ ਏ, ਤੇਰੇ ਨਾਲੋਂ ਬਹੁਤੀ। * “ਸਚ ਕਹਿ ਰਿਹੈਂ ? ਅਜਗਰ ਨੇ ਬੇਵਿਸ਼ਵਾਸੀ ਨਾਲ ਪੁਛਿਆ। "ਜੇ ਅਤਬਾਰ ਨਹੀਉਂ ਆਉਂਦਾ, ਤਾਂ ਆ ਤੇ ਅੱਖੀਂ ਵੇਖ ਲੈ! ਤੇ ਉਹ ਗੱਡੇ ਵਿਚ ਬੈਠ ਗਏ ਤੇ ਚਲ ਪਏ। ਪਰ ਏਧਰ ਅਜਗਰ ਨੂੰ ਭੁਖ ਲਗ ਰਹੀ ਸੀ। ਉਹਨੂੰ ਜੰਗਲ ਦੇ ਸਿਰੇ ਤੇ ਢਗਿਆਂ ਦਾ ਇਕ ਵਗ ਦਿਸਿਆ ਤੇ ਉਹ ਵਾਸੀਲ ਨੂੰ ਕਹਿਣ ਲਗਾ: “ਜਾ ਇਕ ਢੱਗਾ ਫੜ ਲਿਐ, ਤੇ ਕੁਝ ਖਾਣ ਨੂੰ ਹੋ ਜਾਏਗਾ ਸਾਡੇ ਕੋਲ। ਤੇ ਵਾਸੀਲ ਜੰਗਲ ਵਿਚ ਚਲਾ ਗਿਆ ਤੇ ਲੀਪਾ ਦੇ ਦਰਖ਼ਤਾਂ ਤੋਂ ਛਿਲ ਲਾਹੁਣ ਲਗ ਪਿਆ। ਅਜਗਰ - ਉਡੀਕਦਾ ਰਿਹਾ ਤੇ ਉਡੀਕਦਾ ਰਿਹਾ ਤੇ ਅਖੀਰ ਉਹਨੂੰ ਲੱਭਣ ਲਈ ਨਿਕਲ ਪਿਆ। "ਏਨਾ ਚਿਰ ਕਿਉਂ ਲਗ ਰਿਹਾ ਈ?" ਉਹਨੇ ਉਹਦੇ ਤੋਂ ਪੁਛਿਆ। “ਵੇਖਦਾ ਨਹੀਂ, ਮੈਂ ਲੀਪਾ ਦੇ ਦਰਖ਼ਤਾਂ ਦੀ ਛਿੱਲ ਲਾਹ ਰਿਹਾਂ, ਵਾਸੀਲ ਨੇ ਜਵਾਬ ਦਿਤਾ। “ਛਿੱਲ ਕੀ ਕਰਨੀ ਆਂ?” “ਕੁਝ ਰੱਸੀ ਵਟਣੀ ਏ, ਏਸ ਲਈ ਕਿ ਰੋਟੀ ਲਈ ਕੋਈ ਪੰਜ ਢੱਗੇ ਫੜ ਸਕੀਏ। "ਪੰਜ ਢੱਗੇ ਅਸੀਂ ਕੀ ਕਰਨੇ ਨੇ? ਇਕੋ ਕਾਫ਼ੀ ਏ। ਤੇ ਅਜਗਰ ਨੇ ਇਕ ਢੰਗੇ ਨੂੰ ਧੌਣੋਂ ਫੜ ਲਿਆ ਤੇ ਧਰੀਕਦਾ-ਧਰੀਕਦਾ ਉਹਨੂੰ ਗੱਡੇ ਕੋਲ ਲੈ ਗਿਆ। “ਜਾ ਹੁਣ ਕੁਝ ਲੱਕੜ ਲੈ ਆ, ਢੱਗੇ ਨੂੰ ਭੁੰਨਣ ਲਈ, ਉਹਨੇ ਵਾਸੀਲ ਨੂੰ ਆਖਿਆ। ਤੇ ਵਾਸੀਲ ਜੰਗਲ ਵਿਚ ਇਕ ਸ਼ਾਹ ਬਲੂਤ ਦੇ ਦਰਖ਼ਤ ਹੇਠ ਬਹਿ ਗਿਆ, ਉਹਨੇ ਆਪਣੇ ਲਈ ਇਕ ਸਿਗਰਟ ਵੱਟੀ ਤੇ ਸੂਟੇ ਲਾਣ ਲਗ ਪਿਆ। ਅਜਗਰ ਉਹਨੂੰ ਕਿੰਨਾ ਹੀ ਚਿਰ ਉਡੀਕਦਾ ਰਿਹਾ, ਤੇ ਅਖ਼ੀਰ ਜਦੋਂ ਉਹਦੇ ਸਬਰ ਦੀ ਹਦ ਹੋ ਗਈ, ਉਹਨੂੰ ਲੱਭਣ ਲਈ ਨਿਕਲ ਪਿਆ। ਏਨਾ ਚਿਰ ਕਿਉਂ ਲਗ ਰਿਹਾ ਈ?" ਉਹਨੇ ਵਾਸੀਲ ਨੂੰ ਪੁਛਿਆ। “ਮੈਂ ਕੋਈ ਬਾਰਾਂ ਸ਼ਾਹ ਬਲੂਤ ਲਿਜਾਣਾ ਚਾਹੁਣਾ, ਚੁਣਨ ਲਗਾ ਹੋਇਆਂ, ਸਭ ਤੋਂ ਸੰਘਣੇ ਕਿਹੜੇ ਨੇ। "ਅਸਾਂ ਬਾਰਾਂ ਸ਼ਾਹ ਬਲੂਤ ਕੀ ਕਰਨੇ ਨੇ? ਇਕੋ ਕਾਫ਼ੀ ਏ,” ਅਜਗਰ ਨੇ ਆਖਿਆ ਤੇ ਇਕੋ ਮਰੋੜਾ ਦੇ, ਉਹਨੇ ਸਭ ਤੋਂ ਸੰਘਣਾ ਸ਼ਾਹ ਬਲੂਤ ਪੁਟ ਲਿਆ।

  • ਲੀਪਾ-ਸਫ਼ੈਦੇ ਵਰਗਾ ਇਕ ਰੁਖ - ਸੰ :

੭੭