ਪੰਨਾ:ਮਾਣਕ ਪਰਬਤ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਲੀਪਕਾ ਪੂਰੇ ਦਿਲ ਨਾਲ ਮੱਛੀਆਂ ਫੜਨ ਲਗ ਪਿਆ, ਤੇ ਉਹ ਪੂਰੇ-ਪੂਰੇ ਦਿਨ ਤੇ ਪੂਰੀਆਂ-ਪੂਰੀਆਂ ਰਾਤਾਂ ਮੱਛੀਆਂ ਫੜਦਾ ਰਹਿੰਦਾ। ਸਚੀ ਮੁਚੀ, ਮੱਛੀਆਂ ਕੁੰਡੀ ਨੂੰ ਇੰਜ ਮੂੰਹ ਮਾਰੀ ਜਾਂਦੀਆਂ, ਕਿ ਪਿਲੀਪਕਾ ਘਰ ਤਕ ਵੀ ਨਾ ਜਾਂਦਾ, ਤੇ ਉਹਦੀ ਮਾਂ ਉਹਦੀ ਰੋਟੀ ਲੈ ਕੇ ਆਉਂਦੀ। ਉਹ ਝੀਲ 'ਤੇ ਪਹੁੰਚਦੀ ਤੇ ਆਵਾਜ਼ ਦੇਦੀ:

"ਪਿਲੀਪਕੇ, ਮੇਰੇ ਬਚੜੇ, ਵੇ ਪਹਿਰ ਦੋ ਨੀ, ਹੋ ਗਏ, ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ!

'ਤੇ ਪਿਲੀਪਕਾ ਕੰਢੇ ਵਲ ਆਉਂਦਾ, ਜਿਹੜੀਆਂ ਮੱਛੀਆਂ ਉਹਨੇ ਓਦੋਂ ਤਕ ਫੜੀਆਂ ਹੁੰਦੀਆਂ,ਕੰਡੇ 'ਤੇ ਸੁਟ ਦੇਂਦਾ, ਤੇ ਆਪਣੀ ਮਾਂ ਦੀ ਲਿਆਂਦੀ ਪੂੜੀ ਖਾ ਲੈਂਦਾ ਤੇ ਫੇਰ ਝੀਲ ਵਿਚ ਚਲਾ ਜਾਂਦਾ।

ਏਧਰ ਬਾਬਾ-ਯਗਾ, ਹੱਡੀਆਂ ਦਾ ਥੱਬਾ, ਨੇ, ਇਹ ਸੁਣ ਕਿ ਪਿਲੀਪਕੇ ਦੀ ਮਾਂ ਉਹਨੂੰ ਕਿਵੇਂ ਬੁਲਾਦੀ ਸੀ, ਉਹਨੂੰ ਮਾਰਨ ਦੀ ਧਾਰ ਲਈ।

ਉਹਨੇ ਇਕ ਬੋਰੀ ਤੇ ਇਕ ਖੂੰਡੀ ਫੜੀ, ਝੀਲ 'ਤੇ ਆਈ ਤੇ ਆਵਾਜ਼ ਦੇਣ ਲਗੀ:

"ਪਿਲੀਪਕੇ, ਮੇਰੇ ਬਚੜੇ, ਵੇ ਪਹਿਰ ਦੋ ਨੀ ਹੋ ਗਏ ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ।"

ਪਿਲੀਪਕੇ ਨੇ ਸੋਚਿਆ, ਉਹਨੂੰ ਮਾਂ ਆਵਾਜ਼ ਦੇ ਰਹੀ ਸੀ ਤੇ ਉਹ ਚੱਪੂ ਮਾਰਦਾ ਕੰਢੇ 'ਤੇ ਆ ਗਿਆ: ਤੇ ਬਾਬਾ-ਯਗਾ ਨੇ ਖੂੰਡੀ ਉਹਦੀ ਬੇੜੀ ਨਾਲ ਅੜਾ ਲਈ, ਉਹਨੂੰ ਕੰਢੇ ਤਕ ਧਰੀਕ ਲਿਆਂਦਾ, ਤੇ ਪਿਲੀਪਕੋ ਨੂੰ ਫੜ, ਉਹਨੂੰ ਬੋਰੀ ਵਿਚ ਪਾ ਲਿਆ।

"ਵਾਹ-ਵਾਹ!" ਉਹ ਕੂਕੀ। "ਹੁਣ ਮੱਛੀਆਂ ਨਹੀਂ ਫੜਦਾ ਫਿਰੇਗਾ!"

ਤੇ ਬੋਰੀ ਨੂੰ ਮੋਢੇ ਉਤੇ ਸੁਟ, ਉਹ ਉਹਨੂੰ ਆਪਣੇ ਨਾਲ ਸੰਘਣੇ ਜੰਗਲ ਵਿਚ ਲੈ ਗਈ। ਪਰ ਉਹਦੇ ਘਰ ਦੀ ਵਾਟ ਲੰਮੀ ਸੀ, ਤੇ ਉਹ ਛੇਤੀ ਹੀ ਥਕ ਗਈ, ਸਾਹ ਲੈਣ ਲਈ ਬਹਿ ਗਈ ਤੇ ਸੌਂ ਗਈ। ਪਿਲੀਪਕਾ ਬੋਰੀ ਵਿਚੋਂ ਬਾਹਰ ਰੀਂਗ ਆਇਆ, ਉਹਨੂੰ ਭਾਰੇ ਪਥਰਾਂ ਨਾਲ ਨਕੋ-ਨਕ ਭਰ ਦਿਤਾ,ਤੇ ਵਾਪਿਸ ਝੀਲ ਵਲ ਨੂੰ ਹੋ ਪਿਆ।

ਜਦੋਂ ਬਾਬਾ-ਯੁਗਾ ਜਾਗੀ, ਉਹਨੇ ਬੋਰੀ ਚੁਕੀ ਤੇ ਹਾਇ-ਹਾਇ ਤੇ ਊਈ-ਊਈ ਕਰਦੀ ਘਰ ਲੈ ਗਈ ਉਹਨੇ ਬੋਰੀ ਘਰ ਲੈ ਆਂਦੀ ਤੇ ਆਪਣੀ ਧੀ ਨੂੰ ਆਖਿਆ:

"ਇਸ ਮਛੇਰੇ ਨੂੰ ਮੇਰੀ ਰੋਟੀ ਲਈ ਭੁੰਨ ਦੇ!"

ਉਹਨੇ ਬੋਰੀ ਨੂੰ ਫ਼ਰਸ਼ ਉਤੇ ਲੁਦਿਆ ਤੇ ਕੀ ਵੇਖਿਆ! ਉਹਦੇ ਵਿਚੋਂ ਪਥਰਾਂ ਦੇ ਸਿਵਾ ਹੋਰ ਕੁਝ ਸੀ ਡਿਗਿਆ।

ਬਾਬਾ-ਯੋਗਾ ਨੂੰ ਗੁੱਸਾ ਚੜ੍ਹ ਗਿਆ।

ਤੈਨੂੰ ਸੁਆਦ ਚਖਾਵਾਂਗੀ, ਮੈਨੂੰ ਬੇਵਕੂਫ਼ ਬਣਾਣ ਦਾ!"ਉਹ ਪੂਰੇ ਜ਼ੋਰ ਨਾਲ ਚਿਲਕੀ, ਤੇ ਭੇਜ ਫੇਰ ਝੀਲ ਦੇ ਕੰਢੇ ਉਤੇ ਪਹੁੰਚ, ਪਿਲੀਪਕਾ ਨੂੰ ਆਵਾਜ਼ ਦੇਣ ਲਗੀ:

"ਪਿਲੀਪਕੇ, ਮੇਰੇ ਬਚੜੇ, ਵੇ ਪਹਿਰ ਦੋ ਨੀ ਹੋ ਗਏ, ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ।"

ਪਿਲੀਪਕੇ ਨੇ ਉਹਦੀ ਆਵਾਜ਼ ਸੁਣੀ ਤੇ ਪਰਤਵਾਂ ਜਵਾਬ ਦਿਤਾ:

"ਤੈਨੂੰ ਮੈਂ ਚੰਗੀ ਤਰ੍ਹਾਂ ਜਾਣਨਾਂ। ਤੂੰ ਮੇਰੀ ਮਾਂ ਨਹੀਂ, ਬਾਬਾ-ਯਗਾ ਏਂ। ਮੇਰੀ ਮਾਂ ਦੀ ਆਵਾਜ਼ ਤਾਂ ਬਹੁਤ ਪਤਲੀ ਏ।

੮੦