ਪੰਨਾ:ਮਾਣਕ ਪਰਬਤ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਭਾਵੇਂ ਬਾਬਾ-ਯਗਾ ਪਿਲੀਪਕੇ ਨੂੰ ਆਵਾਜ਼ਾਂ ਦੇਂਦੀ ਰਹੀ, ਉਹਨੇ ਉਹਦੇ ਵਲ ਧਿਆਨ ਨਾ ਦਿੱਤਾ। ਕੋਈ ਗਲ ਨਹੀਂ, ਬਾਬਾ-ਯਗਾ ਨੇ ਸੋਚਿਆ, “ਮੈਂ ਆਪਣੀ ਆਵਾਜ਼ ਪਤਲੀ ਕਰ ਲਾਂਗੀ।

ਤੇ ਉਹ ਭੱਜੀ-ਭੱਜੀ ਲੁਹਾਰ ਕੋਲ ਗਈ।

ਲੁਹਾਰਾ, ਲੁਹਾਰਾ, ਮੇਰੀ ਜੀਭ ਤੇਜ਼ ਬਣਾ ਦੇ ਤੇ ਉਹਨੂੰ ਪਤਲੀ ਕਰ ਦੇ," ਉਹਨੇ ਆਖਿਆ। “ਚੰਗਾ, ਲੁਹਾਰ ਨੇ ਆਖਿਆ। “ਬਸ ਮੇਰੇ ਵਧਾਣ ਉਤੇ ਰਖ ਦੇ ਸੁ।

ਤੇ ਬਾਬਾ-ਯਗਾ ਨੇ ਆਪਣੀ ਲੰਮੀ ਜੀਭ ਬਾਹਰ ਕੱਢੀ ਤੇ ਉਹਨੂੰ ਵਧਾਣ ਉਤੇ ਰਖ ਦਿਤਾ, ਤੇ ਲੁਹਾਰ ਨੇ ਆਪਣਾ ਹਥੋੜਾ ਫੜਿਆ ਤੇ ਜੀਭ ਓਦੋਂ ਤਕ ਕੁਟਦਾ ਗਿਆ, ਜਦੋਂ ਤਕ ਉਹ ਚੰਗੀ ਪਤਲੀ ਨਾ ਹੋ ਗਈ।

ਤੇ ਫੇਰ ਬਾਬਾ-ਯਗਾ ਝੀਲ ਨੂੰ ਭੱਜੀ, ਤੇ ਉਹਨੇ ਪਤਲੀ ਬਰੀਕ ਆਵਾਜ਼ ਵਿਚ ਪਿਲੀਪਕੇ ਨੂੰ ਸਦਿਆ: “ਪਿਲੀਪਕੇ, ਮੇਰੇ ਬਚੜੇ, ਵੇ ਦੋ ਪਹਿਰ ਨੀ ਹੋ ਗਏ, ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ!

ਪਿਲੀਪਕੇ ਨੇ ਉਹਦੀ ਆਵਾਜ਼ ਸੁਣੀ ਤੇ ਸੋਚਿਆ, ਉਹਨੂੰ ਉਹਦੀ ਮਾਂ ਬੁਲਾ ਰਹੀ ਸੀ। ਉਹ ਚੱਪੂ ਮਾਰਦਾ-ਮਾਰਦਾ ਕੰਢੇ ਵਲ ਆ ਗਿਆ ਤੇ ਬਾਬਾ-ਯਗਾ ਨੇ ਉਹਨੂੰ ਝੁਰਾਟ ਮਾਰ ਕੇ ਫੜ ਲਿਆ ਤੇ ਆਪਣੀ ਬੋਰੀ ਵਿਚ ਪਾ ਲਿਆ।

“ਹੁਣ ਮੈਨੂੰ ਬੇਵਕੂਫ਼ ਨਹੀਂ ਬਣਾ ਸਕਣ ਲਗਾ ਤੂੰ!" ਖੁਸ਼ੀ ਵਿਚ ਫੁੱਲੇ ਨਾ ਸਮਾਂਦਿਆਂ, ਬਾਬਾ-ਯੂਗਾ ਕੂਕੀ ਤੇ ਸਾਹ ਲੈਣ ਲਈ ਅਟਕੇ ਬਿਨਾਂ, ਉਹ ਉਹਨੂੰ ਸਿਧਿਆਂ ਘਰ ਲੈ ਗਈ। ਉਹਨੇ ਉਹਨੂੰ ਬੋਰੀ ਵਿਚੋਂ ਲੁਦਿਆ ਤੇ ਆਪਣੀ ਧੀ ਨੂੰ ਕਿਹਾ:

“ਇਹ ਈ ਉਹ, ਧੋਖੇਬਾਜ਼! ਭੱਠੀ ਬਾਲ ਤੇ ਰੋਟੀ ਲਈ ਭੰਨ ਲੈ ਸੂ। ਤੇ ਇਹ ਕਹਿ ਉਹ ਬਾਹਰ ਚਲੀ ਗਈ। ਤੇ ਉਹਦੀ ਧੀ ਨੇ ਭੱਠੀ ਬਾਲੀ, ਤੇ ਇਕ ਬੇਲਚਾ ਫੜਿਆ, ਤੇ ਪਿਲੀਪਕੇ ਨੂੰ ਕਹਿੰਣ ਲਗੀ:

“ਬੇਲਚੇ 'ਤੇ ਲੇਟ ਜਾ, ਮੈਂ ਤੈਨੂੰ ਭੱਠੀ 'ਚ ਪਾਣੈ। ਤੇ ਪਿਲੀਪਕਾ ਲੱਤਾਂ ਉਤੇ ਹਵਾ ਵਿਚ ਕਰ, ਬੇਲਚੇ ਉਤੇ ਲੇਟ ਗਿਆ।

“ਏਸ ਤਰ੍ਹਾਂ ਨਹੀਂ। ਬਾਬਾ-ਯੋਗਾ ਦੀ ਧੀ ਚਿਲਕੀ। “ਜੇ ਤੂੰ ਲੱਤਾਂ ਇੰਜ ਉਪਰ ਕੀਤੀ ਰੱਖੀਆਂ, ਮੈਂ ਤੈਨੂੰ ਭੱਠੀ 'ਚ ਨਹੀਂ ਪਾ ਸਕਾਂਗੀ।

ਪਿਲੀਪਕੇ ਨੇ ਲੱਤਾਂ ਹੇਠਾਂ ਕਰ ਲਈਆਂ ਤੇ ਬੇਲਚੇ ਤੋਂ ਥੱਲੇ ਲਮਕਾ ਦਿਤੀਆਂ। “ਏਸ ਤਰ੍ਹਾਂ ਨਹੀਂ! ਬਾਬਾ-ਯੋਗਾ ਦੀ ਧੀ ਫੇਰ ਚਿਲਕੀ।

“ਤਾਂ ਫੇਰ ਕਿਸ ਤਰ੍ਹਾਂ?" ਪਿਲੀਪਕੇ ਨੇ ਪੁਛਿਆ। “ਮੈਨੂੰ ਕਰ ਕੇ ਵਿਖਾ।

"ਕਿੱਡਾ ਬੇਵਕੂਫ਼ ਏਂ ਤੂੰ ਵੀ!" ਬਾਬਾ-ਯਗਾ ਦੀ ਧੀ ਕੂਕੀ।

“ਇੰਜ ਲੇਟੀਦੈ, ਵੇਖ!'

ਤੇ ਉਹ ਬੇਲਚੇ ਉਤੇ ਲੇਟ ਗਈ। ਤੇ ਪਿਲੀਪਕੇ ਨੇ ਬੇਲਚੇ ਨੂੰ ਚੁੱਕਣ ਦੀ ਕੀਤੀ ਤੇ ਉਹਨੂੰ ਬਲਦੀ ਭੱਠੀ ਵਿਚ ਵਾਹ ਦਿੱਤਾ। ਫੇਰ ਉਹਨੇ ਭੱਠੀ ਬੰਦ ਕਰ ਦਿਤੀ ਤੇ ਉਹਦੇ ਨਾਲ ਬਾਬਾ-ਯੋਗਾ ਦੀ ਖੂੰਡੀ ਅੜਾ ਦਿਤੀ, ਇਸ ਲਈ ਕਿ ਉਹਦੀ ਧੀ ਬਾਹਰ ਨਾ ਕੁਦ ਸਕੇ।

ਉਹ ਝੁੱਗੀ ਵਿਚੋਂ ਬਾਹਰ ਨਸਿਆ ਤੇ ਕੀ ਵੇਖਦਾ ਏ! ਬਾਬਾ-ਯਗਾ ਉਹਦੇ ਵਲ ਟੁਰੀ ਆ ਰਹੀ ਸੀ। ਪਿਲੀਪਕਾ ਛਾਲ ਮਾਰ ਕੇ ਇਕ ਉਚੇ ਤੇ ਸੰਘਣੇ ਦਰਖ਼ਤ ਉਤੇ ਚੜ੍ਹ ਗਿਆ। ਤੇ ਉਹਨੇ ਆਪਣੇ ਆਪ ਨੂੰ ਟਾਹਣੀਆਂ ਵਿਚ ਲੁਕਾ ਲਿਆ।

੮੧