ਪੰਨਾ:ਮਾਣਕ ਪਰਬਤ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ-ਯਗਾ ਝੁੱਗੀ ਵਿਚ ਵੜੀ , ਉਹਨੇ ਸੁੰਘਿਆ ਤੇ ਉਹਨੂੰ ਭੁੱਜ ਰਹੇ ਮਾਸ ਦੀ ਹਵਾੜ ਆਈ। ਉਹਨੇ ਭੁੱਜੇ ਮਾਸ ਨੂੰ ਭੱਠੀ ਵਿਚੋਂ ਕਢਿਆ , ਗੋਸ਼ਤ ਖਾ ਲਿਆ ਤੇ ਹੱਡੀਆਂ ਨੂੰ ਬਾਹਰ ਹਾਤੇ ਵਿਚ ਸੁਟ ਦਿਤਾ , ਤੇ ਇਹ ਬੋਲਦਿਆਂ , ਉਹਨਾਂ ਉਤੇ ਲੇਟਣੀਆਂ ਲੈਣ ਲਗੀ : "ਇਹਨਾਂ ਹੱਡੀਆਂ 'ਤੇ ਮੈਂ ਡਿਗ-ਡਿਗ ਪਾ , ਇਹਨਾਂ ਹੱਡੀਆਂ 'ਤੇ ਮੈਂ ਲੇਟਣੀਆਂ ਲਾਂ , ਮੈਂ ਮਾਸ ਪਿਲੀਪਕੇ ਦਾ ਖਾ ਜੁ ਲਿਐ , ਲਹੂ ਓਸ ਦਾ ਮੈਂ ਪੀ ਜੁ ਲਿਐ।

ਤੇ ਪਿਲੀਪਕੇ ਨੇ ਉਹਨੂੰ ਓਥੋਂ , ਜਿਥੇ ਉਹ ਲੁਕਿਆ ਹੋਇਆ ਸੀ , ਆਵਾਜ਼ ਦਿਤੀ :

“ਇਹਨਾਂ ਹੱਡੀਆਂ 'ਤੇ ਪਈ ਡਿਗ-ਡਿਗ ਪੈ , ਇਹਨਾਂ ਹੱਡੀਆਂ 'ਤੇ ਪਈ ਲੇਟਣੀਆਂ ਲੈ , ਤੇ ਮਾਸ ਧੀ ਆਪਣੀ ਦਾ ਖਾ ਜੁ ਲਿਐ , ਤੂੰ ਲਹੂ ਧੀ ਆਪਣੀ ਦਾ ਪੀ ਜੁ ਲਿਐ ।

ਬਾਬਾ-ਯਗਾ ਨੇ ਉਹਦੀ ਆਵਾਜ਼ ਸੁਣੀ ਤੇ ਗੁੱਸੇ ਨਾਲ ਉਹਦਾ ਰੰਗ ਕਾਲਾ ਪੈ ਗਿਆ। ਉਹ ਦਰਖ਼ਤ ਵਲ ਭੱਜੀ ਤੇ ਉਹਨੂੰ ਆਪਣੇ ਦੰਦਾਂ ਨਾਲ ਟੱਕਣ ਲਗ ਪਈ । ਉਹ ਟੁਕਦੀ ਗਈ , ਟੁਕਦੀ ਗਈ ਤੇ ਅਖੀਰ ਉਹਦੇ ਦੰਦ ਟੁਟ ਗਏ , ਪਰ ਦਰਖ਼ਤ ਓਥੇ ਦਾ ਓਥੇ ਖੜਾ ਰਿਹਾ , ਉਵੇਂ ਪੱਕੇ ਦਾ ਪੱਕਾ ਤੇ ਮਜ਼ਬੂਤ , ਜਿਵੇਂ ਉਹ ਪਹਿਲੋਂ ਸੀ। ਬਾਬਾ-ਯਗਾ ਭੱਜੀ-ਭੱਜੀ ਲੁਹਾਰ ਕੋਲ ਗਈ । "ਲੁਹਾਰਾ , ਲੁਹਾਰਾ ," ਉਹ ਕੂਕੀ, “ਮੈਨੂੰ ਫ਼ੌਲਾਦ ਦਾ ਕੁਹਾੜਾ ਬਣਾ ਦੇ! ਜੇ ਤੂੰ ਨਾ ਬਣਾ ਕੇ ਦਿਤਾ , ਮੈਂ ਤੇਰੇ ਬੱਚੇ ਖਾ ਜਾਂਗੀ । ਤੇ ਲੁਹਾਰ ਡਰ ਗਿਆ ਤੇ ਉਹਨੇ ਉਹਨੂੰ ਫ਼ੌਲਾਦ ਦਾ ਕੁਹਾੜ ਬਣਾ ਦਿਤਾ । ਬਾਬਾ-ਯੁਗਾ ਉਹਨੂੰ ਲੈ ਦਰਖ਼ਤ ਵਲ ਭੱਜੀ ਤੇ ਉਹਨੂੰ ਵੱਢਣ ਲਗੀ : ਪਿਲੀਪਕੇ ਨੇ ਆਖਿਆ : “ਦਰਖ਼ਤ ਨੂੰ ਨਾ ਲੱਗੇ , ਪੱਥਰ ਨੂੰ ਲੱਗੇ ! ਬਾਬਾ-ਯਗਾ ਬੋਲੀ : “ਪੱਥਰ ਨੂੰ ਨਾ ਲੱਗੇ , ਦਰਖ਼ਤ ਨੂੰ ਲੱਗੇ ! ਪਿਲੀਪਕੇ ਨੇ ਫੇਰ ਆਖਿਆ : ਦਰਖ਼ਤ ਨੂੰ ਨਾ ਲੱਗੇ , ਪੱਥਰ ਨੂੰ ਲੱਗੇ ! ਤੇ ਕੁਹਾੜਾ ਚਾਣਚਕ ਹੀ ਪੱਥਰ ਨੂੰ ਵੱਜਾ ਤੇ ਉਹਦੀ ਸਾਰੀ ਧਾਰ ਨੂੰ ਦੰਦੇ ਪੈ ਗਏ ਤੇ ਉਹ ਮੁੰਡਾ ਹੈ ਗਿਆ । ਬਾਬਾ-ਯੂਗਾ ਗੁੱਸੇ ਨਾਲ ਚਾਂਗਰੀ, ਉਹਨੇ ਕੁਹਾੜਾ ਚੁੱਕਣ ਦੀ ਕੀਤੀ ਤੇ ਤੇਜ਼ ਕਰਾਣ ਲਈ ਫੇਰ ਲੁਹਾਰ ਕੋਲ ਜਾ ਪੁੱਜੀ। ਪਿਲੀਪਕੇ ਨੇ ਵੇਖਿਆ , ਤੇ ਉਹਨੂੰ ਦਿਸਿਆ , ਦਰਖਤ ਇਕ ਪਾਸੇ ਨਿਵਣ ਲਗ ਪਿਆ ਸੀ। ਬਾਬਾ ਯਗਾ ਨੇ ਤਕਰੀਬਨ ਉਹਨੂੰ ਚੀਰ ਹੀ ਲਿਆ ਸੀ , ਤੇ ਇਸ ਤੋਂ ਪਹਿਲਾਂ ਕਿ ਵਕਤ ਨਾ ਰਹੇ , ਉਹਨੂੰ ਆਪ ਆਪ ਨੂੰ ਬਚਾਣ ਲਈ ਛੇਤੀ ਨਾਲ ਕੁਝ ਕਰਨਾ ਪੈਣਾ ਸੀ।

ਐਨ ਓਸੇ ਵੇਲੇ ਉਤੋਂ ਹੰਸਾਂ ਦੀ ਇਕ ਡਾਰ ਉਡਦੀ ਲੰਘੀ । “ਹੰਸੋ , ਹੰਸੋ , ਰੌਲੀ ਨਾ ਪਾਉ , ਇਕ-ਇਕ ਖੰਬ ਸੁਟਦੇ ਜਾਉ ," ਉਹਨੇ ਉਹਨਾਂ ਨੂੰ ਆਵਾਜ

੮੨