ਪੰਨਾ:ਮਾਣਕ ਪਰਬਤ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੱਢਾ ਕੱਕਰ ਤੇ ਜਵਾਨ ਕੱਕਰ

ਲਿਥੁਆਨੀ ਪਰੀ - ਕਹਾਣੀ

ਇਕ ਵਾਰੀ ਦੀ ਗਲ ਏ, ਬੁੱਢਾ ਬਾਪੂ ਕੱਕਰ ਹੁੰਦਾ ਸੀ, ਤੇ ਉਹਦਾ ਇਕ ਪੁੱਤਰ ਸੀ - ਜਵਾਨ ਕੱਕਰ ਤੇ ਇਹ ਮੁੰਡਾ ਏਡਾ ਸ਼ੇਖੀਖੋਰਾ ਹੁੰਦਾ ਸੀ ਕਿ ਦੱਸਣ ਲਈ ਲਫ਼ਜ਼ ਨਹੀਂ ਲਭ ਸਕਦੇ। ਉਹਦੀਆਂ ਗੱਲਾਂ ਸੁਣੇ ਇਹ ਖ਼ਿਆਲ ਆ ਸਕਦਾ ਸੀ ਕਿ ਜਿੰਨਾ ਤਕੜਾ ਤੇ ਚਤਰ ਉਹ ਹੈ, ਉਡਾ ਤਕੜਾ ਤੇ ਚਤਰ ਦੁਨੀਆਂ ਵਿਚ ਹੋਰ ਕੋਈ ਨਹੀਂ ਹੋਣ ਲਗਾ।

ਇਕ ਦਿਨ ਜਵਾਨ ਕੱਕਰ ਦਿਲ ਹੀ ਦਿਲ ਵਿਚ ਕਹਿਣ ਲਗਾ:

"ਪਿਓ ਮੇਰਾ ਬੁੱਢਾ ਹੋ ਗਿਐ, ਤੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਰਿਹਾ। ਮੈਂ ਜਵਾਨ ਤੇ ਤਾਕਤਵਰ, ਤੇ ਲੋਕਾਂ ਨੂੰ ਯਖ਼ ਮੈਂ ਉਸ ਤੋਂ ਕਿਤੇ ਚੰਗੀ ਤਰ੍ਹਾਂ ਕਰ ਸਕਨਾਂ। ਕੋਈ ਮੇਰੇ ਤੋਂ ਲੁਕ ਨਹੀਂ ਸਕਦਾ, ਕੋਈ ਮੈਨੂੰ ਹਰਾ ਨਹੀਂ ਸਕਦਾ। ਹਰ ਕਿਸੇ ਦੀ ਮੈਂ ਖੁੰਬ ਠਪ ਸਕਨਾਂ!

ਤੇ ਜਵਾਨ ਕੱਕਰ ਯਖ਼ ਕਰਨ ਲਈ ਕਿਸੇ ਦੀ ਭਾਲ ਵਿਚ ਨਿਕਲ ਪਿਆ। ਉਹ ਉਡਦਾ-ਉਡਦਾ। ਇਕ ਸੜਕ 'ਤੇ ਨਿਕਲ ਆਇਆ, ਤੇ ਉਹਨੇ ਵੇਖਿਆ, ਇਕ ਜਾਗੀਰਦਾਰ ਬੱਘੀ ਵਿਚ ਬੈਠਾ ਜਾ ਰਿਹਾ ਸੀ ਬੱਘੀ ਅਗੇ ਇਕ ਸੁਹਣਾ ਤੇ ਮੋਟਾ-ਤਾਜ਼ਾ ਘੋੜਾ ਜੁਪਿਆ ਹੋਇਆ ਸੀ। ਜਾਗੀਰਦਾਰ ਆਪ ਉਚਾ-ਲੰਮਾ ਮੋਟਾ ਸੀ। ਉਹਨੇ ਪਸ਼ਮ ਦਾ ਗਰਮ ਕੋਟ ਪਾਇਆ ਹੋਇਆ ਸੀ ਤੇ ਉਹਦੀਆਂ ਲੱਤਾਂ ਗਾਲੀਚੇ ਨਾਲ ਕੱਜੀਆਂ ਹੋਈਆਂ ਸਨ।

ਜਵਾਨ ਕੱਕਰ ਨੇ ਜਾਗੀਰਦਾਰ ਵਲ ਤਕਿਆ ਤੇ ਹਸ ਪਿਆ।

"ਹੂੰ!" ਉਹਨੇ ਆਖਿਆ। “ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਪਸ਼ਮਾਂ ਨਾਲਕੱਜ ਲੈ, ਤੇਰਾ ਬੱਚਾ ਹੈ ਹੋ ਸੰਕਣ ਲਗਾ। ਬੁਢੜਾ, ਮੇਰਾ ਬਾਪੁ, ਸ਼ਾਇਦ ਤੇਰੇ ਨਾਲ ਨਾ ਸਿਝ ਸਕਦਾ, ਪਰ ਮੈਂ ਸਿਝ ਸਕਨਾਂ:ਤੈੰਨੂ ਹੱਡੀਆਂ ਤਕ ਠਾਰ ਦਿਆਂਗਾ। ਠਹਿਰ ਜਾ ਤੂੰ ਨਾ ਤੇਰੇ ਪਸ਼ਮ ਦੇ ਕੋਟ ਨੇ ਕੁਝ ਬਣਾ ਸਕਣੋਂ, ਨਾ, ਗਾਲੀਚੇ ਨੇ।"

ਤੇ ਜਵਾਨ ਕੱਕਰ ਉਡ ਕੇ ਜਾਗੀਰਦਾਰ ਕੋਲ ਆ ਪਹੁੰਚਿਆ ਤੇ ਉਹਦੇ ਪਿਛੇ ਪੈ ਗਿਆ ਤੇ ਉਹ

੮੪