ਪੰਨਾ:ਮਾਣਕ ਪਰਬਤ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿਚ ਕਰਨ ਲਗਾ: ਗਲੀਚੇ ਹੇਠ ਵੜ, ਉਹਦੀਆਂ ਬਾਂਹਵਾਂ ਅੰਦਰ ਗੈਂਗ, ਛੋਪਲੇ ਹੀ ਉਹਦੇ ਗਲਮੇ ਵਿਚ ਘੁਸੜ, ਤੇ ਉਹਦੇ ਨਕ ਨੂੰ ਚੂੰਡ।

ਤੇ ਇਹ ਵੇਖ ਜਾਗੀਰਦਾਰ ਨੇ ਕੋਚਵਾਨ ਨੂੰ ਹੁਕਮ ਦਿਤਾ, ਘੋੜੇ ਨੂੰ ਛਾਂਟਾ ਮਾਰੇ।

"ਮੈਂ ਮਰ ਜਾਣੈ ਯਖ਼ ਹੋ ਕੇ।" ਉਹ ਕੂਕਿਆ।

ਤੇ ਜਵਾਨ ਕੱਕਰ ਜਾਗੀਰਦਾਰ ਦੇ ਹੋਰ ਬਹੁਤਾ ਪਿਛੇ ਪੈਂਦਾ ਗਿਆ। ਉਹਨੇ ਉਹਦੇ ਨਕ ਨੂੰ ਏਨਾ ਚੰਡਿਆ ਕਿ ਉਹ ਪੀੜ ਕਰਨ ਲਗ ਪਿਆ। ਉਹਨੇ ਉਹਦੇ ਹਥ ਤੇ ਲੱਤਾਂ ਠਾਰ ਦਿਤੀਆਂ ਤੇ ਉਹਨੂੰ ਸਾਹੋ-ਸਾਹੀ ਕਰ ਦਿਤਾ।

ਜਾਗੀਰਦਾਰ ਏਧਰ ਹੁੰਦਾ ਤੇ ਓਧਰ ਹੁੰਦਾ, ਆਪਣੀ ਥਾਂ ਉਤੇ ਕਲਮਲਾਉਂਦਾ, ਤੇ ਪਾਲੇ ਨਾਲ ਉਹ ਠਰੂ-ਠਰੂ ਕਰਨ ਤੇ ਸੁੰਗੜਨ ਲਗ ਪਿਆ।

“ਹੋਰ ਤੇਜ਼ ਚਲਾ! ਉਹਨੇ ਚਿਲਕ ਕੇ ਕੋਚਵਾਨ ਨੂੰ ਆਵਾਜ਼ ਦਿਤੀ। ਹੋਰ ਤੇਜ਼!

ਪਰ ਕੁਝ ਚਿਰ ਪਿਛੋਂ ਉਹਨੇ ਕੂਕਣਾ ਬੰਦ ਕਰ ਦਿਤਾ, ਕਿਉਂ ਕਿ ਉਹਦੇ ਕੋਲੋਂ ਬੋਲਿਆ ਹੀ ਨਹੀਂ ਸੀ ਜਾ ਰਿਹਾ।

ਜਦੋਂ ਉਹ ਘਰ ਪਹੁੰਚਿਆ, ਉਹਨੂੰ ਅਧਮੋਈ ਹਾਲਤ ਵਿਚ ਬੱਘੀ ਵਿਚੋਂ ਬਾਹਰ ਕਢਿਆ ਗਿਆ।

ਤਾਂ ਜਵਾਨ ਕੱਕਰ ਉਡਦਾ-ਉਡਦਾ ਆਪਣੇ ਪਿਉ, ਬੁਢੇ ਕੱਕਰ, ਕੋਲ ਆਇਆ, ਤੇ ਫੜਾਂ ਤੇ ਸ਼ੇਖੀਆਂ ਮਾਰਨ ਲਗ ਪਿਆ:

"ਵੇਖ ਮੇਰੇ ਵਲ, ਬਾਪੂ!" ਉਹ ਕਿਆ। “ਵੇਖ ਮੇਰੇ ਵਲ! ਮੇਰੇ ’ਚ ਬੜਾ ਜ਼ੋਰ ਈ! ਤੂੰ ਮੇਰਾ ਮੁਕਾਬਲਾ ਦੀ ਨਹੀਂ ਕਰ ਸਕਣ ਲਗਾ! ਵੇਖ ਸਈ, ਮੈਂ ਕਿੱਡੇ ਉਚੇ-ਲੰਮੇ, ਮੋਟੇ ਜਾਗੀਰਦਾਰ ਨੂੰ ਯਖ਼ ਕਰ ਕੇ ਰਖ es! ਤੇ ਕਿੱਡੇ ਨਿੱਘੇ ਕੋਟ ਹੇਠਾਂ ਮੈਂ ਰੀਂਗ ਵੜਿਆ ਸਾਂ! ਤੈਥੋਂ ਇੰਜ ਕਦੀ ਨਹੀਂ ਹੋ ਸਕਣਾ! ਤੈਥੋਂ ਏਡੇ ਵਡੇ ਹੈ ਤਕੜੇ ਜੁੱਸੇ ਵਾਲਾ ਬੰਦਾ ਯਖ਼ ਕਦੀ ਨਹੀਂ ਹੋਣਾ!"

ਬੁੱਢਾ ਕੱਕਰ ਮੁਸਕਰਾਇਆ।

"ਸ਼ੇਖੀਖੋਰਿਆ!" ਉਹਨੇ ਆਖਿਆ। “ਏਡੀ ਕਾਹਲ ਨਾ ਕਰ, ਆਪਣੇ ਜ਼ੋਰ ਤੇ ਹਿੰਮਤ ਦੀਆਂ ਫੜਾਂ ਮਾਰਨ ਦੀ। ਠੀਕ ਏ, ਤੂੰ ਓਸ ਮੋਟੇ ਜਾਗੀਰਦਾਰ ਨੂੰ ਯਖ਼ ਕਰ ਦਿਤਾ ਤੇ ਉਹਦੇ ਗਰਮ ਕੋਟ ਹੇਠ ਵੜ ਗਿਉਂ। ਪਰ ਇਹ ਤੂੰ ਕੋਈ ਮਲ ਨਹੀਂ ਮਾਰ ਲਈ। ਓਧਰ ਵੇਖ। ਪਾਟੇ-ਪੁਰਾਣੇ ਕੋਟ ਵਾਲਾ ਮਾੜਚੂ ਜਿਹਾ ਉਹ ਜਟ ਵੇਖਿਆ ਈ, ਮਾੜਚੂ ਜਿਹੇ ਘੋੜੇ 'ਤੇ ਚੜ੍ਹਿਆ ਜਾਂਦੈ।"

"ਆਹਖੋ, ਵੇਖਿਐ।"

"ਠੀਕ, ਉਹ ਲੱਕੜਾਂ ਵੱਢਣ ਜੰਗਲ 'ਚ ਜਾ ਰਿਹੈ। ਕੋਸ਼ਿਸ਼ ਕਰ ਖਾਂ, ਉਹਨੂੰ ਯਖ਼ ਕਰਨ ਦੀ। ਜੇ ਕਾਮਯਾਬ ਹੋ ਗਿਉਂ, ਤਾਂ ਮੈਂ ਮੰਨ ਜਾਂਗਾ, ਜਦੋਂ ਆਖੇਗਾ, ਤੂੰ ਬੜੇ ਜ਼ੋਰ ਵਾਲਾ ਏਂ।"

"ਵਾਹ! ਕਮਾਲ ਕਰ ਦਿਤੀ ਆ!" ਜਵਾਨ ਕੱਕਰ ਚਿਲਕਿਆ। "ਇਹਨੂੰ ਤਾਂ ਮੈਂ ਇਕੋ ਪਲ ’ਚ ਯਖ਼ ਕਰਕੇ ਰਖ ਦਿਆਂਗਾ!"

ਤੇ ਜਵਾਨ ਕੱਕਰ ਉਪਰ ਹਵਾ ਵਿਚ ਉਠਿਆ ਤੇ ਜਟ ਨੂੰ ਜਾ ਰਲਣ ਲਈ ਉਡ ਪਿਆ। ਉਹ ਉਹਨੂੰ ਜਾ ਰਲਿਆ ਤੇ ਉਹਦੇ ਉਤੇ ਟੁੱਟ ਪਿਆ, ਪਿਛੇ ਪੈ ਗਿਆ ਤੇ ਉਹਨੂੰ ਜ਼ਿਚ ਕਰਨ ਲਗ ਪਿਆ। ਉਹ ਉਹਦੇ

੮੫

੮੫