ਪੰਨਾ:ਮਾਣਕ ਪਰਬਤ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤੇ ਕਦੀ ਇਕ ਪਾਸਿਉਂ ਉਡ ਕੇ ਪੈਂਦਾ ਤੇ ਕਦੀ ਦੂਜੇ ਪਾਸਿਉਂ, ਪਰ ਜਟ ਘੋੜਾ ਹਿੱਕੀ ਗਿਆ ਤੇ ਉਕਾ ਨਾ ਅਟਕਿਆ! ਫੇਰ ਜਵਾਨ ਕੱਕਰ ਉਹਦੇ ਪੈਰਾਂ ਨੂੰ ਚੂੰਡਣ ਲਗਾ, ਪਰ ਕਿਸਾਨ ਸਲੇਜ਼ ਵਿਚੋਂ ਕੁਦ ਖਲੋਤਾ ਤੇ ਘੋੜੇ ਦੇ ਨਾਲ-ਨਾਲ ਭੱਜਣ ਲਗ ਪਿਆ।

ਠਹਿਰ ਜਾ ਤੂੰ! ਜਵਾਨ ਕੱਕਰ ਨੇ ਸੋਚਿਆ। “ਤੈਨੂੰ ਜੰਗਲ 'ਚ ਯਖ਼ ਕਰਾਂਗਾ।

ਜਦੋਂ ਜੰਗਲ ਵਿਚ ਪਹੁੰਚਿਆ, ਉਹਨੇ ਆਪਣਾ ਕੁਹਾੜਾ ਕਢਿਆ ਤੇ ਕੇਲੋਂ ਤੇ ਬਰਚ ਦੇ ਦਰਖ਼ਤਾਂ ਨੂੰ ਇੰਜ ਵੱਢਣ ਲਗਾ ਕਿ ਚੌਹਾਂ ਪਾਸੇ ਛੱਡੇ ਉਡਣ ਲਗੇ!

ਤੇ ਜਵਾਨ ਕੱਕਰ ਨੇ ਉਹਨੂੰ ਚੈਨ ਨਾ ਲੈਣ ਦਿਤਾ। ਉਹਨੇ ਉਹਨੂੰ ਹੱਥਾਂ ਤੇ ਲੱਤਾਂ ਤੋਂ ਫੜ ਲਿਆ ਤੇ ਉਹਦੇ ਗਲਮੇ ਵਿਚ ਜਾ ਵੜਿਆ ...

ਪਰ ਜਵਾਨ ਕੱਕਰ ਜਿੰਨਾ ਬਹੁਤਾ ਜ਼ੋਰ ਜਟ ਨੂੰ ਯਖ਼ ਕਰਨ ਲਈ ਲਾਂਦਾ, ਓਨੇ ਬਹੁਤੇ ਜ਼ੋਰ ਨਾਲ ਹੀ ਜਟ ਕੁਹਾੜੇ ਨੂੰ ਘੁਮਾ ਕੇ ਮਾਰਦਾ ਤੇ ਓਨੇ ਬਹੁਤੇ ਹੀ ਉਹ ਦਰਖ਼ਤ ਵਢ ਧਰਦਾ। ਅਖ਼ੀਰ ਵਿਚ, ਉਹਨੂੰ ਏਨੀ ਗਰਮੀ ਲੱਗਣ ਲਗ ਪਈ ਕਿ ਉਹਨੇ ਆਪਣੇ ਦਸਤਾਨੇ ਹੀ ਲਾਹ ਛੱਡੇ।

ਜਵਾਨ ਕੱਕਰ ਓਨਾ ਚਿਰ ਜਟ ਦੇ ਪਿਛੇ ਪਿਆ ਰਿਹਾ, ਜਿੰਨਾ ਚਿਰ ਉਹ ਉਕਾ ਥਕ-ਟੁਟ ਨਾ ਗਿਆ।

“ਕੋਈ ਗਲ ਨਹੀਂ, ਉਹ ਦਿਲ ਵਿਚ ਕਹਿਣ ਲਗਾ। “ਹਰਾ ਤੈਨੂੰ ਮੈਂ ਲੈਣਾ ਈ ਏਂ। ਜਦੋਂ ਘਰ ਦੀ ਰਿਹਾ ਹੋਵੇਗਾ, ਹੱਡੀਆਂ ਤਕ ਠਾਰ ਦੇਣੈ ਤੈਨੂੰ ਮੈਂ।

ਜਵਾਨ ਕੱਕਰ ਸਲੇਜ ਵਲ ਭਜਿਆ, ਤੇ ਜਟ ਦੇ ਦਸਤਾਨੇ ਵੇਖ, ਰੀਂਗ ਉਹਨਾਂ ਅੰਦਰ ਜਾ ਵੜਿਆ। ਉਹ ਓਥੇ ਬੈਠਾ ਰਿਹਾ, ਤੇ ਦਿਲ ਹੀ ਦਿਲ ਵਿਚ ਇਹ ਕਹਿੰਦਾ, ਹੱਸਣ ਲਗਾ:

”ਵੇਖਨਾਂ, ਜਟ ਆਪਣੇ ਦਸਤਾਨੇ ਕਿਵੇਂ ਪਾਂਦੈ। ਏਨਾ ਅਕੜਾ ਦਿਤੈ ਮੈਂ ਇਹਨਾਂ ਨੂੰ ਕਿ ਅੰਦਰ ਉਂਗਲਾਂ ਵੀ ਨਹੀਂ ਵਾੜੀਆਂ ਜਾ ਸਕਦੀਆਂ!

ਜਵਾਨ ਕੱਕਰ ਜਟ ਦੇ ਦਸਤਾਨਿਆਂ ਵਿਚ ਬੈਠਾ ਰਿਹਾ ਤੇ ਜਟ ਲੱਕੜਾਂ ਵਢਦਾ ਰਿਹਾ। ਲਗਦਾ ਸੀ। ਉਹਨੂੰ ਹੋਰ ਕਿਸੇ ਚੀਜ਼ ਦਾ ਖਿਆਲ ਤਕ ਨਹੀਂ ਸੀ ਆ ਰਿਹਾ। ਉਹ ਓਨਾ ਚਿਰ ਵਢਦਾ ਗਿਆ, ਜਿੰਨੇ ਚਿਰ ਤਕ ਉਹਨੇ ਪੂਰੇ ਗੱਡੇ ਜਿੰਨਾ ਲਾਦਾ ਤਿਆਰ ਨਾ ਕਰ ਲਿਆ।

“ਹੁਣ, ਜਟ ਨੇ ਆਖਿਆ, “ਘਰ ਜਾ ਸਕਨਾਂ ਮੈਂ।"

ਉਹਨੇ ਆਪਣੇ ਦਸਤਾਨੇ ਫੜੇ, ਤੇ ਉਹਨਾਂ ਨੂੰ ਪਾਣ ਦਾ ਜਤਨ ਕਰਨ ਲਗਾ, ਪਰ ਉਹ ਪੱਥਰ ਵਾਂਗ ਪੀਡੇ ਆਕੜੇ ਹੋਏ ਸਨ।

“ਹੱਛਾ, ਤੇ ਹੁਣ ਕੀ ਕਰੇਂਗਾ? ਜਵਾਨ ਕੱਕਰ ਹਸਦਿਆਂ ਸੋਚਣ ਲਗਾ।

ਪਰ ਜਟ ਨੇ ਇਹ ਵੇਖ ਕਿ ਉਹਦੇ ਤੋਂ ਦਸਤਾਨੇ ਨਹੀਂ ਸਨ ਪੈ ਰਹੇ, ਆਪਣਾ ਕੁੱਤਾ ਫੜਿਆ ਤੇ ਦਸਤਾਨਿਆਂ ਉਤੇ ਇਕਸਾਰ ਸੱਟਾਂ ਮਾਰਨ ਲਗਾ।

ਜਟ ਕੁਹਾੜੇ ਨਾਲ ਦਸਤਾਨਿਆਂ ਉਤੇ ਫਾਂਹ-ਛਾਂਹ ਮਾਰਦਾ ਗਿਆ, ਤੇ ਜਵਾਨ ਕੱਕਰ ਉਹਨਾਂ ਅੰਦਰ ਊਈ-ਊਈ ਕਰਦਾ ਗਿਆ।

ਤੇ ਜਟ ਨੇ ਜਵਾਨ ਕੱਕਰ ਨੂੰ ਏਡਾ ਸਖ਼ਤ ਕੁਟਾਪਾ ਚਾੜਿਆ ਕਿ ਉਹ, ਅਧ-ਮੋਇਆ ਹੋ ਜਟ ਤੋਂ ਭਜ ਨਿਕਲਿਆ।

੮੬