ਪੰਨਾ:ਮਾਣਕ ਪਰਬਤ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਾਗੀਰਦਾਰ ਘੋੜਾ ਕਿਵੇਂ ਬਣਾ
ਦਿਤਾ ਗਿਆ'

ਲਤਵੀਅਨ ਪਰੀ-ਕਹਾਣੀ

ਪੁਰਾਣੇ ਜ਼ਮਾਨੇ ਵਿਚ ਇਕ ਜ਼ਾਲਮ ਜਾਗੀਰਦਾਰ ਹੁੰਦਾ ਸੀ। ਉਹ ਆਪਣੇ ਕਾਮਿਆਂ ਦਾ ਕਦੀ ਵੀ ਲਿਹਾ? ਨਹੀਂ ਸੀ ਕਰਦਾ, ਤੇ ਉਹਨਾਂ ਤੋਂ ਓਨਾ ਚਿਰ ਕੰਮ ਕਰਵਾਈ ਜਾਂਦਾ, ਜਿੰਨਾ ਚਿਰ ਉਹ ਅਧ-ਮੋਏ ਨਾ ਜਾਂਦੇ। ਦਿਨ-ਦਿਹਾਰ ਨੂੰ ਵੀ ਉਹਨਾਂ ਨੂੰ ਉਹ ਆਰਾਮ ਨਾ ਕਰਨ ਦੇਂਦਾ।

ਇਕ ਦਿਨ ਸਵੇਰੇ, ਜਦੋਂ ਕੋਈ ਵਡਾ ਤਿਹਾਰ ਸੀ, ਤੇ ਬਹੁਤੇ ਲੋਕਾਂ ਨੇ ਆਪਣਾ ਕੰਮ-ਕਾਜ ਛਡਿਆ ਹੋਇਆ ਸੀ, ਜਾਗੀਰਦਾਰ ਨੇ ਆਪਣੇ ਕਾਮਿਆਂ ਨੂੰ ਦਾਣਿਆਂ ਦੀ ਗਹਾਈ ਲਈ ਕੋਠੇ ਨੂੰ ਘਲਿਆ।

ਏਧਰ ਕਾਮੇ ਸਾਰਾ ਦਿਨ ਤੇ ਸਾਰੀ ਰਾਤ ਗਹਾਈ ਕਰਦੇ ਰਹੇ ਸਨ ਤੇ ਉਹ ਏਨੇ ਥੱਕੇ ਹੋਏ ਸਨ ਕਿ ਉਹਨਾਂ ਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ।

ਉਹਨਾਂ ਕੰਮ ਸ਼ੁਰੂ ਹੀ ਕੀਤਾ ਸੀ ਕਿ ਜਾਗੀਰਦਾਰ ਇਕ ਸੋਟੀ ਫੜੀ ਕੋਠੇ ਅੰਦਰ ਆਪ ਆ ਦਮਕਿਆ। ਉਹਨੂੰ ਆਪਣੇ ਕਾਮੇ ਬਹੁਤ ਹੀ ਜਿੱਲੇ ਲਗੇ, ਤੇ ਉਹ ਸੋਟੀ ਉਗਰਦਾ ਉਹਨਾਂ ਉਤੇ ਟੁੱਟ ਪਿਆ, ਡਰਾਵੇ ਦੇਣ ਲਗਾ ਤੇ ਗਾਲਾਂ ਕੱਢਣ ਲਗਾ।

"ਲਫੰਗਿਉ!" ਉਹ ਕੜਕਿਆ। ਜਿੰਨਾ ਚਿਰ ਸਾਰੀ ਰਈ ਗਾਹ ਨਾ ਲਵੋ, ਕੋਠੇ 'ਚੋਂ ਬਾਹਰ ਪੈਰ ਨਹੀਂ ਧਰ ਸਕਦੇ ਤੁਸੀਂ!"

ਕਾਮਿਆਂ ਨੇ ਫਲ੍ਹੇ ਨਾਲ ਜੋਣ ਲਈ ਇਕ ਘੋੜਾ ਮੰਗਿਆ, ਤਾਂ ਜੁ ਕੰਮ ਛੇਤੀ ਨਬੇੜਿਆ ਜਾ ਸਕੇ।

“ਕੀ ਕਿਹਾ ਜੇ!?" ਜਾਗੀਰਦਾਰ ਕੜਕਿਆ। "ਘੋੜਾ ਦਿਆਂ ਤੁਹਾਨੂੰ? ... ਜੇ ਫੇਰ ਕਿਸੇ ਨੇ ਇਹ ਚੀਜ਼ ਦਾ ਨਾਂ ਲਿਆ, ਤਾਂ ਮੈਂ ਆਪਣੇ ਖਾਲੀ ਹੱਥਾਂ ਨਾਲ ਈ ਤੁਹਾਡੀ ਇਕ-ਇਕ ਲਫੰਗੇ ਦੀ ਸੰਘੀ ਨੱਪ ਛਡਣੀ ਏਂ! ਘੋੜਾ ਤੁਹਾਨੂੰ ਮੇਰੇ ਕੋਲੋਂ ਨਹੀਂ ਮਿਲਣ ਲਗਾ! ਘੋੜੇ ਨੇ ਆਰਾਮ ਕਰਨੇਂ। ਕੰਮ ਤੁਸੀਂ ਆਪੇ ਈ ਨਿਬੇੜ ਸਕਦੇ ਹੋ।

ਤੇ ਚੰਗਾ ਸੰਘ ਪਾੜ, ਜਾਗੀਰਦਾਰ ਨੇ ਗਹਾਈ ਵਾਲੇ ਕੋਠੇ ਵਿਚੋਂ ਨਿਕਲਣ ਦੀ ਕੀਤੀ, ਇਸ ਲਈ ਕਿ ਘੱਟਾ ਫੱਕਣ ਵਿਚ ਕੋਈ ਬਹੁਤਾ ਸੁਆਦ ਨਹੀਂ ਹੁੰਦਾ। "

੮੮