ਪੰਨਾ:ਮਾਣਕ ਪਰਬਤ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਅਜੇ ਉਹ ਨਿਕਲਿਆ ਹੀ ਸੀ ਕਿ ਕਾਮਿਆਂ ਦੇ ਕੰਨੀਂ ਕਿਸੇ ਦੀ ਆਵਾਜ਼ ਪਈ:

“ਓਏ ਤੇਰੀ! ਠਹਿਰ! ਓਏ ਤੇਰੀ!..."

ਫੇਰ ਇਕ ਘੋੜੇ ਨੇ ਹਿਣ-ਹਿਣ ਕੀਤੀ ਤੇ ਇਕ ਲਗਾਮ ਛਣਕੀ। ਸਾਫ਼ ਪਤਾ ਲਗਦਾ ਪਿਆ ਸੀ, ਕਿਸੇ ਘੋੜੇ ਨੂੰ ਜਾਇਆ ਜਾ ਰਿਹਾ ਸੀ।

ਕੌਣ ਜੋ ਰਿਹਾ ਹੋਵੇਗਾ?

ਚਾਣਚਕ ਹੀ ਕੱਠੇ ਵਿਚ ਇਕ ਬਿਰਧ ਆਦਮੀ ਨੇ ਪੈਰ ਧਰਿਆ। ਉਹ ਬਹੁਤ ਹੀ ਵਡੇਰੀ ਉਮਰ ਦਾ ਸੀ, ਉਹਦੀ ਲੰਮੀ ਚਿੱਟੀ ਦਾੜ੍ਹੀ ਸੀ ਤੇ ਬਿਜਲੀ ਵਾਂਗ ਚਮਕਦੀਆਂ ਅੱਖਾਂ। ਉਹਦੇ ਪਿਛੇ, ਲਗਾਮ ਤੋਂ ਪੱਕੀ ਤਰ੍ਹਾਂ ਨਾਲ ਲਿਆਇਆ ਜਾ ਰਿਹਾ, ਇਕ ਤਕੜਾ ਕੁਮੈਤ ਘੋੜਾ ਸੀ।


ਬਿਰਧ ਆਦਮੀ ਨੇ ਇਹ ਕਹਿੰਦਿਆਂ ਕਾਮਿਆਂ ਨੂੰ ਬੰਦਗੀ ਕੀਤੀ:

"ਐਹ ਲੋਂ ਘੋੜਾ। ਫਲ੍ਹੇ ਅਗੇ ਜੋ ਲਓ ਤੇ ਸਖ਼ਤ ਤੋਂ ਸਖ਼ਤ ਕੰਮ ਲਈ ਵਰਤੋਂ ਸੂ। ਜਦੋਂ ਜੰਗਲ 'ਚ ਜਾਓ, ਲੱਕੜ ਗਡਿਆਂ 'ਤੇ ਢੇਰ ਨਾ ਕਰੋ, ਸਗੋਂ ਜਦੋਂ ਕੋਈ ਦਰਖ਼ਤ ਵਢ ਲਵੋ, ਉਹਦੀ ਟੀਸੀ ਨਾਲ ਘੋੜੇ ਨੂੰ ਬੰਨ੍ਹ ਦਿਓ, ਤੇ ਟਾਹਿਣਾਂ, ਟਹਿਣੀਆਂ ਤੇ ਬਾਕੀ ਸਭ ਕੁਝ ਸਮੇਤ ਦਰਖ਼ਤ ਨੂੰ ਜਾਗੀਰਦਾਰ ਦੇ ਘਰ ਧਰੀਕ ਲਿਆਣ ਦਿਓ। ਜੇ ਅੜੇ ਤੇ ਕੰਮ ਤੋਂ ਨਾਂਹ ਕਰੇ, ਤੇ ਬੇ-ਤਰਸੀ ਨਾਲ ਛੱਟੇ ਮਾਰੋ ਸੂ, ਪਰਵਾਹ ਨਾ ਕਰਨਾ ਛਾਂਟੇ ਕਿੰਨੇ ਵਜਦੇ ਨੇ! ਪਾਸਿਆਂ 'ਤੇ ਮਾਰੋ ਸੂ ਤੇ ਪਿਠ 'ਤੇ ਮਾਰੋ ਸੂ, ਪਰ ਧਿਆਨ ਰਖਣਾ, ਸਿਰ ਨੂੰ ਨਹੀਂ ਜੇ ਛੂਹਣਾ! ਤੇ ਖਾਣ ਨੂੰ ਕੁਝ ਨਾ ਦੇਣਾ ਸੂ। ਜਦੋਂ ਸ਼ਾਮੀਂ ਤਬੇਲੇ 'ਚ ਇਹਨੂੰ ਇਹਦੀ ਖੁਰਲੀ ਵਲ ਲਿਜਾਓ, ਤਾਂ ਵਧਰੀਆਂ ਨਾਲ ਉਤੋਂ ਛਤ ਤੋਂ ਲਮਕਾ ਦਿਓ ਸੂ। ਦਿਨ ਦੇ ਕੰਮ ਪਿਛੋਂ ਰਾਤ ਭਰ ਲਮਕੇ ਰਹਿਣ ਦਿਓ ਸੂ। ਫਾਇਦਾ ਹੋਏਗਾ ਸੂ ਇਹਦਾ।

ਇਹ ਲਫ਼ਜ਼ ਕਹਿ ਬਿਰਧ ਆਦਮੀ ਅਲੋਪ ਹੋ ਗਿਆ। |

ਘੋੜੇ ਨੇ ਉਚੀ-ਉਚੀ ਹਿਣ-ਹਿਣ ਕੀਤੀ ਤੇ ਉਹਦੀ ਆਵਾਜ਼ ਦਾ ਲਹਿਜਾ ਜਾਗੀਰਦਾਰ ਦੀ ਆਵਾਜ਼ ਦੇ ਲਹਿਜੇ ਨਾਲ ਏਨਾ ਰਲਦਾ ਸੀ ਕਿ ਕਾਮਿਆਂ ਨੇ ਬੁਝ ਲਿਆ, ਉਹ ਘੋੜਾ ਕਿਸ ਕਿਸਮ ਦਾ ਸੀ।

"ਇਹ ਆਪ ਗਰਜ ਤੇ ਬਿਜਲੀ ਦਾ ਦੇਵਤਾ, ਬੁਢਾ ਬਾਪੂ ਪੇਰਕੋਨ, ਹੋਣੈ, ਜਿਹੜਾ ਇਹਨੂੰ ਏਥੇ ਲਿਆਇਐ! ਉਹਨਾਂ ਆਖਿਆ।“ਤੇ ਪੇਰਕੋਨ ਦਾ ਹੁਕਮ ਮੰਨਣਾ ਈ ਪਏਗਾ। ਘੋੜੇ ਨਾਲ ਜੁ ਕੁਝ ਨੂੰ ਉਹਨੇ ਕਿਹੈ, ਉਹ ਅਸੀਂ ਕਰਾਂਗੇ। |

ਤੇ ਉਹਨਾਂ ਕੁਮੈਤ ਨੂੰ ਫਲ੍ਹੇ ਅਗੇ ਜੋ ਲਿਆ ਤੇ ਇਕਦਮ ਕੰਮੀਂ ਲਗ ਗਏ। ਘੋੜਾ ਜਿੱਦਲ ਸੀ, ਉਹ ਹੀਂ-ਹੀਂ ਤੇ ਹਿਣ-ਹਿਣ ਕਰਦਾ, ਪੌੜ ਮਾਰਦਾ ਤੇ ਧੌਣ ਮਰੋੜਦਾ: ਅਸਲੋਂ ਸਾਫ਼ ਦਿਸ ਰਿਹਾ ਸੀ, ਉਹ ਕੰਮ ਨਹੀਂ ਸੀ ਕਰਨਾ ਚਾਹੁੰਦਾ। ਪਰ ਉਹਨਾਂ ਕੋਈ ਪਰਵਾਹ ਨਾ ਕੀਤੀ ਤੇ ਉਹਨਾਂ ਚੰਗਾ ਨੈੱਟਾ ਚਾੜਿਆ, ਤਾਂ ਜੁ ਉਹ ਅਗੋਂ ਹੋਰ ਨਾ ਅਟਕੇ।

ਤੇ ਉਸ ਦਿਨ ਪਿਛੋਂ ਰੋਜ਼ ਇੰਜ ਹੀ ਚਲਦਾ ਰਿਹਾ। ਜਦੋਂ ਕਦੀ ਵੀ ਔਖੇ ਤੋਂ ਔਖਾ ਕੰਮ ਕਰਨਾ ਹੁੰਦਾ, ਉਹ ਜ਼ਰੂਰ ਹੀ ਕੁਮੈਤ ਨੂੰ ਜਾਂਦੇ। ਤੇ ਜੇ ਉਹ ਅਟਕਦਾ, ਉਹ ਛਾਂਟੇ ਤੇ ਸੀਖਾਂ ਲੇ ਉਹਨੂੰ ਬੇਤਰਸੀ ਨਾਲ ਮਾਰਦੇ।

ਘੋੜਾ ਸਾਹ ਲਏ ਬਿਨਾਂ ਸਾਰਾ ਦਿਨ ਕੰਮੀਂ ਜੁੱਟਾ ਰਹਿੰਦਾ, ਤੇ ਜਦੋਂ ਰਾਤ ਪੈਂਦੀ ਉਹਨੂੰ ਉਹਦੀ ਖੁਰਲੀ ਕੋਲ ਲਿਜਾਇਆ ਜਾਂਦਾ ਤੇ ਅਗਲੀ ਸਵੇਰ ਤਕ ਲਮਕੇ ਰਹਿਣ ਲਈ ਵਧਰੀਆਂ ਨਾਲ ਛਤ ਉਤੇ ਟੰਗ ਦਿਤਾ ਜਾਂਦਾ।

ਨਾ ਹੀ ਉਹਨੂੰ ਕੁਝ ਖਾਣ ਨੂੰ ਦਿਤਾ ਗਿਆ। ਜਿੰਨਾ ਵੀ ਚਿਰ ਉਹ ਕੰਮ ਕਰਦਾ ਰਿਹਾ, ਓਨੇ ਚਿਰ

੮੯