ਪੰਨਾ:ਮਾਣਕ ਪਰਬਤ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਉਹ ਸਿਆਲ ਰੁੱਤੇ ਇਕ ਗੱਡੇ ਤੋਂ ਪਰਾਲੀ ਦਾ ਇਕ ਰੁੱਗ ਹੀ ਚੁਰਾ ਸਕਿਆ ਤੇ ਹੁਨਾਲ ਰੁੱਤੇ ਵਾੜ ਹੋਠਾਂ ਉੱਗੇ ਕੁਝ ਕੰਡਿਆਲੇ ਬੂਟਿਆਂ ਨੂੰ ਮੂੰਹ ਹੀ ਮਾਰ ਸਕਿਆ, ਤੇ ਇਸ ਤੋਂ ਵਧ ਹੋਰ ਕੁਝ ਨਾ।

ਹੋਇਆ ਕੀ ਕਿ ਅਸਲੋਂ ਓਸੇ ਹੀ ਦਿਨ ਜਦੋਂ ਕੁਮੈਤ ਘੋੜਾ ਆਇਆ ਸੀ, ਜ਼ਾਲਮ ਜਾਗੀਰਦਾਰ ਅਲੋਪ ਹੋ ਗਿਆ ਸੀ। ਉਹਦੀ ਵਹੁਟੀ ਨੇ ਉਹਨੂੰ ਬੜਾ ਢੰਡਿਆ, ਪਰ ਉਹਨੂੰ ਉਹ ਲਭ ਨਾ ਸਕਿਆ।

ਪੂਰਾ ਇਕ ਵਰਾ ਲੰਘ ਗਿਆ। ਸ਼ੁਰੂ ਵਿਚ ਤਾਂ ਘੋੜਾ ਜ਼ੋਰ ਵਾਲਾ, ਤਕੜਾ, ਤੇ ਬਾਂਕਾ ਸੀ, ਪਰ ਵਰੇ, ਦੇ ਅਖ਼ੀਰ ਤਕ ਉਹ ਮਾਂਦਾ ਪੈ ਗਿਆ ਹੋਇਆ ਸੀ: ਉਹਦੀਆਂ ਅੱਖਾਂ ਅੰਦਰ ਧਸ ਗਈਆਂ ਸਨ, ਮੂੰਹ ਲਮਕ ਆਇਆ ਸੀ, ਪਸਲੀਆਂ ਪਾਸਿਆਂ ਵਿਚੋਂ ਨਿਕਲ ਆਈਆਂ ਸਨ, ਪਿਠ ਅੰਦਰ ਵਲ ਢਹਿ ਪਈ ਸੀ, ਤੇ ਉਹਦੇ ਵਾਲ ਲਿਲਿਚੇ ਤੇ ਖੰਡਰੇ-ਪੁੰਡਰੇ ਹੋ ਗਏ ਸਨ।

ਇਕ ਦਿਨ ਜਾਗੀਰਦਾਰਨੀ ਨੇ ਘੋੜਾ ਇਹਾਤੇ ਵਿਚ ਤਕਿਆ, ਤੇ ਉਹਨੇ ਮੁਹਤਮਮ ਨੂੰ ਆਖਿਆ:

ਏਸ ਕੁਲਹਿਣੀ ਟੈਰ ਨੂੰ ਜੰਗਲ 'ਚ ਲੈ ਜਾਓ ਤੇ ਗੋਲੀ ਮਾਰ ਦਿਓ, ਤਾਂ ਚੰਗਾ ਹੋਵੇ। ਕਿਸੇ ਕੰਮ ਦੀ ਨਹੀਂ! ਵੇਖ ਕੇ ਮੇਰਾ ਦਿਲ ਕੱਚਾ ਹੋ ਜਾਂਦੈ!

ਪਰ ਮੁਹਤਮਮ ਨੇ ਵੀ ਬੁਝ ਲਿਆ, ਉਹ ਕਿਸ ਕਿਸਮ ਦਾ ਘੋੜਾ ਸੀ, ਤੇ ਇਸ ਲਈ ਉਹਨੇ ਉਹਨੂੰ ਨਾ ਮਾਰਿਆ।

ਇਕ ਸਵੇਰੇ, ਕਿਸੇ ਵਡੇ ਦਿਹਾਰ ਵਾਲੇ ਦਿਨ, ਜਦੋਂ ਹਰ ਕੋਈ ਆਰਾਮ ਕਰ ਰਿਹਾ ਸੀ, ਕੁਮੈਤ ਘੋੜਾ ਅਡੋਲ ਹੀ ਆਪਣੀ ਖੁਰਲੀ ਕੋਲੋਂ ਨਿਕਲ ਆਇਆ। ਉਹ ਜਾਗੀਰਦਾਰ ਦੇ ਬਗੀਚੇ ਵਿਚ ਜਾ ਵੀੜਆ ਤੇ ਗੋਭੀ ਖਾਣ ਲਗ ਪਿਆ।

ਜਾਗੀਰਦਾਰਨੀ ਸੈਰ ਲਈ ਬਾਹਰ ਨਿਕਲੀ, ਟਹਿਲਦੀ-ਟਹਿਲਦੀ ਬਾਗੀਚੇ ਵਿਚ ਆਣ ਵੜੀ, ਤੇ ਓਥੇ ਉਹਨੇ ਵੇਖਿਆ ਉਹੀਉ ਕੁਲਹਿਣਾ ਘੋੜਾ ਹਾਬੜਿਆ ਹੋਇਆ ਗੋਭੀ ਦੇ ਪੱਤੇ ਲਾਂਹਦਾ ਤੇ ਅੰਦਰ ਲੰਘੀਦਾ ਜਾ ਰਿਹਾ ਸੀ।

ਜਾਗੀਰਦਾਰਨੀ ਨੂੰ ਤਾਅ ਚੜ੍ਹ ਗਿਆ।

“ਓਏ ਨਿਕੰਮਿਆਂ ਵਹਿਸ਼ੀਆ! ਉਹ ਚਿਲਕੀ। “ਠਹਿਰ ਜਾ ਤੂੰ, ਸਿਖਾਣੀ ਹਾਂ ਤੈਨੂੰ ਸਬਕ!

ਤੇ ਉਹਨੇ ਇਕ ਮੋਟਾ ਸਾਰਾ ਡੰਡਾ ਚੁਕ, ਠਾਹ ਕਰਦਾ ਘੋੜੇ ਦੇ ਸਿਰ ਉਤੇ ਦੇ ਮਾਰਿਆ! ਤੇ ਹੋਇਆ ਕੀ! ਇਕੋ ਖਿਣ ਵਿਚ ਓਥੇ ਆਪ ਜਾਗੀਰਦਾਰ ਆਣ ਖਲੋਤਾ ਸੀ।

ਾਗੀਰਦਾਰ ਨੇ ਮਾਂਦੀ ਤੇ ਬਹੁਤ ਹੀ ਤਰਸ ਵਾਲੀ ਆਵਾਜ਼ ਵਿਚ ਆਖਿਆ:

“ਮੇਰੀਏ ਵਹੁਟੀਏ ਪਿਆਰੀਏ! ਮੈਨੂੰ ਕਿਉਂ ਮਾਰਨੀ ਏਂ? ਜੇ ਮੈਂ ਚਾਰ ਪੱਤੇ ਗੋਭੀ ਦੇ ਖਾ ਲਾਂ, ਤਾਂ ਵੀ ਮਾੜਾ ਲਗਦਾ ਈ?... ਵਰੇ ਦੀ ਭੁੱਖ ਪਿਛੋਂ ਮੈਨੂੰ ਇਹ ਪੱਤੇ ਆਪਣੇ ਖਾਧੇ ਹੋਏ ਵਧੀਆ ਤੋਂ ਵਧੀਆ ਪਕਵਾਨਾਂ ਨਾਲੋਂ ਵੀ ਮਿੱਠੇ ਲਗਦੇ ਨੇ!

ਤੇ ਜਾਗੀਰਦਾਰਨੀ ਨੇ ਉਹਨੂੰ ਪਛਾਣ ਲਿਆ, ਤੇ ਉਹ ਉਫ਼-ਉਫ਼ ਤੇ ਹਾਇ-ਹਾਇ ਕਰਨ ਲਗੀ। ਜਾਗੀਰਦਾਰ ਆਪਣੇ ਵਰਗਾ ਉਕਾ ਲਗਦਾ ਹੀ ਨਹੀਂ ਸੀ: ਉਹ ਪਿੰਡੇ ਦਾ ਬਹੁਤ ਪਤਲਾ ਤੇ ਰੰਗ ਦਾ ਬਹੁਤ ਕਾਲਾ ਹੋ ਗਿਆ ਹੋਇਆ ਸੀ, ਉਹਦੀ ਦਾੜੀ ਤੇ ਨਹੁੰ ਬਹੁਤ ਲੰਮੇ ਹੋ ਗਏ ਹੋਏ ਸਨ, ਉਹਦਾ ਸਾਰਾ ਪਿੰਡਾਂ ਝਰੀਟੋ-ਝਰੀਟ ਹੋਇਆ ਪਿਆ ਸੀ, ਤੇ ਉਹਦੇ ਕਪੜਿਆਂ ਦਾ ਸਿਉਣਾਂ ਤੇ ਲੀਰਾਂ ਤੋਂ ਬਿਨਾਂ ਕੁਝ ਨਹੀਂ ਸੀ ਰਿਹਾ।

ਜਾਗੀਰਦਾਰਨੀ ਨੇ ਉਹਦਾ ਹਥ ਫੜ ਲਿਆ ਤੇ ਅਡੋਲ ਹੀ ਉਹਨੂੰ ਹਵੇਲੀ ਵਿਚ ਲੈ ਗਈ ਤਾਂ ਜੁ ਕੋਈ ਵੇਖ ਨਾ ਲਵੇ।

ਤੇ ਉਸ ਵੇਲੇ ਤੋਂ ਪਿਛੋਂ ਜਾਗੀਰਦਾਰ ਹਮੇਸ਼ਾ ਹੀ ਮਸਕੀਨ ਤੇ ਨਿਰਮਾਣ ਬਣਿਆ ਰਿਹਾ।