ਪੰਨਾ:ਮਾਤਾ ਹਰੀ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਰਾਂਸ ਦਾ ਖੁਫ਼ੀਆ ਮਹਿਕਮਾ ਏਸ ਗਲ ਦਾ ਪਤਾ ਲਾਉਣ ਲਈ ਸਿਰ ਤੋੜ ਕੋਸ਼ਸ਼ ਕਰਦਾ ਰਿਹਾ ਕਿ ਮਾਤਾ ਹਰੀ ਇਤਨੀ ਚਲਾਕੀ ਅਤੇ ਹੁਸ਼ਿਆਰੀ ਨਾਲ ਕੰਮ ਕਰਦੀ ਰਹੀ ਕਿ ਕੱਖ ਪਤਾ ਵੀ ਨਾ ਲਗਾਣ ਦਿਤਾ। ਫੇਰ ਤੰਗ ਆਏ ਹੋਏ ਖੁਫ਼ੀਆ ਮਹਿਕਮੇ ਨੂੰ ਆਸ ਦੀ ਇਕ ਕ੍ਰਿਣ ਦਿਸੀ। ਜਨਵਰੀ ੧੯੧੬ ਨੂੰ ਮਾਤਾ ਹਰੀ ਨੇ ਹਾਲੈਂਡ ਜਾਣ ਬਦਲੇ ਫ਼ਰਾਂਸ ਨੂੰ ਛਡ ਦਿਤਾ। ਖੁਫ਼ੀਆ ਮਹਿਕਮੇ ਨੂੰ ਪੱਕਾ ਸ਼ਕ ਸੀ ਕਿ ਮਾਤਾ ਹਰੀ ਆਪਣੇ ਘਰ ਜਾਣ ਦਾ ਬਹਾਨਾ ਹੀ ਕਰਦੀ ਸੀ। ਅਸਲ ਵਿਚ ਉਹ ਆਪਣੇ ਅਫ਼ਸਰਾਂ ਨੂੰ ਮਿਲਣ ਜਾ ਰਹੀ ਸੀ ਅਤੇ ਨਾਲ ਇਹ ਵੀ ਉਮੀਦ ਕੀਤੀ ਜਾਂਦੀ ਸੀ ਕਿ ਮਾਤਾ ਹਰੀ ਮੁੜ ਪੈਰਸ ਨਹੀਂ ਆਉਣ ਲਗੀ ਤੇ ਏਸ ਤਰ੍ਹਾਂ ਪੈਰਸ ਉਹਦੇ ਭੈੜੇ ਅਸਰ ਤੋਂ ਬਚ ਜਾਏਗਾ। ਮਾਤਾ ਹਰੀ ਦੀ ਵਿਦਾਇਗੀ ਵਿਚ ਕੋਈ ਰੁਕਾਵਟ ਨਾ ਪਾਈ ਗਈ, ਪਰ ਉਹਦੇ ਜਾਣ ਦੀ ਖ਼ਬਰ ਲੰਡਨ ਪਹੁੰਚਾ ਦਿਤੀ ਗਈ।

ਏਸ ਖ਼ਬਰ ਦਾ ਇਹ ਨਤੀਜਾ ਹੋਇਆ ਕਿ ਜਦ ਜਹਾਜ਼ ਫਾਲਮਉਥ ਦੇ ਕੰਢੇ ਤੇ ਲਗਿਆ ਤਾਂ ਪੁਲੀਸ ਨੇ ਆ ਹੁਕਮ ਸੁਣਾਇਆ:

“ਤੁਸਾਂ ਨੂੰ ਲੰਡਨ ਜਾਣਾ ਪਏਗਾ ਕਿਉਂ ਕਿ ਤੁਸੀਂ ਖ਼ਤਰਨਾਕ ਸਮਝੇ ਜਾਂਦੇ ਹੋ।"

ਉਸ ਵੇਲੇ ਸਕਾਟਲੈਂਡ ਯਾਰਡ ਦਾ ਅਫਸਰ ਸਰ ਬਾਸਲ ਟਾਮਸਨ ਸੀ। ਉਹ ਆਪਣੀਆਂ "ਯਾਦਾਂ" ਨੂੰ ਅੰਕਿਤ ਕਰਕੇ ਪਿੱਛੇ ਛਡ ਗਿਆ ਹੈ। ਟਾਮਸਨ ਲਿਖਦਾ ਹੈ:

"ਮੈਂ ਮਾਤਾ ਹਰੀ ਦੀ ਲਿਆਕਤ ਅਤੇ ਹਾਜ਼ਰਜਵਾਬੀ ਉੱਤੇ ਹੈਰਾਨ ਹੋ ਗਿਆ ਸੀ। ਮੈਂ ਉਹਦੀ ਸੁਹੱਪਣਤਾ ਨਾਲ ਨਹੀਂ ਸੀ ਖਿਚਿਆ ਗਿਆ, ਕਿਉਂਕਿ ਹੁਣ ਉਹਦੀ ਜਵਾਨੀ ਢਲਦੀ ਦਿਸਦੀ ਸੀ। ਉਸ ਵੇਲੇ ਚਾਲ੍ਹੀ ਸਾਲ ਦੀ ਹੋ ਗਈ

੧੦੧.