ਪੰਨਾ:ਮਾਤਾ ਹਰੀ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਮਿਲਣ ਦਾ ਫੈਸਲਾ ਕਰ ਲਿਆ ਕਿ "ਸ਼ਾਇਦ ਮਾਤਾ ਹਰੀ ਕੁਝ ਕਹਿ ਬੈਠੇ। ਪਰ ਜੇਕਰ ਮੇਰੀ ਹਾਰ ਹੋ ਗਈ ਤਾਂ ਮੈਂ ਮਾਤਾ ਹਰੀ ਨੂੰ ਹਾਲੈਂਡ ਜਾਣ ਦਵਾਂਗਾ। ਏਸ ਤਰ੍ਹਾਂ ਛਡ ਦੇਣ ਨਾਲ ਮੈਂ ਇਕ ਤਾਂ ਤਰਸ ਵਾਲਾ ਕੰਮ ਕਰਾਂਗਾ ਕਿ ਉਸ ਜਾਸੂਸ ਨੂੰ ਜਿਸ ਉੱਤੇ ਸ਼ਕ ਸੀ ਛਡ ਦਿਤਾ ਅਤੇ ਦੂਜੀ ਇਹ ਗਲ ਸ਼ਾਇਦ ਹਾਲੈਂਡ ਦੇ ਵੱਡੇ ਵਜ਼ੀਰ ਨੂੰ ਖੁਸ਼ ਕਰ ਦੇਵੇ ਅਤੇ ਇਵੇਂ ਬਰਤਾਨੀਆ ਅਤੇ ਫਰਾਂਸ ਦੀ ਤਾਕਤ ਦਾ ਛਾਬਾ ਭਾਰਾ ਹੋ ਜਾਵੇ।"

ਏਸ ਦੂਜੀ ਮਿਲਣੀ ਦਾ ਅੰਤ ਅਜੀਬ ਹੀ ਹੋਇਆ। ਏਸ ਵਾਰੀ ਇਮਤਿਹਾਨ ਪਹਿਲੋਂ ਨਾਲੋਂ ਵੀ ਕਰੜਾ ਹੋਇਆ। ਭਾਵੇਂ ਟਾਮਸਨ ਉਹ ਗੱਲਾਂ ਪਤਾ ਨ ਕਰ ਸਕਿਆ। ਜਿਹੜੀਆਂ ਉਹ ਚਾਹੁੰਦਾ ਸੀ, ਪਰ ਫਿਰ ਭੀ ਇਤਨਾ ਲਾਭ ਹੋ ਗਿਆ ਕਿ ਮਾਤਾ ਹਰੀ ਮੰਨ ਗਈ ਕਿ ਉਹ ਜਾਸੂਸਨ ਸੀ, ਪਰ ਜਰਮਨੀ ਲਈ ਨਹੀਂ। ਉਹ ਕਹਿੰਦੀ ਸੀ:

“ਮੈਨੂੰ ਫ਼ਰਾਂਸ ਵਾਲਿਆਂ ਨੇ ਨੌਕਰ ਰਖਿਆ ਹੋਇਆ ਹੈ।" ਪਰ ਮਾਤਾ ਹਰੀ ਨੇ ਇਹ ਬੜੀ ਹੀ ਮੂਰਖਤਾ ਵਾਲੀ ਗੱਲ ਕੀਤੀ ਸੀ, ਕਿਉਂਕਿ ਨਾਚੀ ਨੂੰ ਘਟੋ ਘਟ ਏਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਫ਼ਰਾਂਸ ਵਾਲਿਆਂ ਨੂੰ ਤਾਂ ਵੈਰੀਆਂ ਦੀ ਨਿਗਰਾਨੀ ਕਰਨ ਤੋਂ ਵੀ ਵਿਹਲ ਨਹੀਂ ਸੀ। ਮਿਲਦਾ, ਉਨ੍ਹਾਂ ਨੂੰ ਆਪਣੇ ਜਾਸੂਸਾਂ ਦੀ ਨਿਗਰਾਨੀ ਦੀ ਕੀ ਲੋੜ ਸੀ। ਕੁਝ ਵੀ ਹੋਵੇ, ਮਾਤਾ ਹਰੀ ਨੇ ਝੂਠ ਬੋਲਕੇ ਆਪਣੇ ਆਪ ਨੂੰ ਬਹੁਤ ਖਤਰੇ ਵਿਚ ਪਾ ਲਿਆ ਕਿਉਂਕਿ ਟਾਮਸਨ ਲੰਡਨ ਵਿਚ ਰਹਿੰਦੇ ਫ਼ਰਾਂਸ ਦੇ ਅਫ਼ਸਰ ਨੂੰ ਪੁਛਕੇ ਸਚਿਆਈ ਨਤਾਰ ਸਕਦਾ ਸੀ।

ਅਸਲ ਵਿਚ ਟਾਮਸਨ ਨੂੰ ਕੋਈ ਸ਼ਕ ਨਹੀਂ ਸੀ, ਕਿਉਂਕਿ ਮਾਤਾ ਹਰੀ ਦੇ ਸਫ਼ਰ ਬਾਰੇ ਉਹਨੂੰ ਪਹਿਲੋਂ ਹੀ

੧੦੩.