ਪੰਨਾ:ਮਾਤਾ ਹਰੀ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੬ ਫਰਾਂਸ ਦੇ ਜਾਸੂਸਾਂ ਨੂੰ ਪੜਿਆ ਗਿਆ ਸੀ। ਉਨ੍ਹਾਂ ਵਿਚੋਂ ਸਾਰਿਆਂ ਨਾਲੋਂ ਮਸ਼ਹੂਰ ਆਰਮੰਡ ਜੀਨਜ ਸੀ, ਜਿਹੜਾ ਏਸ ਗਲ ਦਾ ਮਾਨ ਕਰਦਾ ਸੀ ਕਿ ਉਹਨੇ ਆਪਣੇ ਦੇਸ ਦੇ ਇਕ ਸੌ ਵੀਹ ਮਨੁੱਖਾਂ ਇਸਤ੍ਰੀਆਂ ਨਾਲ ਧੋਖਾ ਕਮਾਇਆ ਸੀ।

ਆਏ ਦੁਸ਼ਮਨ ਨੂੰ ਤੰਗ ਕਰਨ ਲਈ ਬੈਲਜੀਅਮ ਵਾਸੀਆਂ ਦੀ ਹਰ ਜਮਾਤ ਦੀ ਮਦਦ ਲਈ ਗਈ। ਗ਼ਰੀਬ ਕ੍ਰਿਸਾਨ ਵੀ ਜੋ ਕੁਝ ਕਰ ਸਕਦੇ ਸਨ। ਜੱਜ ਲੈਕਰੋਇਕਸ ਵਰਗੇ ਪੜ੍ਹੇ ਲਿਖੇ ਬਹੁਤ ਕੁਝ ਸੰਵਾਰ ਸਕੇ, ਕਿਉਂਕਿ ਉਨ੍ਹਾਂ ਦੀ ਮੰਨੀਂਂਦੀ ਕਾਫ਼ੀ ਸੀ। ਲੂਇਸ-ਡੀ ਬੈਟੇਟਿਗਨੀਜ ਵਰਗੀਆਂ ਸੱਭਯਤਾ ਇਸਤ੍ਰੀਆਂ ਨੇ ਵੀ ਕਮਾਲ ਕਰ ਦਿਖਾਇਆ।

ਏਸ ਇਸਤ੍ਰੀ ਦੇ ਕੰਮਾਂ ਵਲ ਖਾਸ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਏਹ ਜਾਪਦਾ ਸੀ ਕਿ ਉਹਦੀ ਕੋਮਲਤਾ ਅਤੇ ਤਹਿਜ਼ੀਬ ਜਾਸੂਸੀ ਵਰਗੇ ਖਰਵੇਂ ਅਤੇ ਸਖ਼ਤ ਕੰਮ ਕਰਨ ਦੇ ਯੋਗ ਨਹੀਂ ਸੀ। ਪਰ ਉਹਨੇ ਇਕ ਦਸਤਾ ਇਸਤ੍ਰੀ ਜਾਸੂਸਾਂ ਦਾ ਬਣਾ ਕੇ ਬਰਤਾਨੀਆ ਲਈ ਬੜਾ ਕੰਮ ਕੀਤਾ। ਇਨ੍ਹਾਂ ਯੁਵਤੀਆਂ ਨੇ ਉਹ ਲਿਆਕਤ,ਬਹਾਦਰੀ,ਇਸਤਕਲਾਲ ਮਜ਼ਬੂਤੀ ਅਤੇ ਧੀਰਜ ਦਸਿਆ ਕਿ ਆਦਮੀ ਵੀ ਇਨ੍ਹਾਂ ਤੇ ਮਾਣ ਕਰ ਸਕਦਾ ਹੈ। ਇਕ ਦਿਨ ਲੂਇਸ ਬਿਨਾਂ ਮੰਨਜ਼ੂਰੀ ਲਏ ਦੇ ਹਾਲੈਂਡ ਦੀਆਂ ਸਰਹੱਦਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲਗੀ। ਉਹਦੇ ਕੋਲ ਕੁਝ ਜ਼ਰੂਰੀ ਕਾਗ਼ਜ਼ ਸਨ ਅਤੇ ਇਤਨੀ ਭੈੜੀ ਤਰ੍ਹਾਂ ਛਪਾਏ ਹੋਏ ਸਨ ਕਿ ਜੇਕਰ ਉਹਨੂੰ ਕੋਈ ਵੈਰੀ ਜਾਸੂਸ ਪਕੜ ਲੈਂਦਾ ਤਾਂ ਝਟ ਸਾਰਾ ਪਤਾ ਲਾ ਸਕਦਾ ਸੀ। ਜਦ ਸਰਹਦ ਪਾਰ ਕਰ ਰਹੀ ਸੀ ਤਾਂ ਗਸ਼ਤੀ ਪਟਰੋਲ ਨੇ ਉਹਨੂੰ ਤਕ ਲਿਆ। ਲੂਇਸ ਗੋਲੀਆਂ ਨਾਲ ਵਿੰਨ੍ਹਿਆ ਜਾਣਾ ਨਹੀਂ ਸੀ ਚਾਹੁੰਦੀ। ਕਿਸੇ ਹੋਰ ਤਰ੍ਹਾਂ ਦੁਖ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਈ। ਨਸਦੇ ਨਸਦੇ

੧੧੦.